Punjab Breaking News LIVE: ਪੰਜਾਬ ਦੇ 19 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਅੱਜ ਚੰਦਰਯਾਨ-3 ਚੰਨ ਦੇ ਆਰਬਿਟ 'ਚ ਹੋਵੇਗਾ ਦਾਖਲ, ਨਹੀਂ ਬੰਦ ਹੋਵੇਗੀ 10 ਐਂਬੂਲੈਂਸ ਸਰਵਿਸ

Punjab Breaking News LIVE 05 August, 2023: ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਅੱਜ ਚੰਦਰਯਾਨ-3 ਚੰਨ ਦੇ ਆਰਬਿਟ 'ਚ ਹੋਵੇਗਾ ਦਾਖਲ, ਨਹੀਂ ਬੰਦ ਹੋਵੇਗੀ 10 ਐਂਬੂਲੈਂਸ ਸਰਵਿਸ

ABP Sanjha Last Updated: 05 Aug 2023 01:52 PM
Punjab Weather : ਪੰਜਾਬ ਦੇ 19 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਮੌਸਮ ਨੇ ਜਾਰੀ ਕੀਤਾ Yellow Alert

ਪੰਜਾਬ 'ਚ ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਪਰ ਅੱਜ ਪੂਰੇ ਪੰਜਾਬ ਵਿੱਚ ਕੁਝ ਕੁ ਜ਼ਿਲ੍ਹਿਆਂ ਵਿੱਚ ਹੀ ਮੀਂਹ ਪੈਣ ਦੀ ਸੰਭਾਵਨਾ ਹੈ, ਉਹ ਵੀ ਆਮ ਵਾਂਗ ਰਹੇਗੀ। ਸਵੇਰੇ ਮਾਝੇ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਮੀਂਹ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ 1.6, ਪਠਾਨਕੋਟ ਵਿੱਚ 18.2 ਅਤੇ ਗੁਰਦਾਸਪੁਰ ਵਿੱਚ 24.2 ਮਿਲੀਮੀਟਰ ਮੀਂਹ ਪਿਆ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਵਿੱਚ ਹੁਸ਼ਿਆਰਪੁਰ ਵਿੱਚ 3 ਐਮਐਮ, ਐਸਬੀਐਸ.ਨਗਰ ਵਿੱਚ 1.5 ਮਿਲੀਮੀਟਰ ਮੀਂਹ ਪਿਆ ਹੈ।


 

Australia Court ਨੇ ਪੰਜਾਬੀ ਨੌਜਵਾਨ ਨੂੰ ਸੁਣਾਈ 22 ਸਾਲ ਦੀ ਸਜ਼ਾ, ਪ੍ਰੇਮੀਕਾ ਨੂੰ ਕਬਰ 'ਚ ਦਫਨਾਇਆ ਸੀ ਜ਼ਿੰਦਾ

ਦੱਖਣੀ ਆਸਟ੍ਰੇਲੀਆ (South Australia) ਦੀ ਸੁਪਰੀਮ ਕੋਰਟ (Supreme Court) ਨੇ ਪੰਜਾਬੀ ਮੂਲ ਦੇ ਨੌਜਵਾਨ ਤਾਰਿਕਜੋਤ ਸਿੰਘ (Tariqjot Singh) ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ 'ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਤਾਰਿਕਜੋਤ ਸਿੰਘ (Tariqjot Singh) ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਛੱਡਣਾ ਹੋਵੇਗਾ।

