ਸੰਗਰੂਰ: ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਵਿੱਚ 5 ਸਤੰਬਰ ਨੂੰ ਕਿਸਾਨਾਂ ਦੀ ਇੱਕ ਮਹਾਂ ਪੰਚਾਇਤ ਹੋਣ ਜਾ ਰਹੀ ਹੈ ਜਿਸ ਵਿੱਚ ਪੂਰੇ ਦੇਸ਼ ਤੋਂ ਕਿਸਾਨ ਉੱਥੇ ਪਹੁੰਚਣਗੇ। ਪਰ ਪੰਜਾਬ ਤੋਂ ਇੱਕ ਵੱਡੀ ਤਿਆਰੀ ਵਿੱਚ ਕਿਸਾਨ ਉੱਤਰ ਪ੍ਰਦੇਸ਼ ਜਾ ਰਹੇ ਹਨ। ਸੰਗਰੂਰ ਦੇ ਕਾਲ਼ਾਝਾੜ ਟੋਲ ਪਲਾਜ਼ਾ ਤੋਂ 100 ਬੱਸਾਂ ਦਾ ਕਾਫਲਾ ਉੱਤਰ ਪ੍ਰਦੇਸ਼ ਲਈ ਰਵਾਨਾ ਹੋਇਆ ਜਿਸ ਵਿੱਚ ਬੱਚੇ, ਬਜ਼ੁਰਗ, ਨੌਜਵਾਨ ਅਤੇ ਔਰਤਾਂ ਸ਼ਾਮਿਲ ਹਨ। 

 

ਪੰਜਾਬ ਹਰਿਆਣਾ ਅਤੇ ਪੱਛਮ ਬੰਗਾਲ ਦੇ ਬਾਅਦ ਹੁਣ ਕਿਸਾਨ ਉੱਤਰ ਪ੍ਰਦੇਸ਼ ਵਿੱਚ ਆਪਣੀ ਹੁੰਕਾਰ ਭਰਨ ਲਈ ਤਿਆਰ ਹਨ। ਉਹ ਉੱਤਰ ਪ੍ਰਦੇਸ਼ ਦੇ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਨੂੰ ਚਿਤਾਵਨੀ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਲਈ ਮੁਜੱਫਰਨਗਰ ਵਿੱਚ 5 ਸਤੰਬਰ ਨੂੰ ਇੱਕ ਮਹਾਂ ਪੰਚਾਇਤ ਕਰਨ ਜਾ ਰਹੇ ਹਨ। ਇਸ ਵਿੱਚ ਕਿਸਾਨਾਂ ਦਾ ਮੰਨਣਾ ਹੈ ਕਿ ਜਿਵੇਂ ਪੰਜਾਬ ਹਰਿਆਣਾ ਵਿੱਚ ਘਰ- ਘਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਉੱਠੀ ਹੈ, ਉਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵੀ ਹਰ ਸ਼ਹਿਰ, ਹਰ ਪਿੰਡ ਵਿੱਚ ਇਹ ਆਵਾਜ਼ ਉੱਠੇ। 

 

ਖਾਸ ਤੌਰ 'ਤੇ ਔਰਤਾਂ ਜਾ ਰਹੀਆਂ ਹਨ ਜੋ ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੂੰ ਨਾਲ ਜੋੜਨ ਅਤੇ ਉਨ੍ਹਾਂ ਵਿੱਚ ਜੋਸ਼ ਭਰਨਗੀਆਂ। ਤਿਆਰੀਆਂ ਪੂਰੀਆਂ ਹਨ। ਪੰਜਾਬ ਦੀਆਂ ਸੜਕਾਂ ਤੋਂ ਹੁੰਦੇ ਹੋਏ ਬੱਸਾਂ ਦੇ ਕਾਫਿਲੇ ਉੱਤਰ ਪ੍ਰਦੇਸ਼ ਵੱਲ ਵੱਧ ਰਹੇ ਹਨ। ਸੰਗਰੂਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਇੱਕ ਬਹੁਤ ਵੱਡਾ ਕਾਫਲਾ ਜਿਸ ਵਿੱਚ 100 ਬਸਾਂ ਸ਼ਾਮਿਲ ਹਨ ਉਹ ਉੱਤਰ ਪ੍ਰਦੇਸ਼ ਲਈ ਰਵਾਨਾ ਹੋਇਆ ਹੈ। ਇਨ੍ਹਾਂ ਦਾ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਰਾਤ ਦਾ ਠਹਰਾਵ ਹੈ ਅਤੇ ਉਸ ਦੇ ਬਾਅਦ ਸਵੇਰੇ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਿਲ ਹੋਣਗੇ। 

 

ਕਿਸਾਨ ਆਪਣੇ ਨਾਲ ਖਾਣ ਪੀਣ ਦਾ ਸਾਮਾਨ ਅਤੇ ਰਹਿਣ ਦਾ ਪੂਰਾ ਇੰਤਜ਼ਾਮ ਕਰ ਕੇ ਨਿਕਲੇ ਹਨ। ਅਜਿਹਾ ਨਹੀਂ ਹੈ ਕਿ ਕਿਸਾਨ ਘਰ ਤੋਂ ਉੱਠੇ ਅਤੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਗਏ ਇਸਦੇ ਲਈ ਪੂਰਾ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ। ਹਰ ਬਸ ਵਿੱਚ ਕਿਹੜੇ ਪਿੰਡ ਤੋਂ ਕਿਹੜਾ ਸ਼ਖਸ ਉੱਤਰ ਪ੍ਰਦੇਸ਼ ਲਈ ਜਾ ਰਿਹਾ ਹੈ ਉਸਦਾ ਇੱਕ ਰਿਕਾਰਡ ਕਾਪੀ ਵਿੱਚ ਰੱਖਿਆ ਜਾ ਰਿਹਾ ਹੈ, ਤਾਂ ਜੋ ਕਿਸਾਨਾਂ  ਦੇ ਕੋਲ ਪੂਰਾ ਡਾਟਾ ਰਹਿ ਸਕੇ। ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣਾ ਪੂਰਾ ਰਿਕਾਰਡ ਆਪਣੀ ਕਾਪੀ ਵਿੱਚ ਰੱਖਦੇ ਹਨ ਕਿ ਕਿਹੜੇ ਪਿੰਡ ਤੋਂ ਕੌਣ ਸਾਡੇ ਨਾਲ ਉੱਤਰ ਪ੍ਰਦੇਸ਼ ਜਾ ਰਹੇ ਹਨ