ਨਵੀਂ ਦਿੱਲੀ: ਗ੍ਰਹਿ ਦੇ ਟੁੱਟੇ ਟੁੱਕੜੇ ਪੁਲਾੜ 'ਚ ਘੁੰਮਦੇ ਰਹਿੰਦੇ ਹਨ। ਕਈ ਵਾਰ ਇਨ੍ਹਾਂ ਵਿੱਚੋਂ ਕੁਝ ਟੁਕੜੇ ਧਰਤੀ ਵੱਲ ਆਉਣਾ ਸ਼ੁਰੂ ਕਰ ਦਿੰਦੇ ਹਨ। ਜੇ ਵਿਗਿਆਨੀਆਂ ਦੇ ਦਾਅਵੇ ਦੀ ਮੰਨੀਏ ਤਾਂ ਸੈਂਕੜੇ ਸਾਲ ਪਹਿਲਾਂ ਇਸੇ ਉਲਕਾ ਪਿੰਡ ਦੇ ਟਕਰਾਉਣ ਕਾਰਨ ਡਾਇਨਾਸੌਰ ਖਤਮ ਹੋ ਗਏ ਸਨ। ਇਸ ਤੋਂ ਬਾਅਦ ਵੀ ਕਈ ਵਾਲ ਉਲਕਾ ਪਿੰਡ ਧਰਤੀ ਦੇ ਬਹੁਤ ਨੇੜੀਓਂ ਗੁਜਰ ਚੁੱਕੇ ਹਨ।

ਇਸ ਦੌਰਾਨ ਧਰਤੀ ਦੇ ਵਿਨਾਸ਼ ਦੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਧਰਤੀ ਦੀ ਗੁਰਤਾਕਰਸ਼ਣ ਕਾਰਨ ਹੁੰਦਾ ਹੈ। ਜੇ ਇਸ ਨਾਲ ਆਕਰਸ਼ਿਤ ਹੋ ਕੇ ਉਲਕਾ ਪਿੰਡ ਧਰਤੀ ਨਾਲ ਟਕਰਾ ਜਾਵੇ ਤਾਂ ਤਬਾਹੀ ਮੱਚ ਜਾਵੇਗੀ ਪਰ ਹੁਣ ਨਾਸਾ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ।

ਨਾਸਾ ਨੇ ਇਕ ਸੈਟੇਲਾਈਟ ਡਿਜ਼ਾਇਨ ਕੀਤਾ ਹੈ, ਜਿਸ ਦਾ ਮੁੱਖ ਕੰਮ ਪੁਲਾੜ ਤੋਂ ਧਰਤੀ ਵੱਲ ਵਧ ਰਹੇ ਉਲਕਾ ਪਿੰਡ ਦਾ ਪਤਾ ਲਾਉਣਾ ਹੈ। ਇਹ ਸੈਟੇਲਾਈਟ ਦੂਰ ਤੋਂ ਆ ਰਹੇ ਉਲਕਾ ਪਿੰਡਾਂ ਬਾਰੇ ਪਤਾ ਲਗਾਏਗਾ ਤੇ ਵਿਗਿਆਨੀਆਂ ਨੂੰ ਇਸ ਬਾਰੇ ਕਾਫ਼ੀ ਪਹਿਲਾਂ ਚੌਕਸ ਕਰ ਦੇਵੇਗੀ। ਜੇ ਉਲਕਾ ਪਿੰਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਹੋਵੇਗੀ ਤਾਂ ਉਸ ਨੂੰ ਕਾਫ਼ੀ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇਗਾ।

ਇਸ ਨਾਲ ਭਵਿੱਖ 'ਚ ਉਲਕਾ ਪਿੰਡ ਦੇ ਟਕਰਾਉਣ ਕਾਰਨ ਧਰਤੀ ਦੇ ਤਬਾਹ ਹੋਣ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਨਾਸਾ ਦੇ ਅਧਿਕਾਰੀਆਂ ਨੇ ਪੁਲਾੜ ਦੇ ਰਖਵਾਲੇ ਇਸ ਸੈਟੇਲਾਈਟ ਨੂੰ 2026 'ਚ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ਨੂੰ ਨਿਅਰ-ਅਰਥ ਆਬਜੈਕਟ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਸ਼ੁਰੂਆਤੀ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਨੀਓ ਸਰਵੇਅਰ ਪ੍ਰੋਗਰਾਮ ਦੇ ਵਿਗਿਆਨੀ ਮਾਈਕ ਕੈਲੀ ਨੇ ਕਿਹਾ ਕਿ ਇਹ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਨੀਓ ਸਰਵੇਅਰ ਉਨ੍ਹਾਂ ਉਲਕਾ ਪਿੰਡ ਬਾਰੇ ਪਤਾ ਲਗਾਵੇਗਾ, ਜੋ ਧਰਤੀ ਨਾਲ ਟਕਰਾ ਸਕਦੀਆਂ ਹਨ। ਇਸ ਨਿਅਰ-ਅਰਥ ਆਬਜੈਕਟ ਨੂੰ 140 ਮੀਟਰ ਤਕ ਵੱਡੇ ਉਲਕਾ ਪਿੰਡਾਂ ਦੀ ਖੋਜ ਲਈ ਡਿਜ਼ਾਈਨ ਕੀਤਾ ਗਿਆ ਹੈ। ਜੇ ਥੋੜੀ ਵੀ ਸੰਭਾਵਨਾ ਹੋਈ ਕਿ ਇਹ ਧਰਤੀ ਨਾਲ ਟਕਰਾਉਣਗੇ ਤਾਂ ਇਸ ਤੋਂ ਪਹਿਲਾਂ ਹੀ ਨਾਸਾ ਇਸ ਉਲਕਾ ਪਿੰਡ ਨੂੰ ਤਬਾਹ ਕਰ ਦੇਵੇਗਾ ਜਾਂ ਉਸ ਦਾ ਰਸਤਾ ਬਦਲ ਦੇਵੇਗਾ।