ਕੋਲਾਮ: ਦੇਸ਼ ਭਰ ‘ਚ ਲੌਕਡਾਊਨ ਦੌਰਾਨ ਪੁਲਿਸ ਵੱਲੋਂ ਲੋਕਾਂ ਨਾਲ ਧੱਕਾਸ਼ਾਹੀ ਦੇ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਪੁਲਿਸ ਦੀ ਇੱਕ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਘਟਨਾ ਦਾ ਖੁਦ ਹੀ ਨੋਟਿਸ ਲੈਂਦਿਆਂ ਕੇਸ ਦਰਜ ਕੀਤਾ ਹੈ, ਜਿਥੇ ਇੱਕ ਆਦਮੀ ਨੂੰ ਆਪਣੇ 65 ਸਾਲ ਦੇ ਬਿਮਾਰ ਪਿਤਾ ਨੂੰ ਗੋਦ 'ਚ ਚੱਕ ਕੇ ਪੈਦਲ ਲਿਜਾਣ ਲਈ ਮਜ਼ਬੂਰ ਕੀਤਾ ਗਿਆ।

ਦਰਅਸਲ, ਕੁਲਥੂਪੁਜਾ ਦਾ ਵਸਨੀਕ 65 ਸਾਲਾ ਬਿਮਾਰ ਵਿਅਕਤੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਜਿਹੀ ਸਥਿਤੀ ਵਿੱਚ ਉਸ ਨੂੰ ਪੁੱਤਰ ਵੱਲੋਂ ਆਟੋ ਰਿਕਸ਼ਾ ‘ਚ ਵਾਪਸ ਘਰ ਲਿਜਾਇਆ ਜਾ ਰਿਹਾ ਸੀ। ਰਸਤੇ ‘ਚ ਪੁਲਿਸ ਨੇ ਆਟੋ ਰਿਕਸ਼ਾ ਰੋਕ ਲਿਆ। ਬਿਮਾਰ ਵਿਅਕਤੀ ਦੇ ਬੇਟੇ ਨੇ ਪੁਲਿਸ ਮੁਲਾਜ਼ਮਾਂ ਨੂੰ ਦਸਤਾਵੇਜ਼ ਵੀ ਦਿਖਾਏ ਤੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਟੋ ਰਿਕਸ਼ਾ ‘ਚ ਜਾਣ ਦਿੱਤਾ ਜਾਵੇ। ਪਰ ਪੁਲਿਸ ਵਾਲੇ ਇਸ ਗੱਲ ਨਾਲ ਸਹਿਮਤ ਨਹੀਂ ਹੋਏ ਤੇ ਕਿਹਾ ਕਿ ਤਾਲਾ ਲੱਗਣ ਕਾਰਨ ਆਟੋ ਰਿਕਸ਼ਾ ਅੱਗੇ ਨਹੀਂ ਵਧ ਸਕਦਾ।



ਅਜਿਹੀ ਸਥਿਤੀ ‘ਚ ਬੇਟੇ ਕੋਲ ਕੋਈ ਚਾਰਾ ਨਹੀਂ ਸੀ। ਇਸ ਲਈ ਉਹ ਬਿਮਾਰ ਪਿਤਾ ਨੂੰ ਆਪਣੀ ਗੋਦ ‘ਚ ਲੈ ਪੈਦਲ ਘਰ ਲਈ ਰਵਾਨਾ ਹੋ ਗਿਆ। ਤਕਰੀਬਨ ਇਕ ਕਿਲੋਮੀਟਰ ਤੱਕ ਬੇਟਾ ਬਿਮਾਰ ਪਿਤਾ ਨੂੰ ਆਪਣੀ ਗੋਦ ‘ਚ ਲੈ ਪੈਦਲ ਗਿਆ। ਇਸ ਦੌਰਾਨ ਕਈ ਲੋਕਾਂ ਨੇ ਇਸ ਆਦਮੀ ਦੀਆਂ ਵੀਡੀਓ ਬਣਾਈਆਂ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਜਦੋਂ ਇਹ ਵੀਡੀਓ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ‘ਚ ਆਈ ਤਾਂ ਉਨ੍ਹਾਂ ਨੇ ਕੇਸ ਦਰਜ ਕਰਕੇ ਪੁਲਿਸ ਤੋਂ ਜਵਾਬ ਮੰਗਿਆ ਹੈ।
ਇਹ ਵੀ ਪੜ੍ਹੋ :