ਮਨਪ੍ਰੀਤ ਬਾਦਲ ਸੰਕਟ 'ਚ ? ਹੁਣ ਗੰਨਮੈਨ ਆਵੇਗਾ ਅੜਿੱਕੇ, ਜਾਇਦਾਦ ਦੀ ਭਾਲ ਸ਼ੁਰੂ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਵਿਜੀਲੈਂਸ ਰੇਂਜ ਬਠਿੰਡਾ ਨੇ ਮਨਪ੍ਰੀਤ ਬਾਦਲ ਖਿਲਾਫ਼ ਸ਼ੁਰੂ ਕੀਤੀ ਜਾਂਚ ਹੁਣ ਮਨਪ੍ਰੀਤ ਦੇ ਕਰੀਬੀਆਂ ਤੱਕ ਪਹੁੰਚਾ ਦਿੱਤੀ ਹੈ। ਜਿਸ ਦੇ ਤਹਿਤ ਵਿਜੀਲੈਂਸ ਨੇ ਮਨਪ੍ਰੀਤ ਦੇ ਪੁਰਾਣੇ ਗੰਨਮੈਨ ਖ਼ਿਲਾਫ਼ ਘੇਰਾਬੰਦੀ ਕੀਤੀ ਹੈ। ਮਨਪ੍ਰੀਤ ਬਾਦਲ ਦੇ ਗੰਨਮੈਨ ਦੀ ਸੰਪਤੀ ਦੇ ਵੇਰਵੇ ਵਿਜੀਲੈਂਸ ਨੇ ਇਕੱਠੇ ਕਰਨੇ ਸ਼ੁਰੂ ਕੀਤੇ ਹਨ। ਵਿਜੀਲੈਂਸ ਨੇ ਇਸ 12 ਸਾਲ ਪੁਰਾਣੇ ਗੰਨਮੈਨ ਦੀ ਵਪਾਰਕ, ਰਿਹਾਇਸ਼ੀ ਅਤੇ ਖੇਤੀ ਵਾਲੀ ਜਾਇਦਾਦ ਦਾ ਰਿਕਾਰਡ ਖੰਗਾਲਣਾ ਸ਼ੁਰੂ ਕੀਤਾ ਹੈ। ਬਠਿੰਡਾ ਰੇਂਜ ਨੇ ਦੋ ਪੜਤਾਲਾਂ ਵਿੱਢੀਆਂ ਹੋਈਆਂ ਹਨ। ਜਿਨ੍ਹਾਂ ਵਿੱਚੋਂ ਇੱਕ ਪੜਤਾਲ ਸਾਬਕਾ ਵਿੱਤ ਮੰਤਰੀ ਬਾਦਲ ਵੱਲੋਂ ਖ਼ਰੀਦੇ ਦੇ ਰਿਹਾਇਸ਼ੀ ਪਲਾਟਾਂ ਨਾਲ ਸਬੰਧਤ ਹੈ।

Lawrence ਦੇ ਭਾਣਜੇ ਦਾ ਖੁਲਾਸਾ, ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸਾਨੂੰ ਆਇਆ ਫੋਨ - ਵਿਦੇਸ਼ ਭੱਜ ਜਾਓ ਇੱਥੇ ਵੱਡਾ ਕਾਂਡ ਹੋਣ ਵਾਲਾ

Lawrence Bishnoi - ਅਜ਼ਰਬਾਈਜਾਨ ਤੋਂ ਗ੍ਰਿਫ਼ਤਾਰ ਕੀਤੇ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਲਗਾਤਾਰ ਵੱਡੇ ਖੁਲਾਸੇ ਕਰ ਰਿਹਾ ਹੈ। ਸਚਿਨ ਥਾਪਨ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਨੇ ਸਾਨੂੰ ਫੋਨ ਕਰਕੇ ਕਿਹਾ ਸੀ ਕਿ ਇੱਥੇ ਕੁੱਝ ਵੱਡਾ ਕਾਂਡ ਹੋਣ ਵਾਲਾ ਹੈ। ਇਸੇ ਕਰਕੇ ਤੁਸੀਂ ਯਾਨੀ ਸਚਿਨ ਥਾਪਨ ਅਤੇ ਅਨਮੋਲ ਬਿਸ਼ਨੋਈ (ਲਾਰੈਂਸ ਦਾ ਭਰਾ) ਵਿਦੇਸ਼ ਫਰਾਰ ਹੋ ਜਾਓ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਫਸੇ ਗੈਂਗਸਟਰ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਹੁਣ ਭੇਦ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਸਚਿਨ ਨੇ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੂੰ ਦੱਸਿਆ ਕਿ ਇਹ ਸਾਰੀ ਯੋਜਨਾ ਤਿਹਾੜ ਜੇਲ੍ਹ ਤੋਂ ਸ਼ੁਰੂ ਹੋਈ ਸੀ। ਇਸ ਪਲਾਨਿੰਗ 'ਚ ਲਾਰੈਂਸ ਨੇ ਗੋਲਡੀ ਬਰਾੜ, ਸਚਿਨ ਅਤੇ ਅਨਮੋਲ ਨੂੰ ਸ਼ਾਮਲ ਕੀਤਾ ਸੀ। ਇਸੇ ਕਰਕੇ ਅਨਮੋਲ ਅਤੇ ਸਚਿਨ ਨੂੰ ਪੁਲਿਸ ਤੋਂ ਬਚਾਉਣ ਲਈ ਪਹਿਲਾਂ ਹੀ ਵਿਦੇਸ਼ ਭੇਜ ਦਿੱਤਾ ਗਿਆ ਸੀ।

