Philippine Plane Crash: ਫਿਲੀਪੀਨਜ਼ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਏਐਫਪੀ ਨੇ ਸੁਰੱਖਿਆ ਬਲਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਦੱਖਣੀ ਫਿਲੀਪੀਨਜ਼ ਵਿੱਚ ਲੈਂਡਿੰਗ ਕਰਨ ਵੇਲੇ ਫੌਜੀ ਜਹਾਜ਼ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ ਘੱਟੋ-ਘੱਟ 85 ਲੋਕ ਸਵਾਰ ਸਨ। ਹਾਸਦੇ ਮਗਰੋਂ ਸੜ ਰਹੇ ਜਹਾਜ਼ ਦੇ ਮਲਬੇ ਤੋਂ 40 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਕਾਰਜ ਅਜੇ ਵੀ ਜਾਰੀ ਹੈ।
ਸੀ-130 ਜਹਾਜ਼ ਸੁਲੂ ਪ੍ਰਾਂਤ ਦੇ ਜੋਲੋ ਆਈਲੈਂਡ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਮੇਂ ਜਹਾਜ਼ ਕ੍ਰੈਸ਼ ਹੋ ਗਿਆ। ਫਿਲੀਪੀਨਜ਼ ਦੇ ਫੌਜੀ ਮੁਖੀ ਨੇ ਕਿਹਾ: "ਜਹਾਜ਼ ਦੇ ਮਲਬੇ ਤੋਂ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਗਿਆ ਹੈ।" ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਵਧੇਰੇ ਜਾਨਾਂ ਬਚਾ ਸਕੀਏ।