Punjab Breaking News LIVE: ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ, ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ

Punjab Breaking News LIVE, 11 September, 2023: ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ, ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ

ABP Sanjha Last Updated: 11 Sep 2023 06:31 PM
Punjab News: ਮੀਤ ਹੇਅਰ ਨੇ ਜਲ ਸਰੋਤ ਵਿਭਾਗ ਦੇ 27 ਜਿਲਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਭਾਗ ਵਿੱਚ ਨਵੇਂ ਸ਼ਾਮਲ ਕੀਤੇ ਗਏ 27 ਜਿਲ੍ਹਾਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਅਤੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਇੱਥੇ ਪੰਜਾਬ ਭਵਨ ਵਿਖੇ ਹੋਏ ਇੱਕ ਸਾਦੇ ਸਮਾਗਮ-ਕਮ-ਮੀਟਿੰਗ ਦੌਰਾਨ ਨਿਯੁਕਤੀ ਪੱਤਰ ਸੌਂਪਦਿਆਂ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਅਤੇ ਖਾਸ ਕਰਕੇ ਆਮ ਲੋਕਾਂ ਦੇ ਹਿੱਤਾਂ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਸੁਹਿਰਦ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਹੀ ਦਹਾਕਿਆਂ ਬਾਅਦ ਜਲ ਸਰੋਤ ਵਿਭਾਗ ਇਸ ਸਾਲ ਟੇਲਾਂ 'ਤੇ ਪਾਣੀ ਪਹੁੰਚਾਉਣ 'ਚ ਕਾਮਯਾਬ ਹੋਇਆ ਹੈ।

Rain Update: ਮੁੜ ਮੀਂਹ ਬਣਿਆ ਆਫ਼ਤ ! UP ਚ 19 ਲੋਕਾਂ ਦੀ ਮੌਤ, UK 'ਚ ਪਹਾੜ ਖਿਸਕੇ, ਪੰਜਾਬ 'ਚ ਮੀਂਹ, IMD ਦਾ ਅਲਰਟ

 ਦੇਸ਼ ਦੇ ਕਈ ਰਾਜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਲੋਕ ਮੁਸੀਬਤ ਵਿੱਚ ਹਨ। ਉੱਤਰ ਪ੍ਰਦੇਸ਼  ਦੇ ਕਈ ਇਲਾਕਿਆਂ ਵਿੱਚ ਹੜ੍ਹ ਵਰਗੇ ਹਾਲਾਤ ਹਨ, ਜਦੋਂ ਕਿ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵੀ ਕਈ ਇਲਾਕਿਆਂ ਵਿੱਚ ਪਏ ਮੀਂਹ ਨਾਲ ਪਾਣੀ ਭਰ ਗਿਆ ਹੈ।

Punjab News : ਮੰਤਰੀ ਦੀ ਰਿਹਾਇਸ਼ ਦੇ ਬਾਹਰ ਤਿੰਨ ਦਿਨ ਦਾ ਧਰਨਾ, ਕਿਸਾਨਾਂ ਨੇ ਲਾਏ ਪੰਜਾਬ ਸਰਕਾਰ 'ਤੇ ਹੜ੍ਹ ਪੀੜਤਾਂ ਦੀ ਮਦਦ ਨਾ ਕਰਨ ਦੇ ਦੋਸ਼

Punjab News : ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਬਰਨਾਲਾ 'ਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਦਿਨ-ਰਾਤ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੁਆਰਾ ਇਹ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਉੱਤੇ ਹੜ੍ਹ ਪੀੜਤਾਂ ਨੂੰ ਕੋਈ ਮਦਦ ਨਾ ਦੇਣ ਦਾ ਦੋਸ਼ ਲਾਇਆ ਹੈ। ਕਿਸਾਨਾਂ ਮੁਤਾਬਕ ਇੱਕ ਪਾਸੇ ਪੰਜਾਬ ਸਰਕਾਰ ਮੁਰਗੀਆਂ ਤੇ ਬੱਕਰੀਆਂ ਲਈ ਮੁਆਵਜ਼ਾ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਬਹੁਤ ਹੀ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਜਿਸ ਨਾਲ ਇੱਕ ਬੱਕਰੀ ਵੀ ਖਰੀਦੀ ਨਹੀਂ ਜਾ ਸਕਦੀ। 

