Punjab Breaking News LIVE: ਪੰਜਾਬ-ਹਰਿਆਣਾ 'ਚ ਬਾਰਸ਼ ਤੇ ਗੜ੍ਹੇਮਾਰੀ ਦਾ ਕਹਿਰ, ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸੱਤ ਸਬ ਡਵੀਜ਼ਨਾਂ 'ਚ ਰੋਜ਼ਾਨਾ ਲੱਗੇਗਾ ਸ਼ਿਕਾਇਤ ਨਿਵਾਰਨ ਕੈਂਪ

Punjab Breaking News LIVE, 04 February 2024: ਪੰਜਾਬ-ਹਰਿਆਣਾ 'ਚ ਬਾਰਸ਼ ਤੇ ਗੜ੍ਹੇਮਾਰੀ ਦਾ ਕਹਿਰ, ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸੱਤ ਸਬ ਡਵੀਜ਼ਨਾਂ 'ਚ ਰੋਜ਼ਾਨਾ ਲੱਗੇਗਾ ਸ਼ਿਕਾਇਤ ਨਿਵਾਰਨ ਕੈਂਪ

ABP Sanjha Last Updated: 04 Feb 2024 10:36 AM
Paytm FASTag News : 29 ਫਰਵਰੀ ਤੋਂ ਬਾਅਦ ਕੰਮ ਕਰੇਗਾ ਜਾਂ ਬੰਦ ਹੋ ਜਾਵੇਗਾ Paytm FASTag! ਇੱਥੇ ਜਾਣੋ ਹਰ ਜ਼ਰੂਰੀ ਸਵਾਲ ਦਾ ਜਵਾਬ

Paytm FASTag News :ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ 31 ਜਨਵਰੀ, 2024 ਤੱਕ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਸੈਂਟਰਲ ਬੈਂਕ ਨੇ ਕੰਪਨੀ ਨੂੰ 29 ਫਰਵਰੀ ਤੋਂ ਬਾਅਦ ਮੌਜੂਦਾ ਗਾਹਕਾਂ ਦੇ ਖਾਤਿਆਂ ਵਿੱਚ ਰਕਮ ਜੋੜਨ ਤੋਂ ਰੋਕਣ ਦਾ ਵੀ ਹੁਕਮ ਦਿੱਤਾ ਹੈ। 29 ਫਰਵਰੀ ਤੋਂ ਬਾਅਦ, ਪੇਟੀਐਮ ਪੇਮੈਂਟਸ ਬੈਂਕ ਦੁਆਰਾ ਕੋਈ ਬੈਂਕਿੰਗ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਇਸਦਾ ਮਤਲਬ ਹੈ ਕਿ 29 ਫਰਵਰੀ ਤੋਂ ਬਾਅਦ, ਪੇਟੀਐਮ ਗਾਹਕ ਆਪਣੇ ਖਾਤਿਆਂ, ਪ੍ਰੀਪੇਡ ਯੰਤਰਾਂ, ਵਾਲਿਟ, ਫਾਸਟੈਗ ਅਤੇ ਨੈਸ਼ਨਲ ਮੋਬਿਲਿਟੀ ਕਾਰਡਾਂ (National Mobility Cards) ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ। ਆਰਬੀਆਈ ਦੀ ਇਸ ਕਾਰਵਾਈ ਤੋਂ ਬਾਅਦ ਪੇਟੀਐਮ ਦੇ ਫਾਸਟੈਗ ਦੀ ਵਰਤੋਂ ਕਰਨ ਵਾਲੇ ਲੋਕ ਭੰਬਲਭੂਸੇ ਵਿੱਚ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਫਰਵਰੀ ਤੋਂ ਬਾਅਦ ਪੇਟੀਐਮ ਫਾਸਟੈਗ ਕੰਮ ਨਹੀਂ ਕਰੇਗਾ।

Punjab News: 'ਆਪ' ਦੀ ਸਰਕਾਰ ਆਪ ਦੇ ਦੁਆਰ - ਪੰਜਾਬ ਸਰਕਾਰ ਇਸ ਤਰੀਕ ਤੋਂ ਸੱਤ ਸਬ ਡਵੀਜ਼ਨਾਂ 'ਚ ਰੋਜ਼ਾਨਾ ਲਗਾਏਗੀ ਸ਼ਿਕਾਇਤ ਨਿਵਾਰਨ ਕੈਂਪ