PM ਮੋਦੀ ਵੱਲੋਂ ਪੰਜਾਬ ਦੇ ਰੇਲਵੇ ਸਟੇਸ਼ਨਾਂ ਲਈ ਵੱਡਾ ਤੋਹਫ਼ਾ, ਕਰਨਗੇ 'ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ' ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਗਸਤ ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਮੁੜ ਵਿਕਾਸ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਨ। ਇਹ ਪੁਨਰ ਵਿਕਾਸ ਕਾਰਜ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਕੀਤਾ ਜਾਵੇਗਾ। ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ ਕੁੱਲ 1309 ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਰਾਜਪਾਲ ਪੁਰੋਹਿਤ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਅਤੇ ਪੰਜਾਬ ਦੇ 22 ਰੇਲਵੇ ਸਟੇਸ਼ਨਾਂ ਦੇ ਵਿਆਪਕ ਪੁਨਰ ਵਿਕਾਸ ਦੇ ਫੈਸਲੇ 'ਤੇ ਕਿਹਾ ਕਿ ਇਸ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਤਬਦੀਲੀ ਆਵੇਗੀ, ਜਿਸ ਨਾਲ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ।


 

ਨਸ਼ੇੜੀ ਵੱਲੋਂ ਕੀਤੀ ਗਈ ਬੇਅਦਬੀ, ਗੁਰਦੁਆਰਾ ਸਾਹਿਬ 'ਚ ਕੀਤੀ ਅਜਿਹੀ ਹਰਕਤ, CCTV 'ਚ ਕੈਦ ਤਸਵੀਰਾਂ ਦੇਖ ਕੇ ਉੱਡ ਜਾਣਗੇ ਹੋਸ਼

ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਹੁਣ ਇੱਕ ਹੋਰ ਨਵਾਂ ਮਾਮਲਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਤੋਂ ਆਇਆ ਹੈ, ਜਿੱਥੇ ਨਸ਼ੇੜੀਆਂ ਨੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਹੈ। ਇੱਕ ਨੌਜਵਾਨ ਨੰਗੇ ਸਿਰ ਅਤੇ ਜੁੱਤੀ ਸਣੇ ਗੁਰਦੁਆਰਾ ਸਾਹਿਬ ਦੇ ਦਰਬਾਰ 'ਚ ਦਾਖ਼ਲ ਹੋਇਆ ਅਤੇ ਗੋਲਕ ਤੋੜ ਕੇ ਪੈਸੇ ਚੋਰੀ ਕਰ ਲਏ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਹੈ।

Agniveer - ਟੈਸਟ ਪਾਸ ਕੀਤੇ ਅਗਨੀਵੀਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਸੀ-ਪਾਈਟ ਕੈਂਪ ਹਕੂਮਤ ਸਿੰਘ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਆਨਰੇਰੀ ਕੈਪਟਨ (ਰਿਟਾ.) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਖੇ ਜੋ ਯੁਵਕ  ਅਗਨੀਵੀਰ ਫੌਜ ਦੀ 17 ਅਪ੍ਰੈਲ, 2023 ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚੋਂ ਪਾਸ ਹੋ ਗਏ ਹਨ।ਉਨ੍ਹਾਂ ਯੁਵਕਾਂ ਦਾ ਸਰੀਰਿਕ ਟੈਸਟ ਸਤੰਬਰ-2023 ਵਿੱਚ ਹੋਣਾ ਹੈ। ਮੋਗਾ ਜ਼ਿਲ੍ਹੇ ਦੇ ਯੁਵਕਾਂ ਲਈ ਸਰੀਰਿਕ ਟੈਸਟ ਦੀ ਟ੍ਰੇਨਿੰਗ ਮਈ 2023 ਤੋ ਚਲਾਈ ਜਾ ਰਹੀ ਹੈ। ਮੋਗਾ ਜ਼ਿਲ੍ਹੇ ਦੇ ਜਿਨ੍ਹਾਂ ਯੁਵਕਾਂ ਨੇ ਅਜੇ ਤੱਕ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਟ੍ਰੇਨਿੰਗ ਨਹੀਂ ਲਈ ਅਤੇ ਉਹ ਯੁਵਕ ਸਰੀਰਿਕ ਪ੍ਰੀਖਿਆ ਦੀ ਤਿਆਰੀ ਕਰਨ ਦੇ ਚਾਹਵਾਨ ਹਨ।