Ludhiana News: ਪੁਲਿਸ ਨੇ MP 'ਚ ਅਸਲਾ ਬਣਾਉਣ ਵਾਲੀ ਫੈਕਟਰੀ 'ਚ ਮਾਰੀ ਰੇਡ, ਪੰਜਾਬ 'ਚ ਗੈਂਗਸਟਰਾਂ ਨੂੰ ਕਰਦੇ ਸੀ ਸਪਲਾਈ

ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਨਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਫੜੀ। ਇੱਥੋਂ ਹਥਿਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਸਪਲਾਈ ਕੀਤੇ ਜਾਂਦੇ ਸਨ।  ਪੁਲਿਸ ਨੇ ਫੈਕਟਰੀ 'ਚ ਹਥਿਆਰ ਬਣਾਉਣ ਵਾਲੇ ਤੇ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਇਨ੍ਹਾਂ ਕੋਲੋਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ।  ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਟੋਨੀ ਵਜੋਂ ਹੋਈ। 

Punjab News: ਸੁਖਬੀਰ ਬਾਦਲ ਨੇ ਨੌਂ ਲੋਕ ਸਭਾ ਹਲਕਿਆਂ ਦੇ ਥਾਪੇ ਇੰਚਾਰਜ

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਂ ਲੋਕ ਸਭਾ ਹਲਕਿਆਂ ਦੇ ਇੰਚਾਰਜ ਤੇ ਚਾਰ ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਹਨ, ਜਿਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਪ੍ਰਚਾਰ ਮੁਹਿੰਮ ਤੇ ਤਾਲਮੇਲ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। 

Tourism Summit: ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਲਈ ਨਵੀਆਂ ਸੈਰ ਸਪਾਟਾ ਨੀਤੀਆਂ ਜਾਰੀ

Tourism Summit: ਮੁਹਾਲੀ ਦੀ ਐਮਿਟੀ ਯੂਨੀਵਰਸਿਟੀ ਵਿੱਚ ਪੰਜਾਬ ਸਰਕਾਰ ਦਾ ਪਲੇਠਾ ਤਿੰਨ ਰੋਜ਼ਾ ਸੈਰ ਸਪਾਟਾ ਸੰਮੇਲਨ ਤੇ ਟਰੈਵਲ ਮਾਰਟ ਅੱਜ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਸਮੇਤ ਪੰਜਾਬ ਕੈਬਨਿਟ ਦੇ ਕਈ ਮੰਤਰੀ, ਵਿਧਾਇਕ ਕੁਲਵੰਤ ਸਿੰਘ, ਮੁੱਖ ਸਕੱਤਰ ਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। 

Punjab News : ਸ਼੍ਰੋਮਣੀ ਅਕਾਲੀ ਦਲ ਨੇ ਵਜਾਇਆ ਚੋਂ ਬਿਗੁਲ, ਸੁਖਬੀਰ ਬਾਦਲ ਨੇ ਨੌਂ ਲੋਕ ਸਭਾ ਹਲਕਿਆਂ ਦੇ ਥਾਪੇ ਇੰਚਾਰਜ

Punjab News: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਂ ਲੋਕ ਸਭਾ ਹਲਕਿਆਂ ਦੇ ਇੰਚਾਰਜ ਤੇ ਚਾਰ ਵਿਧਾਨ ਸਭਾ ਹਲਕਿਆਂ ਦੇ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤੇ ਹਨ, ਜਿਨ੍ਹਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਪ੍ਰਚਾਰ ਮੁਹਿੰਮ ਤੇ ਤਾਲਮੇਲ ਦਾ ਕੰਮ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। 

