ਨਵੀਂ ਦਿੱਲੀ: ਮੌਨਸੂਨ ਇਨ੍ਹੀਂ ਦਿਨੀਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਪੁੱਜ ਚੁੱਕੀ ਹੈ। ਮੌਨਸੂਨ ਦੀ ਬਾਰਸ਼ ਪਹਾੜਾਂ ਤੋਂ ਮੈਦਾਨਾਂ ਤੱਕ ਪੈ ਰਹੀ ਹੈ। ਯੂਪੀ, ਉੱਤਰਾਖੰਡ ਤੇ ਬਿਹਾਰ ਸਮੇਤ ਕੁਝ ਰਾਜਾਂ ਵਿੱਚ ਮੀਂਹ ਪੈਣ ਕਾਰਨ ਨਦੀਆਂ ’ਚ ਪਾਣੀ ਦਾ ਵਹਾਅ ਤੇ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਯੂਪੀ, ਰਾਜਸਥਾਨ, ਦਿੱਲੀ, ਹਰਿਆਣਾ ਸਣੇ ਉੱਤਰੀ ਭਾਰਤ ਦੇ ਕੁਝ ਰਾਜਾਂ ਦੇ ਬਹੁਤੇ ਸ਼ਹਿਰਾਂ ਵਿੱਚ ਮੌਸਮ ਖ਼ਰਾਬ ਰਹਿਣ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਨਸੂਨ ਉੱਤਰੀ ਅਰਬ ਸਾਗਰ, ਸੌਰਾਸ਼ਟਰ ਤੇ ਗੁਜਰਾਤ ਦੇ ਬਾਕੀ ਹਿੱਸਿਆਂ, ਪੂਰੇ ਕੱਛ ਖੇਤਰ ਦੇ ਨਾਲ ਨਾਲ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵੱਲ ਵਧਿਆ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ ਦਿੱਲੀ ਪਹੁੰਚਣ ਵਿੱਚ ਹਾਲੇ ਵੀ ਕੁਝ ਸਮਾਂ ਲੱਗੇਗਾ। ਭਾਵੇਂ ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਉੱਤਰਾਖੰਡ ਵਿੱਚ ਲਗਾਤਾਰ ਪੈ ਰਹੀ ਬਾਰਸ਼ ਨੇ ਤਬਾਹੀ ਮਚਾ ਦਿੱਤੀ ਹੈ। ਕਈ ਪਿੰਡਾਂ ਨਾਲ ਸੰਪਰਕ ਕੱਟਿਆ ਗਿਆ ਹੈ। ਕਈ ਥਾਵਾਂ 'ਤੇ ਕਈ ਰਾਸ਼ਟਰੀ ਤੇ ਰਾਜ ਮਾਰਗ ਵੀ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਦਾ ਕੰਮ ਜਾਰੀ ਹੈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਦਿੱਲੀ ਕਦੋਂ ਆਵੇਗੀ, ਇਸ ਗੱਲ ਦਾ ਅਨੁਮਾਨ ਲਗਾਉਣਾ ਮੁਸ਼ਕਲ ਹੈ। ਉਂਝ ਅਗਲੇ ਪੰਜ ਤੋਂ ਛੇ ਦਿਨਾਂ ਵਿੱਚ ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਪਹੁੰਚ ਜਾਵੇਗੀ। ਇੱਥੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਦੇ ਪੂਰਬੀ ਹਿੱਸੇ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਅਗਲੇ 4-5 ਦਿਨਾਂ ਤੱਕ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ, ਬਿਹਾਰ ਤੇ ਝਾਰਖੰਡ ਵਿੱਚ ਦਰਮਿਆਨੇ ਤੋਂ ਤੇਜ਼ ਤੂਫਾਨ ਨਾਲ ਬਿਜਲੀ ਦੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਬਾਹਰ ਰਹਿਣ ਵਾਲੇ ਲੋਕਾਂ ਤੇ ਜਾਨਵਰਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮੌਸਮ ਵਿਭਾਗ ਨੇ ਪੂਰਬੀ ਯੂਪੀ ਦੇ ਬਹੁਤੇ ਇਲਾਕਿਆਂ ਵਿਚ ਭਾਰੀ ਤੋਂ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਪੂਰੇ ਰਾਜ ਵਿੱਚ 21 ਜੂਨ ਤੱਕ ਹਲਕੀ ਤੋਂ ਦਰਮਿਆਨੀ ਬਾਰਸ਼ ਜਾਰੀ ਰਹੇਗੀ।
ਇਨ੍ਹਾਂ ਰਾਜਾਂ ਵਿੱਚ ਅਗਲੇ 2-3 ਦਿਨਾਂ ਲਈ ਭਾਰੀ ਬਾਰਸ਼ ਦੀ ਚੇਤਾਵਨੀ
ਪੱਛਮੀ ਰਾਜਸਥਾਨ ਅਤੇ ਬੰਗਾਲ ਦੀ ਉੱਤਰ-ਪੂਰਬ ਦੀ ਖਾੜੀ, ਹਰਿਆਣਾ, ਉੱਤਰ ਪ੍ਰਦੇਸ਼, ਦੱਖਣੀ ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਦੇ ਵਿਚਕਾਰ ਇੱਕ ਟ੍ਰਫ਼ ਰੇਖਾ ਬਣ ਗਈ ਹੈ। ਇਹ ਰੇਖਾ ਉੱਤਰ ਪ੍ਰਦੇਸ਼ ਦੇ ਉੱਤੇ ਘੱਟ ਦਬਾਅ ਵਿੱਚੋਂ ਲੰਘ ਰਹੀ ਹੈ। ਦੱਖਣ-ਪੱਛਮੀ ਬਿਹਾਰ ਅਤੇ ਇਸ ਦੇ ਨਾਲ ਲੱਗਦੇ ਦੱਖਣ-ਪੂਰਬੀ ਉੱਤਰ ਪ੍ਰਦੇਸ਼, ਉੱਤਰ-ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਅਗਲੇ 2-3 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਸਿੱਕਮ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਹੋਣ ਦੇ ਆਸਾਰ ਬਣੇ ਹੋਏ ਹਨ।