ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਜਿਹੇ ਵੇਲੇ ਜਦੋਂ ਪੰਥਕ ਆਗੂਆਂ ਵੱਲੋਂ ਜੰਮੂ-ਕਸ਼ਮੀਰ ’ਚ ‘ਲਵ ਜੇਹਾਦ’ ਰੋਕਣ ਲਈ ਨਵਾਂ ਕਾਨੂੰਨ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ, ਅਜਿਹੇ ਵੇਲੇ ਸਿੱਖ ਕੁੜੀ ਵੀਰਪਾਲ ਕੌਰ ਨੇ ਹੁਣ ਆਪਣੀ ਇੱਕ ਤਾਜ਼ਾ ਵੀਡੀਓ ਜਾਰੀ ਕਰਕੇ ਬਿਆਨ ਜਾਰੀ ਕੀਤਾ ਹੈ ਕਿ ਕਸ਼ਮੀਰ ਵਾਦੀ ’ਚ ਕਿਸੇ ਤਰ੍ਹਾਂ ਕੋਈ ਜ਼ਬਰਦਸਤੀ ਨਹੀਂ ਕੀਤੀ ਜਾ ਰਹੀ ਤੇ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਕੇ ਮੁਸਲਿਮ ਲੜਕੇ ਨਾਲ ਵਿਆਹ ਰਚਾਇਆ ਹੈ। ਵੀਰਪਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਉਸ ਦਾ ਨਾਂ ਖਦੀਜਾ ਹੈ ਤੇ ਆਪਣੇ ਪਤੀ ਨਾਲ ਬਹੁਤ ਖ਼ੁਸ਼ ਹੈ।
ਵੀਰਪਾਲ ਕੌਰ ਨੇ ਇਹ ਵੀ ਕਿਹਾ ਕਿ ਅਜਿਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ ਕਿ ਕਸ਼ਮੀਰ ਵਿੱਚ ਬੰਦੂਕ ਦੀ ਨੋਕ ਉੱਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਸ ਨੇ ਕਿਹਾ,‘ਪਿਛਲੇ ਤਿੰਨ-ਚਾਰ ਦਿਨਾਂ ਤੋਂ ਸਿੱਖ ਆਗੂ ਬਹੁਤ ਖਰ੍ਹਵੇ ਢੰਗ ਨਾਲ ਪੇਸ਼ ਆ ਰਹੇ ਹਨ। ਹੁਣ ਜਦੋਂ ਮੇਰਾ ਨਾਂ ਸਭ ਨੂੰ ਪਤਾ ਲੱਗ ਹੀ ਗਿਆ ਹੈ, ਤਾਂ ਮੈਂ ਸੋਚਿਆ ਕਿਉਂ ਨਾ ਇੱਕ ਵੀਡੀਓ ਰਾਹੀਂ ਸਭ ਕੁਝ ਸਪੱਸ਼ਟ ਕਰ ਦੇਵਾਂ।’
ਵੀਰਪਾਲ ਕੌਰ ਦੀ ਵੀਡੀਓ ਕਲਿੱਪ ਪੰਜ ਮਿੰਟਾਂ ਦੀ ਹੈ। ਉਸ ਵਿੱਚ ਉਸ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਅਦਾਲਤ ਵਿੱਚ ਉਨ੍ਹਾਂ ਦੋਵਾਂ ਦਾ ਵਿਆਹ ਰਜਿਸਟਰਡ ਹੋਇਆ ਹੈ ਤੇ ਜਿਸ ਮੌਲਵੀ ਦੀ ਦੇਖ-ਰੇਖ ਹੇਠ ‘ਨਿਕਾਹ’ ਪੜ੍ਹਿਆ ਗਿਆ ਹੈ; ਉਨ੍ਹਾਂ ਦੋਵੇਂ ਥਾਵਾਂ ਉੱਤੇ ਬਹੁਤ ਸਪੱਸ਼ਟ ਤਰੀਕੇ ਨਾਲ ਪਹਿਲਾਂ ਇਹ ਪੁਸ਼ਟੀ ਕੀਤੀ ਗਈ ਕਿ ‘ਮੈਂ ਕਿਤੇ ਜ਼ੋਰ-ਜ਼ਬਰਦਸਤੀ ਨਾਲ ਜਾਂ ਦਬਾਅ ਹੇਠ ਤਾਂ ਇਸਲਾਮ ਕਬੂਲ ਨਹੀਂ ਕਰ ਰਹੀ।’
‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਯੁੱਧਵੀਰ ਰਾਣਾ ਦੀ ਰਿਪੋਰਟ ਅਨੁਸਾਰ ਵੀਰਪਾਲ ਕੌਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਇਸਲਾਮ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਇਸੇ ਲਈ ਉਸ ਨੇ ਅਜਿਹਾ ਕਦਮ ਚੁੱਕਿਆ ਹੈ।
ਦੱਸ ਦੇਈਏ ਕਿ ਬੀਤੀ 26 ਜੂਨ ਨੂੰ 18 ਸਾਲਾਂ ਦੀ ਇੱਕ ਹੋਰ ਕਸ਼ਮੀਰੀ ਸਿੱਖ ਲੜਕੀ ਨੂੰ ਵੀ ਕਥਿਤ ਤੌਰ ਉੱਤੇ ਜ਼ੋਰ-ਜ਼ਬਰਦਸਤੀ ਨਾਲ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਸੀ ਪਰ ਉਸ ਨੂੰ ਦਿੱਲੀ ਦੇ ਸਿੱਖਾ ਆਗੂਆਂ ਦੇ ਦਖ਼ਲ ਤੋਂ ਬਾਅਦ ਬਚਾ ਲਿਆ ਗਿਆ ਤੇ ਉਸ ਦਾ ਇੱਕ ਸਿੱਖ ਨੌਜਵਾਨ ਨਾਲ ਵਿਆਹ ਵੀ ਕਰ ਦਿੱਤਾ ਗਿਆ ਹੈ। ਉਹ ਦੋਵੇਂ ਇਸ ਵੇਲੇ ਦਿੱਲੀ ’ਚ ਹਨ।
ਕਸ਼ਮੀਰੀ ‘ਸਿੱਖ’ ਕੁੜੀ ਨੇ ਵੀਡੀਓ ਸ਼ੇਅਰ ਕਰ ਕੀਤਾ ਵੱਡਾ ਖੁਲਾਸਾ, ਸਿੱਖ ਲੀਡਰਾਂ ਦੇ ਦਾਅਵਿਆਂ 'ਤੇ ਉਠਾਇਆ ਸਵਾਲ
ਏਬੀਪੀ ਸਾਂਝਾ
Updated at:
02 Jul 2021 11:31 AM (IST)
ਅਜਿਹੇ ਵੇਲੇ ਜਦੋਂ ਪੰਥਕ ਆਗੂਆਂ ਵੱਲੋਂ ਜੰਮੂ-ਕਸ਼ਮੀਰ ’ਚ ‘ਲਵ ਜੇਹਾਦ’ ਰੋਕਣ ਲਈ ਨਵਾਂ ਕਾਨੂੰਨ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ, ਅਜਿਹੇ ਵੇਲੇ ਸਿੱਖ ਕੁੜੀ ਵੀਰਪਾਲ ਕੌਰ ਨੇ ਹੁਣ ਆਪਣੀ ਇੱਕ ਤਾਜ਼ਾ ਵੀਡੀਓ ਜਾਰੀ ਕਰਕੇ ਬਿਆਨ ਜਾਰੀ ਕੀਤਾ ਹੈ
muslim
NEXT
PREV
Published at:
02 Jul 2021 11:31 AM (IST)
- - - - - - - - - Advertisement - - - - - - - - -