ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਮਗਰੋਂ ਮੌਨਸੂਨ ਦੀ ਰਫ਼ਤਾਰ ਹੌਲੀ ਪੈ ਰਹੀ ਹੈ। ਹੌਲੀ ਪੈ ਰਹੀ ਰਫ਼ਤਾਰ ਕਾਰਨ ਉੱਤਰ ਭਾਰਤ ਦੇ ਕੁਝ ਇਲਾਕਿਆਂ 'ਚ ਮੌਨਸੂਨ ਦਾ ਇੰਤਜ਼ਾਰ ਵੱਧ ਸਕਦਾ ਹੈ। ਪੱਛਮੀ ਹਵਾਵਾਂ ਚੱਲਣ ਕਾਰਨ ਇਨ੍ਹਾਂ ਖੇਤਰਾਂ 'ਚ ਹੁਣ ਕੁਝ ਦਿਨਾਂ ਦੀ ਦੇਰੀ ਨਾਲ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਇਹ ਭਵਿੱਖਬਾਣੀ ਸੋਮਵਾਰ ਨੂੰ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਜ਼ਾਹਰ ਕੀਤੀ ਹੈ, ਜਿਸ ਤੋਂ ਬਾਅਦ ਦਿੱਲੀ ਦੇ ਲੋਕਾਂ ਨੂੰ ਮਾਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ ਦਿੱਲੀ 'ਚ ਬੱਦਲਾਂ ਦੀ ਆਵਾਜਾਈ ਅੱਜ ਵੀ ਜਾਰੀ ਹੈ।
ਹੁਣ ਦਿੱਲੀ ਨੂੰ ਮਾਨਸੂਨ ਦਾ ਇੰਤਜ਼ਾਰ ਕਰਨਾ ਪਵੇਗਾ
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੂੰਜੈ ਮਹਾਪਾਤਰ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਦੱਖਣ-ਪੱਛਮੀ ਮਾਨਸੂਨ ਦੇ 15 ਜੂਨ ਤਕ ਦੇਸ਼ ਦੀ ਰਾਜਧਾਨੀ 'ਚ ਪਹੁੰਚਣ ਦੀ ਸੰਭਾਵਨਾ ਜਤਾਈ ਸੀ। ਹਾਲਾਂਕਿ ਮੌਜੂਦਾ ਹਾਲਤਾਂ 'ਚ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਦਿੱਲੀ 'ਚ ਤੇਜ਼ ਹਵਾ ਤੇ ਧੂੜ ਭਰੀ ਹਨੇਰੀ ਆ ਸਕਦੀ ਹੈ ਪਰ ਮੌਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰਨਾ ਪਵੇਗਾ।
ਮਹਾਪਾਤਰ ਨੇ ਕਿਹਾ ਕਿ ਆਈਐਮਡੀ ਦੇ ਅਨੁਸਾਰ ਮਾਨਸੂਨ ਦੀ ਉੱਤਰੀ ਸੀਮਾ (ਐਨਐਲਐਮ) ਦੀਵ, ਸੂਰਤ, ਨੰਦੂਰਬਰ, ਭੋਪਾਲ, ਨੌਗਾਓਂ, ਹਮੀਰਪੁਰ, ਬਾਰਾਬੰਕੀ, ਬਰੇਲੀ, ਸਹਾਰਨਪੁਰ, ਅੰਬਾਲਾ ਤੇ ਅੰਮ੍ਰਿਤਸਰ ਤੋਂ ਹੋ ਕੇ ਗੁਜਰ ਰਹੀ ਹੈ। ਹਾਲੇ ਪੱਛਮੀ ਹਵਾਵਾਂ ਕਾਰਨ ਮੌਨਸੂਨ ਦੀ ਰਫ਼ਤਾਰ ਉੱਤਰ-ਪੱਛਮੀ ਭਾਰਤ ਦੇ ਬਾਕੀ ਹਿੱਸਿਆਂ 'ਚ ਹੌਲੀ ਹੋਣ ਦੀ ਸੰਭਾਵਨਾ ਹੈ।
ਮਾਨਸੂਨ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਮੌਸਮ ਵਿਭਾਗ
ਆਈਐਮਡੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ ਹੁਣ ਤਕ ਸਾਰੇ ਪ੍ਰਾਇਦੀਪ (ਦੱਖਣੀ ਭਾਰਤ), ਪੂਰਬ-ਮੱਧ ਤੇ ਪੂਰਬ ਤੇ ਉੱਤਰ-ਪੂਰਬ ਭਾਰਤ ਤੇ ਉੱਤਰ-ਪੱਛਮੀ ਭਾਰਤ ਦੇ ਸਰਗਰਮ ਮਾਨਸੂਨ ਦੇ ਗੇੜ ਤੇ ਕਿਸੇ ਪਾੜੇ ਦੇ ਘੱਟ ਦਬਾਅ ਵਾਲੇ ਖੇਤਰ ਦੇ ਗਠਨ ਨਾਲ ਅੱਗੇ ਵੱਧ ਗਿਆ ਹੈ। ਉੱਥੇ ਹੀ ਆਈਐਮਡੀ ਵੱਲੋਂ ਦੱਸਿਆ ਗਿਆ ਹੈ ਕਿ ਮਾਨਸੂਨ ਦੀ ਰਫ਼ਤਾਰ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਸਾਲ ਦੱਖਣ-ਪੱਛਮੀ ਮਾਨਸੂਨ ਨੇ ਆਪਣੀ ਆਮ ਤਰੀਕ ਤੋਂ ਦੋ ਦਿਨ ਬਾਅਦ 3 ਜੂਨ ਨੂੰ ਕੇਰਲਾ 'ਚ ਦਸਤਕ ਦਿੱਤੀ ਸੀ ਪਰ ਫਿਰ ਇਹ ਆਮ ਤਰੀਕ ਤੋਂ ਪਹਿਲਾਂ ਪੂਰਬੀ, ਪੱਛਮ, ਦੱਖਣ ਤੇ ਮੱਧ ਭਾਰਤ ਦੇ ਬਹੁਤ ਸਾਰੇ ਹਿੱਸਿਆਂ 'ਚ ਬਾਰਸ਼ ਨਾਲ ਅੱਗੇ ਵਧਿਆ। ਜਿੱਥੇ ਉੱਤਰਾਖੰਡ 'ਚ ਮਾਨਸੂਨ ਪਹੁੰਚ ਚੁੱਕਾ ਹੈ, ਉੱਥੇ ਹੀ ਕੇਰਲ ਤੇ ਕਰਨਾਟਕ ਵਿੱਚ ਮੀਂਹ ਕਾਰਨ ਓਰੈਂਜ ਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਉਮੀਦ ਜਗਾ ਕੇ ਮੌਨਸੂਨ ਨੇ ਦਿੱਤਾ ਝਟਕਾ, ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਮੱਠੀ ਪਈ ਰਫ਼ਤਾਰ
ਏਬੀਪੀ ਸਾਂਝਾ
Updated at:
15 Jun 2021 10:18 AM (IST)
ਦੇਸ਼ ਦੇ ਕਈ ਸੂਬਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਮਗਰੋਂ ਮੌਨਸੂਨ ਦੀ ਰਫ਼ਤਾਰ ਹੌਲੀ ਪੈ ਰਹੀ ਹੈ। ਹੌਲੀ ਪੈ ਰਹੀ ਰਫ਼ਤਾਰ ਕਾਰਨ ਉੱਤਰ ਭਾਰਤ ਦੇ ਕੁਝ ਇਲਾਕਿਆਂ 'ਚ ਮੌਨਸੂਨ ਦਾ ਇੰਤਜ਼ਾਰ ਵੱਧ ਸਕਦਾ ਹੈ। ਪੱਛਮੀ ਹਵਾਵਾਂ ਚੱਲਣ ਕਾਰਨ ਇਨ੍ਹਾਂ ਖੇਤਰਾਂ 'ਚ ਹੁਣ ਕੁਝ ਦਿਨਾਂ ਦੀ ਦੇਰੀ ਨਾਲ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ।
monsoon
NEXT
PREV
Published at:
15 Jun 2021 10:18 AM (IST)
- - - - - - - - - Advertisement - - - - - - - - -