ਨਵੀਂ ਦਿੱਲੀ: ਲੱਦਾਖ 'ਚ ਭਾਰਤ ਤੇ ਚੀਨ ਵਿਚਾਲੇ ਪਿਛਲੇ ਕਈ ਹਫ਼ਤਿਆਂ ਤੋਂ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਚੀਨ ਨੇ ਕਿਹਾ ਕਿ ਉਹ ਆਪਣੀ ਫੌਜ ਲਈ 20 ਮਾਰਸ਼ਲ ਆਰਟ ਟ੍ਰੇਨਰਸ ਨੂੰ ਤਿੱਬਤੀ ਪਠਾਰ 'ਤੇ ਲਿਜਾ ਰਿਹਾ ਹੈ। ਚੀਨ ਦੇ ਇਸ ਫੈਸਲੇ ਪਿੱਛੇ ਕੋਈ ਅਧਿਕਾਰਤ ਕਾਰਨ ਨਹੀਂ ਦਿੱਤਾ ਗਿਆ।


ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਕੁਝ ਪਹਿਲਾਂ ਹੀ ਚੀਨੀ ਫੌਜੀਆਂ ਨਾਲ ਸੰਘਰਸ਼ 'ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। ਅਜਿਹੇ 'ਚ ਚੀਨ ਦੀ ਕਿਸੇ ਵੱਡੀ ਸਾਜ਼ਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਭਾਰਤ ਤੇ ਚੀਨ ਵਿਚਾਲੇ 1996 'ਚ ਹੋਏ ਇਕ ਸਮਝੌਤੇ ਤਹਿਤ LAC ਕੋਲ ਭਾਰਤ ਤੇ ਚੀਨ ਦੋਵਾਂ ਦੇਸ਼ਾਂ ਦੇ ਜਵਾਨ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਵਿਸਫੋਟਕ ਦਾ ਇਸਤੇਮਾਲ ਨਹੀਂ ਕਰ ਸਕਦੇ।


ਹਾਂਗਕਾਂਗ ਦੇ ਮੀਡੀਆ ਦੇ ਮੁਤਾਬਕ 20 ਜੂਨ ਨੂੰ ਅਧਿਕਾਰਤ ਚੀਨੀ ਸਮਾਚਾਰ ਆਊਟਲੈਟਸ ਵੱਲੋਂ ਫੌਜ ਦੇ ਨਵੇਂ ਮਾਰਸ਼ਲ ਆਰਟ ਟਰੇਨਰਾਂ ਦੀ ਖ਼ਬਰ ਦਿੱਤੀ ਗਈ ਹੈ। ਸਟੇਟ ਬ੍ਰੌ਼ਡਕਸਾਟਰ ਸੀਸੀਟੀਵੀ ਨੇ ਕਿਹਾ ਕਿ ਏਬੋਂ ਫਾਇਟ ਕਲੱਬ ਦੇ 20 ਫਾਈਟਰਸ ਤਿੱਬਤ ਦੀ ਰਾਜਧਾਨੀ ਲਹਾਸਾ ਭੇਜੇ ਜਾਣਗੇ। ਹਾਲਾਂਕਿ ਚੀਨੀ ਮੀਡੀਆ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਹ ਭਾਰਤ ਨਾਲ ਲੱਗਦੀ ਸਰਹੱਦ 'ਤੇ ਫੌਜ ਨੂੰ ਟ੍ਰੇਨਿੰਗ ਦੇਣਗੇ।



ਇਹ ਵੀ ਪੜ੍ਹੋ: