ਨਾਸਾ ਤੇ ਯੂਰਪੀਅਨ ਏਜੰਸੀ ਨੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਏਸਟਰਾਇਡ ਦੀ ਟੱਕਰ ਦੀ ਰਿਹਰਸਲ ਕਰਨ ਤੋਂ ਬਾਅਦ ਕੱਢੀ ਖੋਜ ਬਾਰੇ ਦੱਸਿਆ ਹੈ। ਇਸ ਤੋਂ ਪਹਿਲਾਂ 26 ਅਪ੍ਰੈਲ ਨੂੰ ਨਾਸਾ ਦੇ ਪਲੇਨੇਟਰੀ ਡਿਫੈਂਸ ਕੋਆਰਡੀਨੇਸ਼ਨ ਆਫਿਸ ਵਿਖੇ ਇੱਕ ਅਭਿਆਸ ਕੀਤਾ। ਇਸ 'ਚ ਉਨ੍ਹਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜੇ ਇਕ ਏਸਟਰਾਇਡ ਧਰਤੀ ਨਾਲ ਟਕਰਾਉਂਦਾ ਹੈ ਤਾਂ ਕੀ ਪ੍ਰਭਾਵ ਹੋਏਗਾ।


 


ਵਿਗਿਆਨੀਆਂ ਨੇ ਕਿਹਾ ਕਿ ਇਸ ਟੱਕਰ ਦੀ ਸੰਭਾਵਨਾ ਅਜੇ ਦੂਰ-ਦੂਰ ਤੱਕ ਨਹੀਂ ਹੈ। ਪਰ ਇਹ ਟੱਕਰ ਭਵਿੱਖ ਵਿੱਚ ਹੋ ਸਕਦੀ ਹੈ। ਹੁਣ ਇਸ ਅਭਿਆਸ ਤੋਂ ਬਾਅਦ ਨਾਸਾ ਅਤੇ ਯੂਰਪੀਅਨ ਏਜੰਸੀ ਨੇ ਧਰਤੀ ਨੂੰ ਬਚਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਭਿਆਸ ਦੇ ਦੌਰਾਨ ਨਾਸਾ ਦੇ ਕੇਂਦਰ ਨੇ ਇੱਕ ਵਿਸ਼ਾਲ ਏਸਟਰਾਇਡ ਧਰਤੀ ਦੇ ਵੱਲ ਵਧਣ ਦੀ ਕਲਪਨਾ ਕੀਤੀ। ਇਸ ਏਸਟਰਾਇਡ ਦਾ ਨਾਮ '2021 PDC' ਰੱਖਿਆ ਗਿਆ ਸੀ ਜੋ ਲਗਭਗ 35 ਮੀਟਰ ਚੌੜਾ ਅਤੇ 700 ਮੀਟਰ ਚੌੜਾ ਸੀ।


 


ਇਸ ਅਭਿਆਸ ਦੌਰਾਨ ਇਹ ਪਾਇਆ ਗਿਆ ਕਿ ਧਰਤੀ ਨਾਲ ਟਕਰਾਉਣ ਦੀ 5 ਪ੍ਰਤੀਸ਼ਤ ਸੰਭਾਵਨਾ ਹੈ। ਇਹ ਟੱਕਰ ਯੂਰਪ 'ਚ ਕਿਤੇ ਵੀ ਹੋ ਸਕਦੀ ਹੈ। ਪੁਲਾੜ ਤੋਂ ਆ ਰਹੀ ਚੱਟਾਨ ਨਾਲ ਇਹ ਟੱਕਰ ਇੰਨੀ ਭਿਆਨਕ ਹੋਵੇਗੀ ਜਿਵੇਂ ਇਹ ਕਿਸੇ ਸ਼ਕਤੀਸ਼ਾਲੀ ਪਰਮਾਣੂ ਬੰਬ ਦੇ ਫਟਣ ਕਾਰਨ ਹੋਈ ਹੋਵੇ।


 


ਧਰਤੀ 'ਤੇ ਐਸਟਰਾਇਡ ਦੇ ਟਕਰਾਉਣ ਦੇ ਮੰਡਰਾਉਂਦੇ ਖ਼ਤਰੇ ਦੇ ਵਿਚਕਾਰ, ਅਮਰੀਕੀ ਵਿਗਿਆਨੀ ਇਸ ਨਾਲ ਨਜਿੱਠਣ ਦੀ ਤਿਆਰੀ ਕਰ ਰਹੇ ਹਨ। ਅਮੈਰੀਕਨ ਵਿਗਿਆਨੀ ਹੁਣ ਇਨ੍ਹਾਂ ਐਸਟਰਾਇਡ ਨੂੰ ਧਰਤੀ ਦੇ ਚੱਕਰ ਤੋਂ ਦੂਰ ਭੇਜਣ ਦੇ ਵਿਕਲਪਿਕ ਢੰਗ 'ਤੇ ਕੰਮ ਕਰ ਰਹੇ ਹਨ। ਵਿਗਿਆਨੀਆਂ ਨੇ ਸੁਝਾਅ ਦਿੱਤਾ ਹੈ ਕਿ ਕੁਝ ਮਾਮਲਿਆਂ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਵਿਕਲਪ ਗ਼ੈਰ-ਪ੍ਰਮਾਣੂ ਹਥਿਆਰਾਂ ਦੀ ਚੋਣ ਨਾਲੋਂ ਵਧੀਆ ਹੋਵੇਗਾ।


 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904