ਮਾਲਦਾ: ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਪਲਾਸਟਿਕ ਦੀ ਫੈਕਟਰੀ 'ਚ ਹੋਏ ਧਮਾਕੇ 'ਚ ਘੱਟੋ ਘੱਟ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ।


ਭਾਰਤ-ਚੀਨ ਸਰਹੱਦ 'ਤੇ ਠੰਢ ਦੀ ਮਾਰ, ਮਾਈਨਸ 40 ਡਿਗਰੀ ਤਾਪਮਾਨ 'ਚ ਡਟੇ ਰਹਿਣਗੇ 50,000 ਸੈਨਿਕ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਸੁਜਾਪੁਰ ਖੇਤਰ ਵਿੱਚ ਸਥਿਤ ਫੈਕਟਰੀ ਵਿੱਚ ਧਮਾਕਾ ਹੋਇਆ ਸੀ। ਚਾਰ ਫੈਕਟਰੀ ਕਰਮਚਾਰੀ ਮਾਰੇ ਗਏ ਜਦਕਿ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।

ਸ਼ਿਵ ਸੈਨਾ ਦੀ ਗੁੰਡਾਗਰਦੀ, ‘ਕਰਾਚੀ ਸਵੀਟਸ’ ਨੂੰ ਨਾਂ ਬਦਲਣ ਦਾ ਅਲਟੀਮੇਟਮ

ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਥਿਤੀ ਨੂੰ ਕੰਟਰੋਲ ਵਿੱਚ ਲਿਆਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫਾਇਰਫਾਈਟਰ ਅੱਗ ਬੁਝਾਉਣ ਤੇ ਲੋਕਾਂ ਨੂੰ ਮਲਬੇ ਤੋਂ ਜ਼ਿੰਦਾ ਬਚਾਉਣ ਦਾ ਕੰਮ ਕਰ ਰਹੇ ਹਨ। ਫਿਲਹਾਲ ਜਾਂਚ ਚੱਲ ਰਹੀ ਹੈ।