AAP Di Sarkar Aap De Dwar: 'ਆਪ' ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਬਜਾਏ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਜਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 6 ਫਰਵਰੀ ਤੋਂ ਬਾਅਦ ਜ਼ਿਲ੍ਹੇ ਦੀਆਂ ਸੱਤ ਸਬ ਡਵੀਜ਼ਨਾਂ ਵਿੱਚ ਰੋਜ਼ਾਨਾ 'ਆਪ' ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਵਿਸ਼ੇਸ਼ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾਣਗੇ।

PM Suryodaya Yojana: 1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸਾਹਮਣੇ ਆਈ ਇਹ ਵੱਡੀ ਜਾਣਕਾਰੀ

Solar panel :ਹਾਲ ਹੀ ਵਿੱਚ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ (Pradhan Mantri Suryoday Yojana) ਦੇ ਵੇਰਵੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਹੁਣ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਤੋਂ ਜ਼ਿਆਦਾ ਸਬਸਿਡੀ ਮਿਲੇਗੀ। ਲੋਕ ਹੁਣ ਇਕ ਵੀ ਰੁਪਇਆ ਖਰਚ ਕੀਤੇ ਬਿਨਾਂ ਆਪਣੀਆਂ ਛੱਤਾਂ 'ਤੇ ਬਿਜਲੀ ਪੈਦਾ ਕਰ ਸਕਣਗੇ। ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ 40 ਫੀਸਦੀ ਸਬਸਿਡੀ ਮਿਲਦੀ ਸੀ। ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ ਤਹਿਤ 60 ਫੀਸਦੀ ਸਬਸਿਡੀ ਮਿਲੇਗੀ। ਲੋਕ ਬਾਕੀ ਬਚੀ 40 ਫੀਸਦੀ ਰਕਮ ਕਰਜ਼ੇ ਵਜੋਂ ਲੈ ਸਕਦੇ ਹਨ।

Punjab Weather Update: ਪੰਜਾਬ-ਹਰਿਆਣਾ 'ਚ ਬਾਰਸ਼ ਤੇ ਗੜ੍ਹੇਮਾਰੀ ਦਾ ਕਹਿਰ! ਪੰਜਾਬ ਦੇ 4 ਤੇ ਹਰਿਆਣਾ ਦੇ 10 ਜ਼ਿਲ੍ਹਿਆਂ 'ਚ ਅਲਰਟ

Punjab Weather : ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਰਾਤ ਤੋਂ ਹੀ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਐਤਵਾਰ ਸਵੇਰ ਤੱਕ ਅੰਮ੍ਰਿਤਸਰ, ਪਾਣੀਪਤ, ਕਰਨਾਲ, ਪੰਚਕੂਲਾ, ਹਿਸਾਰ, ਜੀਂਦ, ਨਾਰਨੌਲ ਵਿੱਚ ਬਾਰਸ਼ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਹਨ। ਇੱਥੇ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਪਿਛੋਕੜ

Punjab Breaking News LIVE, 04 February 2024: ਪੰਜਾਬ ਸਣੇ ਉੱਤਰੀ ਭਾਰਤ ਵਿੱਚ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਰਾਤ ਤੋਂ ਹੀ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਐਤਵਾਰ ਸਵੇਰ ਤੱਕ ਅੰਮ੍ਰਿਤਸਰ, ਪਾਣੀਪਤ, ਕਰਨਾਲ, ਪੰਚਕੂਲਾ, ਹਿਸਾਰ, ਜੀਂਦ, ਨਾਰਨੌਲ ਵਿੱਚ ਬਾਰਸ਼ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹੇ ਸ਼ਾਮਲ ਹਨ। ਇੱਥੇ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ-ਹਰਿਆਣਾ 'ਚ ਬਾਰਸ਼ ਤੇ ਗੜ੍ਹੇਮਾਰੀ ਦਾ ਕਹਿਰ! ਪੰਜਾਬ ਦੇ 4 ਤੇ ਹਰਿਆਣਾ ਦੇ 10 ਜ਼ਿਲ੍ਹਿਆਂ 'ਚ ਅਲਰਟ


 


