Breaking News LIVE: ਵੱਡੀ ਤਬਾਹੀ ਮਚਾ ਸਕਦਾ ਚੱਕਰਵਾਤੀ ਤੂਫ਼ਾਨ ਜਵਾਦ, ਪੀਐਮ ਮੋਦੀ ਨੇ ਖੁਦ ਸੰਭਾਲੀ ਕਮਾਨ
Punjab Breaking News, 03 December 2021 LIVE Updates: ਚੱਕਰਵਾਤੀ ਤੂਫ਼ਾਨ ਜਵਾਦ ਦਹਿਸ਼ਤ. ਓਮੀਕਰੋਨ ਦਾ ਕਹਿਰ, ਪੰਜਾਬ ਦਾ ਸਿਆਸੀ ਪਾਰੀ ਚੜ੍ਹਿਆ, ਪੜ੍ਹੋ ਹਰ ਵੱਡੀ ਖਬਰ ਦਾ ਅਪਡੇਟ ਤੇ ਬ੍ਰੇਕਿੰਗ।
ਮਛੇਰਿਆਂ ਨੂੰ ਵੀ ਜਲਦੀ ਤੋਂ ਜਲਦੀ ਤੱਟ 'ਤੇ ਪਰਤਣ ਲਈ ਕਿਹਾ ਗਿਆ ਹੈ। ਭਾਰਤੀ ਤੱਟ ਰੱਖਿਅਕ ਤੇ ਜਲ ਸੈਨਾ ਨੇ ਤੂਫਾਨ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਜਹਾਜ਼ ਤੇ ਹੈਲੀਕਾਪਟਰ ਤਾਇਨਾਤ ਕੀਤੇ ਹਨ। ਸਥਿਤੀ ਦੇ ਮੱਦੇਨਜ਼ਰ ਲੋੜ ਪੈਣ 'ਤੇ ਫੌਜ ਤੇ ਹਵਾਈ ਸੈਨਾ ਦੀ ਮਦਦ ਵੀ ਲਈ ਜਾਵੇਗੀ।
ਗ੍ਰਹਿ ਮੰਤਰਾਲਾ ਵੀ ਜਵਾਦ ਤੂਫ਼ਾਨ ਨੂੰ ਲੈ ਕੇ 24 ਘੰਟੇ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਸਾਰੇ ਤੱਟਵਰਤੀ ਰਾਜਾਂ ਵਿੱਚ ਐਨਡੀਆਰਐਫ ਦੀਆਂ ਕੁੱਲ 29 ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਜਦਕਿ 33 ਐਨਡੀਆਰਐਫ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।
ਜਵਾਦ ਦੇ ਖਤਰੇ ਦੇ ਮੱਦੇਨਜ਼ਰ, ਉੜੀਸ਼ਾ ਦੇ ਚਾਰ ਜ਼ਿਲ੍ਹਿਆਂ - ਗਜਪਤੀ, ਗੰਜਮ, ਪੁਰੀ ਤੇ ਜਗਤਸਿੰਘਪੁਰ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਕੀ 7 ਜ਼ਿਲ੍ਹਿਆਂ - ਕੇਂਦਰਪਾੜਾ, ਕਟਕ, ਖੁਰਦਾ, ਨਯਾਗੜ੍ਹ, ਕੰਧਮਾਲ, ਰਾਏਗੜਾ, ਕੋਰਾਪੁਟ ਜ਼ਿਲ੍ਹੇ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜਵਾਦ ਤੂਫ਼ਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਸ਼ਨੀਵਾਰ ਸਵੇਰੇ ਹਵਾ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤਕ ਹੋ ਸਕਦੀ ਹੈ। ਇਸ ਕਾਰਨ ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੰਗਾਲ ਦੀ ਖਾੜੀ 'ਚ ਜਵਾਦ ਤੂਫਾਨ ਦਾ ਖ਼ਤਰਾ ਕਿੰਨਾ ਵੱਡਾ ਹੈ ਕਿ ਪ੍ਰਧਾਨ ਮੰਤਰੀ ਖੁਦ ਦੇਸ਼ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਪੀਐਮ ਮੋਦੀ ਨੇ ਜਵਾਦ ਤੂਫ਼ਾਨ ਨਾਲ ਨਜਿੱਠਣ ਲਈ ਸਮੀਖਿਆ ਮੀਟਿੰਗ ਬੁਲਾਈ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੀਟਿੰਗ 'ਚ ਕੈਬਨਿਟ ਸਕੱਤਰ ਰਾਜੀਵ ਗਾਬਾ ਤੇ ਐਨਐਸਏ ਅਜੀਤ ਡੋਭਾਲ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਬੰਗਾਲ ਦੀ ਖਾੜੀ ਤੋਂ ਮੁੜ ਉੱਭਰ ਰਿਹਾ ਚੱਕਰਵਾਤੀ ਤੂਫ਼ਾਨ ਜਵਾਦ ਭਲਕੇ ਮਤਲਬ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ। ਇਸ ਸਬੰਧੀ ਆਂਧਰਾ ਪ੍ਰਦੇਸ਼, ਉੜੀਸਾ, ਬੰਗਾਲ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਜ਼ਾਸਟਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ 95 ਟਰੇਨਾਂ ਦੇ ਸੰਚਾਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਪਿਛੋਕੜ
Punjab Breaking News, 03 December 2021 LIVE Updates: ਬੰਗਾਲ ਦੀ ਖਾੜੀ ਤੋਂ ਮੁੜ ਉੱਭਰ ਰਿਹਾ ਚੱਕਰਵਾਤੀ ਤੂਫ਼ਾਨ ਜਵਾਦ ਭਲਕੇ ਮਤਲਬ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਏਗਾ। ਇਸ ਸਬੰਧੀ ਆਂਧਰਾ ਪ੍ਰਦੇਸ਼, ਉੜੀਸਾ, ਬੰਗਾਲ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡਿਜ਼ਾਸਟਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ 95 ਟਰੇਨਾਂ ਦੇ ਸੰਚਾਲਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਬੰਗਾਲ ਦੀ ਖਾੜੀ 'ਚ ਜਵਾਦ ਤੂਫਾਨ ਦਾ ਖ਼ਤਰਾ ਕਿੰਨਾ ਵੱਡਾ ਹੈ ਕਿ ਪ੍ਰਧਾਨ ਮੰਤਰੀ ਖੁਦ ਦੇਸ਼ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਪੀਐਮ ਮੋਦੀ ਨੇ ਜਵਾਦ ਤੂਫ਼ਾਨ ਨਾਲ ਨਜਿੱਠਣ ਲਈ ਸਮੀਖਿਆ ਮੀਟਿੰਗ ਬੁਲਾਈ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੀਟਿੰਗ 'ਚ ਕੈਬਨਿਟ ਸਕੱਤਰ ਰਾਜੀਵ ਗਾਬਾ ਤੇ ਐਨਐਸਏ ਅਜੀਤ ਡੋਭਾਲ ਸਮੇਤ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਜਵਾਦ ਤੂਫ਼ਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਸ਼ਨੀਵਾਰ ਸਵੇਰੇ ਹਵਾ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟੇ ਤਕ ਹੋ ਸਕਦੀ ਹੈ। ਇਸ ਕਾਰਨ ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਤੱਟਵਰਤੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਜਵਾਦ ਦੇ ਖਤਰੇ ਦੇ ਮੱਦੇਨਜ਼ਰ, ਉੜੀਸ਼ਾ ਦੇ ਚਾਰ ਜ਼ਿਲ੍ਹਿਆਂ - ਗਜਪਤੀ, ਗੰਜਮ, ਪੁਰੀ ਤੇ ਜਗਤਸਿੰਘਪੁਰ 'ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਬਾਕੀ 7 ਜ਼ਿਲ੍ਹਿਆਂ - ਕੇਂਦਰਪਾੜਾ, ਕਟਕ, ਖੁਰਦਾ, ਨਯਾਗੜ੍ਹ, ਕੰਧਮਾਲ, ਰਾਏਗੜਾ, ਕੋਰਾਪੁਟ ਜ਼ਿਲ੍ਹੇ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਗ੍ਰਹਿ ਮੰਤਰਾਲਾ ਵੀ ਜਵਾਦ ਤੂਫ਼ਾਨ ਨੂੰ ਲੈ ਕੇ 24 ਘੰਟੇ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਸਾਰੇ ਤੱਟਵਰਤੀ ਰਾਜਾਂ ਵਿੱਚ ਐਨਡੀਆਰਐਫ ਦੀਆਂ ਕੁੱਲ 29 ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ। ਜਦਕਿ 33 ਐਨਡੀਆਰਐਫ ਟੀਮਾਂ ਨੂੰ ਸਟੈਂਡਬਾਏ 'ਤੇ ਰੱਖਿਆ ਗਿਆ ਹੈ।
- - - - - - - - - Advertisement - - - - - - - - -