ਯਮੁਨਾਨਗਰ: ਯਮੁਨਾਨਗਰ ‘ਚ ਪਿਛਲੇ ਕੁਝ ਦਿਨਾਂ ਤੋਂ, ਰਾਤ ​​ਨੂੰ ਪਏ ਮੀਂਹ ਅਤੇ ਦਿਨ ਵਿਚ ਨਮੀ ਅਤੇ ਝੁਲਸਣ ਵਾਲਾ ਸੂਰਜ ਪਸ਼ੂ ਪੰਛੀਆਂ ਲਈ ਵੱਡੀ ਮੁਸੀਬਤ ਵਾਂਗ ਸਾਬਿਤ ਹੋ ਰਿਹਾ ਹੈ। 


ਮੌਸਮ ‘ਚ ਇਹ ਅਚਾਨਕ ਤਬਦੀਲੀ ਰਾਸ਼ਟਰੀ ਪੰਛੀ ਮੋਰ ਲਈ ਜ਼ਿੰਦਗੀ ਅਤੇ ਮੌਤ ਦਾ ਕਾਰਨ ਬਣ ਗਈ ਹੈ।



ਮੋਰ ਸੰਘਣੇ ਰੁੱਖਾਂ ਦੀ ਭਾਲ ਵਿੱਚ ਜੰਗਲਾਂ ਵੱਲ ਜਾ ਰਹੇ ਹਨ ਅਤੇ ਇੱਥੇ ਭਿਆਨਕ ਅਜਗਰ ਉਨ੍ਹਾਂ ਨੂੰ ਆਪਣਾ ਸ਼ਿਕਾਰ ਮੰਨ ਕੇ ਜ਼ਿੰਦਾ ਨਿਗਲ ਰਹੇ ਹਨ। ਇਸ ਡਰਾਉਣੀ ਸਚਾਈ ਨੂੰ ਦਰਸਾਉਂਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਯਮੁਨਾਨਗਰ ਦੇ ਬਲਾਕ ਸਢੌਰਾ ਦੇ ਪਿੰਡ ਝੰਡਾ ਦੀਆਂ ਹਨ। ਜਿਥੇ ਇਕ ਵਿਸ਼ਾਲ ਅਜਗਰ ਇਕ ਮੋਰ ਨੂੰ ਜ਼ਿੰਦਾ ਨਿਗਲ ਰਿਹਾ ਹੈ।

ਰਾਜਧਾਨੀ ਦਿੱਲੀ ਸਮੇਤ ਇਨ੍ਹਾਂ ਸ਼ਹਿਰਾਂ ‘ਚ ਮਹਿੰਗੀ ਹੋਈ CNG, ਜਾਣੋ ਕੀਮਤ

ਅਜਗਰ ਨੂੰ ਛੇੜਨਾ  ਪਿੰਡ ਵਾਲਿਆਂ ਦੀ ਬੱਸ ਤੋਂ ਬਾਹਰ ਸੀ, ਇਸ ਲਈ ਭੀੜ ‘ਚੋਂ ਇਕ ਨੇ ਸਾਰੀ ਘਟਨਾ ਨੂੰ ਆਪਣੇ ਮੋਬਾਈਲ ਕੈਮਰੇ ‘ਚ ਕੈਦ ਕਰ ਲਿਆ। ਇਹ ਤਸਵੀਰਾਂ ਸਿੰਘ ਰਾਮ ਦੇ ਜੰਗਲ ਨੇੜੇ ਖੇਤਾਂ ਦੀਆਂ ਹਨ।

ਦੇਸ਼ 'ਚ ਲੌਕਡਾਊਨ, ਪਰ ਇੱਕ ਬੰਗਲਾਦੇਸ਼ੀ ਨੇ ਪਿਆਰ 'ਚ ਟੱਪੀਆਂ ਹੱਦਾਂ, ਜਾਣੋ ਪੂਰਾ ਮਾਮਲਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