Referendum for Khalistan: ਭਾਰਤੀ ਦੌਰੇ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ, ਪਿੱਛੋਂ ਸਰੀ 'ਚ ਖਾਲਿਸਤਾਨੀਆਂ ਦਾ ਵੱਡਾ ਐਕਸ਼ਨ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੀ-20 ਸੰਮੇਲਨ ਦੌਰਾਨ ਆਪਣੇ ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਕਾਰਨ ਭਾਰਤ ਵਿੱਚ ਹੀ ਰੁਕਣਾ ਪਿਆ। ਇਸ ਦੌਰਾਨ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖਾਲਿਸਤਾਨੀ ਰਾਏਸ਼ੁਮਾਰੀ ਕਰਵਾਈ ਗਈ। ਭਾਰਤ 'ਚ ਸਿੱਖ ਫਾਰ ਜਸਟਿਸ (SFJ) ਦੇ ਵਾਂਟੇਡ ਗੁਰਪਤਵੰਤ ਪੰਨੂ ਇਸ ਜਨਮਤ ਸੰਗ੍ਰਹਿ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀਆਂ ਦਿੰਦੇ ਨਜ਼ਰ ਆਏ।

Tourism Summit: ਪੰਜਾਬ ਬਹੁਤ ਖੂਬਸੂਰਤ...ਮੈਂ ਚਾਹੁੰਦਾ ਇਸ ਦੀ ਖੂਬਸੂਰਤੀ ਦੀ ਮਹਿਕ ਪੂਰੀ ਦੁਨੀਆ ‘ਚ ਜਾਵੇ: ਕਪਿਲ ਸ਼ਰਮਾ

ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਪਹੁੰਚੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਸੀਐਮ ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਪੰਜਾਬ ਲਈ ਕੰਮ ਕਰ ਰਹੇ ਹੋ, ਮੈਨੂੰ ਤੁਹਾਡੇ ‘ਤੇ ਬਹੁਤ ਮਾਣ ਹੈ। 


 





Khap Mahapanchayat: ਖਾਪ ਪੰਚਾਇਤਾਂ ਨੇ ਲਵ ਮੈਰਿਜ ਅਤੇ ਲਿਵ-ਇਨ ਰਿਲੇਸ਼ਨਸ਼ਿਪ 'ਤੇ ਲਾਈਆਂ ਸ਼ਰਤਾਂ, ਜਾਣੋ ਕੀ ਕਿਹਾ ?

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਜਲਾਲਪੁਰ ਕਲਾਂ ਵਿੱਚ ਐਤਵਾਰ ਨੂੰ ਜ਼ਿਲ੍ਹੇ ਦੇ 23 ਖਾਪਾਂ ਦੀ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਮਹਾਪੰਚਾਇਤ 'ਚ ਹਿੰਦੂ ਮੈਰਿਜ ਐਕਟ 'ਚ ਬਦਲਾਅ ਕਰਨ ਅਤੇ ਪ੍ਰੇਮ ਵਿਆਹ ਲਈ ਮਾਪਿਆਂ ਦੀ ਗਵਾਹੀ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ। ਜੀਂਦ ਖਾਪ ਮਹਾਪੰਚਾਇਤ ਦੀ ਪ੍ਰਧਾਨਗੀ ਨੌਗਾਮਾ ਖਾਪ ਦੇ ਮੁਖੀ ਸੁਰੇਸ਼ ਬਲਬਲਪੁਰ ਨੇ ਕੀਤੀ। ਮਹਾਪੰਚਾਇਤ 'ਚ ਮੌਜੂਦ ਕੈਪਟਨ ਭੂਪੇਂਦਰ ਜਾਗਲਾਨ ਨੇ ਕਿਹਾ ਕਿ ਸਾਰੇ ਖਾਪ ਨੇਤਾਵਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਹਿੰਦੂ ਮੈਰਿਜ ਐਕਟ 'ਚ ਬਦਲਾਅ ਦੀ ਮੰਗ ਕੀਤੀ।