Strike : ਨਹੀਂ ਬੰਦ ਹੋਵੇਗੀ 10 ਐਂਬੂਲੈਂਸ ਸਰਵਿਸ, ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਡਰਾਇਵਰਾਂ ਨੇ ਹੜਤਾਲ ਲਈ ਵਾਪਸ

108 ambulance - ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਦੇ 7 ਮਹੀਨੇ ਬਾਅਦ ਵੀ ਵਧੀ ਤਨਖਾਹ ਨਾ ਮਿਲਣ ਕਾਰਨ 108 ਐਂਬੂਲੈਂਸ ਸਟਾਫ਼ ਵਲੋਂ ਅੱਜ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੰਪਨੀ ਖ਼ਿਲਾਫ਼ ਧਰਨਾ ਦਿੱਤਾ, ਜਿਸ ਵਿੱਚ 800 ਦੇ ਕਰੀਬ 108 ਐਂਬੂਲੈਂਸ ਡਰਾਈਵਰਾਂ ਤੋਂ ਇਲਾਵਾ ਯੂਨੀਅਨ ਦੇ ਹੱਕ ਵਿੱਚ ਪੁੱਜੇ ਰਾਸ਼ਟਰੀ ਭਗਵਾਨ ਸੈਨਾ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਸ਼ਟਰੀ ਭਗਵਾਂ ਸੈਨਾ ਦੇ ਕੌਮੀ ਪ੍ਰਧਾਨ ਪੰਕਜ ਦੇਵਾਸਰ, ਚੇਅਰਮੈਨ ਸੰਤੋਖ ਗਿੱਲ, ਰਵੀ ਕੁਮਾਰ, ਬਾਲਮੀਕ ਸਮਾਜ ਦੇ ਗੁਰੂ ਬਾਬਾ ਨਛੱਤਰ ਨਾਥ ਅਤੇ 108 ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਮੀਤ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਅੱਜ ਮੁਹਾਲੀ ਪੁੱਜਦਿਆਂ ਹੀ ਅਧਿਕਾਰੀਆਂ ਵੱਲੋਂ ਸਰਕਾਰੀ ਐਂਬੂਲੈਂਸ ਮੁਲਾਜ਼ਮਾਂ ਨੂੰ ਧਰਨਾ ਨਾ ਦੇਣ ਲਈ ਕਿਹਾ ਗਿਆ ਅਤੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