PM Suryodaya Yojana: 1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸਾਹਮਣੇ ਆਈ ਇਹ ਵੱਡੀ ਜਾਣਕਾਰੀ


PM Yojana: ਹਾਲ ਹੀ ਵਿੱਚ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ (Pradhan Mantri Suryoday Yojana) ਦੇ ਵੇਰਵੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਹੁਣ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ ਸਰਕਾਰ ਤੋਂ ਜ਼ਿਆਦਾ ਸਬਸਿਡੀ ਮਿਲੇਗੀ। ਲੋਕ ਹੁਣ ਇਕ ਵੀ ਰੁਪਇਆ ਖਰਚ ਕੀਤੇ ਬਿਨਾਂ ਆਪਣੀਆਂ ਛੱਤਾਂ 'ਤੇ ਬਿਜਲੀ ਪੈਦਾ ਕਰ ਸਕਣਗੇ। ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਆਪਣੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਲਈ 40 ਫੀਸਦੀ ਸਬਸਿਡੀ ਮਿਲਦੀ ਸੀ। ਹੁਣ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ ਤਹਿਤ 60 ਫੀਸਦੀ ਸਬਸਿਡੀ ਮਿਲੇਗੀ। ਲੋਕ ਬਾਕੀ ਬਚੀ 40 ਫੀਸਦੀ ਰਕਮ ਕਰਜ਼ੇ ਵਜੋਂ ਲੈ ਸਕਦੇ ਹਨ।  1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸਾਹਮਣੇ ਆਈ ਇਹ ਵੱਡੀ ਜਾਣਕਾਰੀ 


 


Punjab News: 'ਆਪ' ਦੀ ਸਰਕਾਰ ਆਪ ਦੇ ਦੁਆਰ - ਪੰਜਾਬ ਸਰਕਾਰ ਇਸ ਤਰੀਕ ਤੋਂ ਸੱਤ ਸਬ ਡਵੀਜ਼ਨਾਂ 'ਚ ਰੋਜ਼ਾਨਾ ਲਗਾਏਗੀ ਸ਼ਿਕਾਇਤ ਨਿਵਾਰਨ ਕੈਂਪ


AAP Di Sarkar Aap De Dwar: 'ਆਪ' ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਬਜਾਏ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਜਾ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 6 ਫਰਵਰੀ ਤੋਂ ਬਾਅਦ ਜ਼ਿਲ੍ਹੇ ਦੀਆਂ ਸੱਤ ਸਬ ਡਵੀਜ਼ਨਾਂ ਵਿੱਚ ਰੋਜ਼ਾਨਾ 'ਆਪ' ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਵਿਸ਼ੇਸ਼ ਸ਼ਿਕਾਇਤ ਨਿਵਾਰਨ ਕੈਂਪ ਲਗਾਏ ਜਾਣਗੇ। ਇਸ ਨਵੀਂ ਪਹਿਲਕਦਮੀ ਤਹਿਤ ਲੋਕਾਂ ਤੱਕ ਪਹੁੰਚ ਕਰਨ ਲਈ ਜ਼ਿਲ੍ਹੇ ਦੇ ਹਰ ਪਿੰਡ ਅਤੇ ਨਗਰ ਨਿਗਮ ਦੇ ਵਾਰਡਾਂ ਵਿੱਚ ਕੈਂਪ ਲਗਾਏ ਜਾਣਗੇ, ਜਿੱਥੇ ਮੁੱਖ ਤੌਰ 'ਤੇ ਸਮੱਸਿਆਵਾਂ ਨੂੰ ਮੌਕੇ 'ਤੇ ਹੱਲ ਕਰਨ ਅਤੇ ਤੁਰੰਤ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਨੂੰ ਤਵੱਜੋਂ ਦਿੱਤੀ ਜਾਵੇਗੀ। 'ਆਪ' ਦੀ ਸਰਕਾਰ ਆਪ ਦੇ ਦੁਆਰ - ਪੰਜਾਬ ਸਰਕਾਰ ਇਸ ਤਰੀਕ ਤੋਂ ਸੱਤ ਸਬ ਡਵੀਜ਼ਨਾਂ 'ਚ ਰੋਜ਼ਾਨਾ ਲਗਾਏਗੀ ਸ਼ਿਕਾਇਤ ਨਿਵਾਰਨ ਕੈਂਪ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.