ਕੋਲਕਾਤਾ: ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ। ਅੱਜ ਰਾਤ ਤੋਂ ਰਾਜ ਦੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ 1 ਰੁਪਏ ਸਸਤਾ ਮਿਲੇਗਾ। ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੀਮਤਾਂ ਵਿੱਚ ਕਮੀ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਅਮਿਤ ਮਿੱਤਰਾ ਨੇ ਟੈਕਸ 'ਚ 1 ਰੁਪਏ ਦੀ ਕਟੌਤੀ ਦਾ ਐਲਾਨ ਕਰਦਿਆਂ ਕਿਹਾ, “ਕੇਂਦਰ ਟੈਕਸ ਦੇ ਜ਼ਰੀਏ ਇਕ ਲੀਟਰ ਪੈਟਰੋਲ 'ਤੇ 32.90 ਰੁਪਏ ਕਮਾ ਰਿਹਾ ਹੈ। ਜਦਕਿ ਰਾਜ ਨੂੰ ਸਿਰਫ 18.46 ਰੁਪਏ ਮਿਲ ਰਹੇ ਹਨ। ਕੇਂਦਰ ਸਰਕਾਰ ਡੀਜ਼ਲ 'ਤੇ ਇਕ ਲੀਟਰ 'ਚ 31.80 ਕਮਾ ਰਹੀ ਹੈ। ਜਦਕਿ ਰਾਜ 12.77 ਰੁਪਏ।"