Chandrayaan-3 update: ਅੱਜ ਚੰਦਰਯਾਨ-3 ਚੰਨ ਦੇ ਆਰਬਿਟ 'ਚ ਹੋਵੇਗਾ ਦਾਖਲ

Chandrayaan 3:  ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਲਈ ਸਿਰਫ਼ 20 ਦਿਨ ਬਾਕੀ ਹਨ। 1 ਅਗਸਤ ਨੂੰ ਚੰਦਰਯਾਨ-3 ਨੇ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕੀਤਾ, ਉਸ ਸਮੇਂ ਇਸ ਦੀ ਰਫਤਾਰ 38,520 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਲਾਂਕਿ ਹੁਣ ਇਸ ਦੀ ਸਪੀਡ ਘੱਟ ਕੇ 37,200 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਅੱਜ ਇਹ ਚੰਦਰਮਾ ਦੇ orbit ਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਇਸ ਦੇ 100% ਨਤੀਜੇ ਦੀ ਉਮੀਦ ਹੈ, ਕਿਉਂਕਿ ਇਸਰੋ ਦੇ ਵਿਗਿਆਨੀ ਪਹਿਲਾਂ ਵੀ ਇਹ ਸਫਲਤਾ ਹਾਸਲ ਕਰ ਚੁੱਕੇ ਹਨ। ਜੇਕਰ ਤੁਸੀਂ ਚੰਦਰਯਾਨ-3 ਦੀ ਸਥਿਤੀ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਹੁਣ ਤੁਸੀਂ ਖੁਦ ਚੰਦਰਯਾਨ-3 ਦੀ ਲਾਈਵ ਟ੍ਰੈਕਿੰਗ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਇਹ ਪੁਲਾੜ ਵਿੱਚ ਕਿੱਥੇ ਹੈ, ਕਿੰਨੇ ਦਿਨ ਬਾਕੀ ਹਨ।

Jammu-Kashmir: ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਫੌਜ ਦਾ ਸਰਚ ਆਪਰੇਸ਼ਨ ਜਾਰੀ

Encounter In Kulgam: ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 3 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਖਿਲਾਫ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਕੁਲਗਾਮ ਜ਼ਿਲੇ ਦੇ ਹਲਾਨ ਜੰਗਲੀ ਖੇਤਰ ਦੇ ਉੱਚੇ ਇਲਾਕਿਆਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ 'ਚ ਕੁਲਗਾਮ ਪੁਲਿਸ ਵੀ ਸ਼ਾਮਲ ਸੀ। ਮੁਹਿੰਮ ਦੌਰਾਨ ਸ਼ੁੱਕਰਵਾਰ ਦੀ ਸ਼ਾਮ ਨੂੰ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ, ਜਿਸ 'ਚ 3 ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।

ਪਿਛੋਕੜ

Punjab Breaking News LIVE 05 August, 2023:  ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ 3 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਖਿਲਾਫ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਕੁਲਗਾਮ ਜ਼ਿਲੇ ਦੇ ਹਲਾਨ ਜੰਗਲੀ ਖੇਤਰ ਦੇ ਉੱਚੇ ਇਲਾਕਿਆਂ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਫੌਜ ਨੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ 'ਚ ਕੁਲਗਾਮ ਪੁਲਿਸ ਵੀ ਸ਼ਾਮਲ ਸੀ। ਕੁਲਗਾਮ 'ਚ ਅੱਤਵਾਦੀਆਂ ਨਾਲ ਮੁੱਠਭੇੜ 'ਚ 3 ਜਵਾਨ ਸ਼ਹੀਦ, ਫੌਜ ਦਾ ਸਰਚ ਆਪਰੇਸ਼ਨ ਜਾਰੀ


 


