ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਹੁਣ ਤੱਕ ਐਂਟੀ-ਕੋਵਿਡ ਟੀਕੇ ਦੀਆਂ 18 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਾਤ ਦੇ ਅੱਠ ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਕੋਵਿਡ ਵਿਰੋਧੀ ਟੀਕਿਆਂ ਲਈ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਕੁਲ ਗਿਣਤੀ 18,04,29,261 ਹੈ।


 


ਮੰਤਰਾਲੇ ਨੇ ਕਿਹਾ ਕਿ ਵੀਰਵਾਰ ਨੂੰ 18-24 ਸਾਲ ਦੀ ਉਮਰ ਸਮੂਹ 'ਚ 3,25,071 ਲਾਭਪਾਤਰੀਆਂ ਨੂੰ ਪਹਿਲਾ ਕੋਵਿਡ -19 ਵਿਰੋਧੀ ਟੀਕਾ ਲਗਾਇਆ ਗਿਆ। ਤੇ ਵੈਕਸੀਨੇਸ਼ਨ ਦਾ ਤੀਜਾ ਪੜਾਅ ਸ਼ੁਰੂ ਹੋਣ ਤੋਂ ਬਾਅਦ 32 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਇਸ ਉਮਰ ਸਮੂਹ ਦੇ ਕੁੱਲ 42,55,362 ਲੱਖ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ। 


 


ਹੁਣ ਤੱਕ ਦਿੱਤੇ ਗਏ ਕੋਵਿਡ ਟੀਕੇ ਦੀਆਂ ਕੁੱਲ 18,04,29,261 ਖੁਰਾਕਾਂ 'ਚੋਂ, 96,27,199 ਸਿਹਤ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਅਤੇ 66,21,675 ਲੱਖ ਸਿਹਤ ਕਰਮਚਾਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਫਰੰਟ ਲਾਈਨ ਦੇ 1,43,63,754 ਕਰਮਚਾਰੀਆਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 81,48,757 ਲੱਖ ਕਰਮਚਾਰੀਆਂ ਨੂੰ ਦੂਜੀ ਖੁਰਾਕ ਮਿਲੀ। ਮੰਤਰਾਲੇ ਨੇ ਕਿਹਾ ਕਿ 18-44 ਸਾਲ ਦੀ ਉਮਰ ਸਮੂਹ ਦੇ ਕੁੱਲ 42,55,362 ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।


 


ਕੋਰੋਨਾਵਾਇਰਸ ਦੀ ਦੂਜੀ ਲਹਿਰ (Second wave of Corona) ਦਾ ਕਹਿਰ ਹੁਣ ਹੌਲੀ-ਹੌਲੀ ਘਟਦਾ ਦਿਸ ਰਿਹਾ ਹੈ। 13 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ, ਜਿੱਥੇ ਇੱਕ ਦਿਨ ’ਚ ਨਵੇਂ ਕੋਰੋਨਾ ਕੇਸਾਂ (Corona Cases) ਦੇ ਮੁਕਾਬਲੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਆਈ ਹੈ। ਭਾਵ ਐਕਟਿਵ ਕੇਸਾਂ (Corona Active Case) ਦੀ ਗਿਣਤੀ ਘਟੀ ਹੈ। ਭਾਵੇਂ ਮੌਤ ਦੀ ਗਿਣਤੀ ’ਚ ਕਿਤੇ ਵੀ ਗਿਰਾਵਟ ਵੇਖਣ ਨੂੰ ਨਹੀਂ ਮਿਲੀ ਹੈ।


 


ਇਹ 13 ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ- ਬਿਹਾਰ, ਚੰਡੀਗੜ੍ਹ, ਛੱਤੀਸਗੜ੍ਹ, ਦਾਦਰਾ, ਦਿੱਲੀ, ਗੁਜਰਾਤ, ਹਰਿਆਣਾ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਤੇਲੰਗਾਨਾ ਤੇ ਉੱਤਰ ਪ੍ਰਦੇਸ਼। ਇੱਥੇ ਬੀਤੇ ਦਿਨ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਨਵੇਂ ਕੇਸਾਂ ਤੋਂ ਵੱਧ ਹੈ।