ਕਰਨਾਲ: ਕਰਨਾਲ ਦੀ ਧੀ ਸੰਜੋਲੀ ਬੈਨਰਜੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਸੰਜੋਲੀ ਦੇ ਅੰਤਰਰਾਸ਼ਟਰੀ ਪੱਧਰ 'ਤੇ ਸਮਾਜਿਕ ਕਾਰਜਾਂ ਲਈ ਸਥਾਪਤ ਐਵਾਰਡ ‘ਡਾਇਨਾ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਨਾਮ ਵੱਖਰੇ ਵੱਖਰੇ ਖੇਤਰਾਂ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੰਜੋਲੀ ਨੂੰ ਆਸਟ੍ਰੇਲੀਆ ਦੀ ਸੰਸਦ ਵਿਚ ਇਕ ਦਿਨ ਦਾ ਪਾਰਲੀਮੈਂਟ ਮੈਂਬਰ ਬਣਨ ਦਾ ਮੌਕਾ ਵੀ ਮਿਲ ਚੁੱਕਾ ਹੈ।
ਭਾਰਤ ਦੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਯੋਜਨਾ ਦੀ ਗੂੰਜ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਗਈ ਹੈ। ਇਹ ਨਾਅਰੇ ਨੂੰ ਸਾਰਥਕ ਕਰਨ ਵਾਲੀ ਬੇਟੀ ਤੇ ਸਮਾਜ ਸੇਵਕਾ 22 ਸਾਲਾ ਸੰਜੋਲੀ ਬੈਨਰਜੀ ਵੱਲੋਂ ਪਿਛਲੇ 17 ਸਾਲਾਂ ਦੌਰਾਨ ਕੀਤੇ ਗਏ ਸਮਾਜਕ ਕਾਰਜਾਂ ਅਤੇ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਲਈ ਵਿਸ਼ਵ ਦੇ ਵੱਕਾਰੀ ‘ਡਾਇਨਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਇਨਾਮ ਪ੍ਰਿੰਸੈੱਸ ਆਫ਼ ਵੇਲਜ਼ ਸਵਰਗੀ ਡਾਇਨਾ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਸੰਜੋਲੀ ਦੀ ਇਸ ਪੁਰਸਕਾਰ ਲਈ ਚੋਣ ਪੁਰਸਕਾਰ ਡਾਇਨਾ ਦੇ 12 ਮੈਂਬਰਾਂ ਵਾਲੇ ਜੱਜਾਂ ਦੇ ਪੈਨਲ ਨੇ ਕੀਤੀ ਹੈ। ਲੰਡਨ ਵਿੱਚ ਹੋਣ ਵਾਲੇ ਇਸ ਵਿੱਚ ਦੁਨੀਆ ਦੇ ਪ੍ਰਸਿੱਧ ਲੋਕ ਪੁੱਜਦੇ ਹਨ ਪਰ ਇਸ ਵਾਰ ਕੋਵਿਡ-19 ਦੀਆਂ ਪਾਬੰਦੀਆਂ ਕਾਰਣ ਇਹ ਪੁਰਸਕਾਰ ਵੀਡੀਓ ਕਾਨਫ਼ਰੰਸ ਰਾਹੀਂ ਦਿੱਤੇ ਗਏ।
ਸੰਜੋਲੀ ਪੰਜ ਸਾਲਾਂ ਦੀ ਸੀ, ਤਦ ਤੋਂ ਉਹ ਮੁੱਖ ਮੁਹਿੰਮ 'ਬੇਟੀ ਬਚਾਓ-ਪ੍ਰਿਥਵੀ ਬਚਾਓ' ਚਲਾ ਰਹੀ ਹੈ। ਇਸ ਤੋਂ ਇਲਾਵਾ 4500 ਕਿਲੋਮੀਟਰ ਦੀ ਜਾਗਰੂਕਤਾ ਮੁਹਿੰਮ ਵਿੱਚ ਹਜ਼ਾਰਾਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤੇ ਸੈਂਕੜੇ ਰੁੱਖ ਲਾਏ ਗਏ। ਸੰਜੋਲੀ ਬੈਨਰਜੀ ਹੁਣ ਪਿੰਡ ਦਰੜ ਵਿੱਚ ਮੁਫ਼ਤ ਸਕੂਲ ਸਕੂਲ ਗਰੀਬ ਬੱਚਿਆਂ ਲਈ ਚਲਾ ਰਹੇ ਹਨ।
ਆਪਣੀ ਛੋਟੀ ਭੈਣ ਅਨੰਨਿਆ ਦੇ ਜਨਮ 'ਤੇ ਭਾਰਤ ਦੀ ਪਹਿਲੀ ਲੋਹੜੀ ਧੀ ਦਾ ਨਾਮ ਮਨਾ ਕੇ ਸੰਜੋਲੀ ਨੇ ‘ਕੰਨਿਆ ਭਰੂਣ ਹੱਤਿਆ ਵਿਰੋਧੀ ਮੁਹਿੰਮ’ ਨੂੰ ਜਨਮ ਦਿੱਤਾ। 2015 ਵਿਚ ਉਸ ਨੇ ਪ੍ਰਧਾਨ ਮੰਤਰੀ ਨੂੰ 14 ਨੁਕਤਿਆਂ ਵਾਲੀ ਇੱਕ ਚਿੱਠੀ ਲਿਖੀ; ਜਿਸ ਵਿੱਚ ਉਨ੍ਹਾਂ ਮਹਿਲਾ ਥਾਣੇ, ਨੈਸ਼ਨਲ ਕਮਿਸ਼ਨ ਫ਼ਾਰ ਗਰਲ–ਚਾਈਲਡ ਆਦਿ ਦਾ ਸੁਝਾਅ ਦਿੱਤਾ। ਸਾਲ 2020 ’ਚ ਉਨ੍ਹਾਂ ਨੂੰ ਆਸਟ੍ਰੇਲੀਆ ਦੀ ਸੰਸਦ ਵਿੱਚ ਇੱਕ ਦਿਨ ਲਈ MP ਬਣਨ ਦਾ ਮੌਕਾ ਵੀ ਮਿਲਿਆ।
ਸੰਜੋਲੀ ਦੀ ਛੋਟੀ ਭੈਣ ਅਨੰਨਿਆ ਵੀ ਇਕ ਸਮਾਜਿਕ ਕਾਰਕੁੰਨ ਹੈ ਜੋ ਕਿ ਕੋਰੋਨਾ ਕਾਲ ਦੀ ਪਹਿਲੀ ਤੇ ਦੂਜੀ ਲਹਿਰ ਦੌਰਾਨ ਲੋਕਾਂ ਦੀ ਮਾਨਸਿਕ ਸਿਹਤ ਤੇ ਸਲਾਮਤੀ ਬਾਰੇ ਮੁਹਿੰਮ ਚਲਾ ਰਹੀ ਹੈ।