Chandrayaan-3 update: ਅੱਜ ਚੰਦਰਯਾਨ-3 ਚੰਨ ਦੇ ਆਰਬਿਟ 'ਚ ਹੋਵੇਗਾ ਦਾਖਲ


chandrayaan 3:  ਚੰਦਰਯਾਨ-3 ਦੇ ਚੰਦਰਮਾ 'ਤੇ ਉਤਰਨ ਲਈ ਸਿਰਫ਼ 20 ਦਿਨ ਬਾਕੀ ਹਨ। 1 ਅਗਸਤ ਨੂੰ ਚੰਦਰਯਾਨ-3 ਨੇ ਚੰਦਰਮਾ ਦੇ ਪੰਧ 'ਚ ਪ੍ਰਵੇਸ਼ ਕੀਤਾ, ਉਸ ਸਮੇਂ ਇਸ ਦੀ ਰਫਤਾਰ 38,520 ਕਿਲੋਮੀਟਰ ਪ੍ਰਤੀ ਘੰਟਾ ਸੀ। ਹਾਲਾਂਕਿ ਹੁਣ ਇਸ ਦੀ ਸਪੀਡ ਘੱਟ ਕੇ 37,200 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ ਹੈ। ਅੱਜ ਇਹ ਚੰਦਰਮਾ ਦੇ orbit ਨੂੰ ਫੜਨ ਦੀ ਕੋਸ਼ਿਸ਼ ਕਰੇਗਾ। ਇਸ ਦੇ 100% ਨਤੀਜੇ ਦੀ ਉਮੀਦ ਹੈ, ਕਿਉਂਕਿ ਇਸਰੋ ਦੇ ਵਿਗਿਆਨੀ ਪਹਿਲਾਂ ਵੀ ਇਹ ਸਫਲਤਾ ਹਾਸਲ ਕਰ ਚੁੱਕੇ ਹਨ। ਜੇਕਰ ਤੁਸੀਂ ਚੰਦਰਯਾਨ-3 ਦੀ ਸਥਿਤੀ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਹੁਣ ਤੁਸੀਂ ਖੁਦ ਚੰਦਰਯਾਨ-3 ਦੀ ਲਾਈਵ ਟ੍ਰੈਕਿੰਗ ਕਰ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਇਹ ਪੁਲਾੜ ਵਿੱਚ ਕਿੱਥੇ ਹੈ, ਕਿੰਨੇ ਦਿਨ ਬਾਕੀ ਹਨ। ਅੱਜ ਚੰਦਰਯਾਨ-3 ਚੰਨ ਦੇ ਆਰਬਿਟ 'ਚ ਹੋਵੇਗਾ ਦਾਖਲ, ਟਰੈਕਰ ਦੀ ਮਦਦ ਨਾਲ ਜਾਣ ਸਕਦੇ ਹੋ ਹੁਣ ਪੁਲਾੜ 'ਚ ਕਿੱਥੇ...


 


Strike : ਨਹੀਂ ਬੰਦ ਹੋਵੇਗੀ 10 ਐਂਬੂਲੈਂਸ ਸਰਵਿਸ


108 ambulance - ਸਿਹਤ ਮੰਤਰੀ ਪੰਜਾਬ ਵੱਲੋਂ ਦਿੱਤੇ ਭਰੋਸੇ ਦੇ 7 ਮਹੀਨੇ ਬਾਅਦ ਵੀ ਵਧੀ ਤਨਖਾਹ ਨਾ ਮਿਲਣ ਕਾਰਨ 108 ਐਂਬੂਲੈਂਸ ਸਟਾਫ਼ ਵਲੋਂ ਅੱਜ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਕੰਪਨੀ ਖ਼ਿਲਾਫ਼ ਧਰਨਾ ਦਿੱਤਾ, ਜਿਸ ਵਿੱਚ 800 ਦੇ ਕਰੀਬ 108 ਐਂਬੂਲੈਂਸ ਡਰਾਈਵਰਾਂ ਤੋਂ ਇਲਾਵਾ ਯੂਨੀਅਨ ਦੇ ਹੱਕ ਵਿੱਚ ਪੁੱਜੇ ਰਾਸ਼ਟਰੀ ਭਗਵਾਨ ਸੈਨਾ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਸ਼ਟਰੀ ਭਗਵਾਂ ਸੈਨਾ ਦੇ ਕੌਮੀ ਪ੍ਰਧਾਨ ਪੰਕਜ ਦੇਵਾਸਰ, ਚੇਅਰਮੈਨ ਸੰਤੋਖ ਗਿੱਲ, ਰਵੀ ਕੁਮਾਰ, ਬਾਲਮੀਕ ਸਮਾਜ ਦੇ ਗੁਰੂ ਬਾਬਾ ਨਛੱਤਰ ਨਾਥ ਅਤੇ 108 ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਅਤੇ ਮੀਤ ਪ੍ਰਧਾਨ ਜੋਗਾ ਸਿੰਘ ਨੇ ਦੱਸਿਆ ਕਿ ਅੱਜ ਮੁਹਾਲੀ ਪੁੱਜਦਿਆਂ ਹੀ ਅਧਿਕਾਰੀਆਂ ਵੱਲੋਂ ਸਰਕਾਰੀ ਐਂਬੂਲੈਂਸ ਮੁਲਾਜ਼ਮਾਂ ਨੂੰ ਧਰਨਾ ਨਾ ਦੇਣ ਲਈ ਕਿਹਾ ਗਿਆ ਅਤੇ ਵੱਡੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.