Tourism Summit: ਪੰਜਾਬ 'ਚ ਪਹਿਲਾ ਟੂਰਿਜ਼ਮ ਸਮਿਟ ਸ਼ੁਰੂ, ਸੀਐਮ ਭਗਵੰਤ ਮਾਨ ਨੂੰ ਵੱਡੀਆਂ ਉਮੀਦਾਂ

ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਤੇ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਪੰਜਾਬ ਟੂਰਿਜ਼ਮ ਸਮਿਟ 11, 12 ਤੇ 13 ਸਤੰਬਰ ਤੱਕ ਮੁਹਾਲੀ ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ।

President of France : ਫਰਾਂਸ ਦੇ ਰਾਸ਼ਟਰਪਤੀ ਨੂੰ ਬੰਗਲਾਦੇਸ਼ ਪਹੁੰਚਣ 'ਤੇ ਦਿੱਤੀ 21 ਤੋਪਾਂ ਦੀ ਸਲਾਮੀ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ 'ਚ ਆਯੋਜਿਤ ਜੀ-20 ਸੰਮੇਲਨ 'ਚ ਹਿੱਸਾ ਲੈਣ ਤੋਂ ਬਾਅਦ ਬੀਤੇ ਐਤਵਾਰ ਨੂੰ ਬੰਗਲਾਦੇਸ਼ ਪਹੁੰਚੇ।  33 ਸਾਲਾਂ 'ਚ ਫਰਾਂਸ ਦੇ ਕਿਸੇ ਰਾਸ਼ਟਰਪਤੀ ਦੀ ਬੰਗਲਾਦੇਸ਼ ਦੀ ਇਹ ਪਹਿਲੀ ਇਤਿਹਾਸਕ ਯਾਤਰਾ ਹੈ। ਦੋ ਦਿਨਾਂ ਦੌਰੇ 'ਤੇ ਆਏ ਰਾਸ਼ਟਰਪਤੀ ਮੈਕਰੋਨ ਨੂੰ ਸਰਵਉੱਚ ਸਰਕਾਰੀ ਸਨਮਾਨ ਵਜੋਂ 21 ਤੋਪਾਂ ਦੀ ਸਲਾਮੀ ਦਿੱਤੀ ਗਈ।ਦੋਵਾਂ ਨੇਤਾਵਾਂ ਨੇ ਭਾਰਤ 'ਚ ਜੀ-20 ਸੰਮੇਲਨ 'ਚ ਹਿੱਸਾ ਲਿਆ ਸੀ। ਹੁਣ ਮੈਕਰੋਨ ਅਤੇ ਹਸੀਨਾ ਸੋਮਵਾਰ ਨੂੰ ਦੁਵੱਲੀ ਬੈਠਕ ਕਰਨਗੇ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਦੋਵਾਂ ਨੇਤਾਵਾਂ ਦੇ ਦੋ ਦੁਵੱਲੇ ਸਮਝੌਤਿਆਂ 'ਤੇ ਦਸਤਖਤ ਕਰਨ ਅਤੇ ਇੱਕ ਸੰਯੁਕਤ ਪ੍ਰੈਸ ਕਾਨਫਰੰਸ ਕਰਨ ਦੀ ਉਮੀਦ ਹੈ। 

