ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ, ਉੱਥੇ ਹੀ ਇਸ ਤੋਂ ਬਚਣ ਲਈ ਅਮਰੀਕੀ ਲੈਬ ਨੇ ਇੱਕ ਕਿੱਟ ਦੀ ਖੋਜ ਕੀਤੀ ਹੈ। ਇਸ ਕਿੱਟ ਦੀ ਮਦਦ ਨਾਲ ਇਹ ਪਤਾ ਚੱਲ ਸਕੇਗਾ ਕਿ ਕੋਰੋਨਾਵਾਇਰਸ ਪੌਜ਼ੇਟਿਵ ਹੈ ਜਾਂ ਨੈਗੇਟਿਵ।


ਐਬੌਟ ਲੈਬੋਰੇਟਰੀਜ਼ ਨੇ ਇੱਕ ਬਿਆਨ ‘ਚ ਕਿਹਾ ਹੈ ਕਿ ਅਮਰੀਕਾ ਦੇ ਫੂਡ ਐਂਡ ਐਸੋਸੀਏਸ਼ਨ ਨੇ ਜਲਦ ਤੋਂ ਜਲਦ ਇਸ ਕਿੱਟ ਨੂੰ ਕੋਰੋਨਾਵਾਇਰਸ ਦੇ ਸ਼ੱਕੀਆਂ ਲਈ ਇਸਤੇਮਾਲ ਲਈ ਮੁਹੱਈਆ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕਿੱਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬੇਹੱਦ ਛੋਟਾ ਤੇ ਹਲਕਾ ਹੈ ਕਿ ਇਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਣ ‘ਚ ਆਸਾਨੀ ਹੋਵੇਗੀ।

ਕੰਪਨੀ ਨੇ ਸ਼ੁੱਕਰਵਾਰ ਨੂੰ ਆਪਣੇ ਇੱਕ ਬਿਆਨ ਜ਼ਰੀਏ ਦੱਸਿਆ ਕਿ ਮੋਲੇਕਿਊਲਰ ਟੈਕਨਾਲਾਜੀ ‘ਤੇ ਬੇਸਡ ਇਸ ਟੈਸਟ ‘ਚ ਜੇਕਰ ਕੋਈ ਕੋਰੋਨਾ ਨੈਗੇਟਿਵ ਹੈ ਤਾਂ ਇਸ ਦਾ ਸਿਰਫ 13 ਮਿੰਟ ‘ਚ ਪਤਾ ਚੱਲ ਜਾਵੇਗਾ ਤੇ ਕੋਈ ਪੌਜ਼ੇਟਿਵ ਹੈ ਤਾਂ ਇਸ ਬਾਰੇ ਮਹਿਜ਼ 5 ਮਿੰਟ ‘ਚ ਪਤਾ ਚੱਲ ਜਾਵੇਗਾ।

ਇਹ ਵੀ ਪੜ੍ਹੋ :

ਨਹੀਂ ਰੁੱਕ ਰਿਹਾ ਕੋਰੋਨਾ ਦਾ ਕਹਿਰ, ਹੁਣ ਤੱਕ 30 ਹਜ਼ਾਰ ਲੋਕਾਂ ਦੀ ਮੌਤ

ਕੋਰੋਨਾ ਦਾ ਕਹਿਰ ਜਾਰੀ, ਦੋ ਹੋਰ ਮੌਤਾਂ, ਮਰਨ ਵਾਲਿਆਂ ਦੀ ਗਿਣਤੀ 25