Sangrur News: ਆਖਰ ਕਦੋਂ ਮਿਲੇਗਾ ਇਨਸਾਫ! 3 ਮਹੀਨਿਆਂ ਤੋਂ ਟੈਂਕੀ ’ਤੇ ਡਟਿਆ ਅਧਿਆਪਕ ਇੰਦਰਜੀਤ

8736 ਕੱਚੇ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਕੌਮੀ ਸ਼ਾਹਰਾਹ ’ਤੇ ਸਥਿਤ ਸੰਗਰੂਰ ਨੇੜਲੇ ਪਿੰਡ ਖੁਰਾਣਾ ਵਿੱਚ ਪਾਣੀ ਵਾਲੀ ਟੈਂਕੀ ਉਪਰ ਤੇ ਹੇਠਾਂ ਚੱਲ ਰਹੇ ਸੰਘਰਸ਼ ਨੂੰ ਤਿੰਨ ਮਹੀਨੇ ਪੂਰੇ ਹੋ ਗਏ ਹਨ। ਪਿਛਲੇ 90 ਦਿਨਾਂ ਤੋਂ ਜ਼ਿਲ੍ਹਾ ਮਾਨਸਾ ਦਾ ਇੰਦਰਜੀਤ ਸਿੰਘ ਜਿੱਥੇ ਪਾਣੀ ਵਾਲੀ ਟੈਂਕੀ ਉੱਪਰ ਡਟਿਆ ਹੋਇਆ ਹੈ, ਉਥੇ ਟੈਂਕੀ ਹੇਠਾਂ ਅਧਿਆਪਕਾਂ ਦਾ ਪੱਕਾ ਮੋਰਚਾ ਵੀ ਜਾਰੀ ਹੈ।

Amritsar News: ਅੰਮ੍ਰਿਤਸਰ-ਲਾਹੌਰ ਰੋਡ 'ਤੇ ਭਿਆਨਕ ਐਕਟਸੀਡੈਂਟ! ਨੌਜਵਾਨ ਦੀ ਮੌਤ

ਅੰਮ੍ਰਿਤਸਰ-ਲਾਹੌਰ ਰੋਡ 'ਤੇ ਐਤਵਾਰ ਦੇਰ ਰਾਤ ਭਿਆਨਕ ਹਾਦਸਾ ਵਾਪਰ ਗਿਆ। ਇਨੋਵਾ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੁਮਾਨਪੁਰਾ ਵਾਸੀ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਕਾਰ ਚਾਲਕ ਉੱਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਗੁੱਸੇ ਵਿੱਚ ਆਏ ਪਰਿਵਾਰ ਨੇ ਕਾਰ ਨੂੰ ਬੁਰੀ ਤਰ੍ਹਾਂ ਭੰਨ੍ਹ ਦਿੱਤਾ। ਉਧਰ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮ੍ਰਿਤਕ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਦੀ ਪੁਲਿਸ ਨਾਲ ਕਾਫੀ ਬਹਿਸ ਹੋਈ। ਇਸ ਦੌਰਾਨ ਮ੍ਰਿਤਕ ਦੇ ਭਰਾ ਨੇ ਇਨੋਵਾ ਕਾਰ ਦੀ ਵੀ ਭੰਨ੍ਹਤੋੜ ਵੀ ਕੀਤੀ।

Sukhpal Khaira: ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਪਲਟਵਾਰ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ।

Patiala News: ਠੇਕੇਦਾਰਾਂ ਨੇ ਚੁੱਪ-ਚੁਪੀਤੇ ਵਧਾਏ ਸ਼ਰਾਬ ਦੇ ਰੇਟ

ਭਗਵੰਤ ਮਾਨ ਸਰਕਾਰ ਆਉਣ ਮਗਰੋਂ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਸੀ ਪਰ ਹੁਣ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਚੁੱਕ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਅਪਰੈਲ ਵਿੱਚ ਹੀ ਸ਼ਰਾਬ ਦੇ ਰੇਟ ਤੈਅ ਹੋ ਜਾਂਦੇ ਸੀ ਪਰ ਹੁਣ ਠੇਕੇਦਾਰ ਆਪਣੀ ਮਨ ਮਰਜ਼ੀ ਨਾਲ ਭਾਅ ਵਧਾ ਰਹੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇੱਕੋ ਸ਼ਹਿਰ ਵਿੱਚ ਠੇਕੇਦਾਰ ਵੱਖ-ਵੱਖ ਰੇਟ 'ਤੇ ਸ਼ਰਾਬ ਵੇਚ ਰਹੇ ਹਨ।

ਪਿਛੋਕੜ

Punjab Breaking News LIVE, 11 September, 2023: ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੰਮੇਲਨ 11, 12 ਤੇ 13 ਸਤੰਬਰ ਤੱਕ ਮੁਹਾਲੀ ਦੇ ਸੈਕਟਰ-82 ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਸਾਰਿਆਂ ਨੂੰ ਸੈਰ ਸਪਾਟਾ ਸੰਮੇਲਨ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੇਜ਼ਬਾਨ ਪੰਜਾਬ ਅੱਖਾਂ ਵਿਛਾਅ ਕੇ ਇੰਤਜਾਰ ਕਰ ਰਿਹਾ ਹੈ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਆਸ ਪ੍ਰਗਟਾਈ ਹੈ ਕਿ ਇਸ ਸੰਮੇਲਨ ਤੋਂ ਪੰਜਾਬ ਦੇ ਸੈਰ ਸਪਾਟਾ ਖੇਤਰ ਨੂੰ ਕਾਫੀ ਲਾਭ ਮਿਲੇਗਾ। ਪੰਜਾਬ ਦਾ ਪਹਿਲਾ ਸੈਰ ਸਪਾਟਾ ਸੰਮੇਲਨ ਅੱਜ ਤੋਂ ਸ਼ੁਰੂ


 


ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ


Sukhpal Khaira: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਵੱਲੋਂ 45 ਫੀਸਦੀ ਅੰਕਾਂ ਨਾਲ ਪੰਜਾਬੀ ਦੀ ਪ੍ਰੀਖਿਆ ਪਾਸ ਕਰਨ ਦੀ ਚੁਣੌਤੀ ਦੇਣ ਮਗਰੋਂ ਪਲਟਵਾਰ ਕਰਦਿਆਂ ਕਿਹਾ ਹੈ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ। ਭਗਵੰਤ ਮਾਨ ਜੀ ਆਪਣਾ ਵੀ ਪੰਜਾਬੀ ਦਾ 45% ਵਾਲਾ ਸਰਟੀਫਿਕੇਟ ਦਿਖਾ ਦੇਵੋ ਜ਼ਰਾ: ਸੁਖਪਾਲ ਖਹਿਰਾ


 


ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ 'ਤੇ ਸ਼ਰਧਾਲੂ ਨੇ ਤਾਣੀ ਪਿਸਤੌਲ


Amritsar News: ਬਹੁਤ ਸਾਰੇ ਲੋਕ ਗੁਰੂ ਘਰ ਵਿੱਚ ਵੀ ਗੁੱਸੇ ਤੇ ਹੰਕਾਰ ਨਾਲ ਭਰੇ ਆਉਂਦੇ ਹਨ। ਇਸ ਦੀਆਂ ਮਿਸਾਲਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਘਟਨਾ ਐਤਵਾਰ ਸਵੇਰੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ। ਇੱਥੇ ਸੇਵਾਦਾਰ ਨੇ ਜਦੋਂ ਇੱਕ ਸ਼ਰਧਾਲੂ ਨੂੰ ਵਿਸ਼ੇਸ਼ ਰਸਤੇ ਰਾਹੀਂ ਅੰਦਰ ਨਾ ਜਾਣ ਦਿੱਤਾ ਤਾਂ ਉਸ ਨੇ ਪਿਸਤੌਲ ਤਾਣ ਲਈ। ਬਾਅਦ ਵਿੱਚ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮਾਮਲਾ ਸ਼ਾਂਤ ਹੋ ਗਿਆ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ 'ਤੇ ਸ਼ਰਧਾਲੂ ਨੇ ਤਾਣੀ ਪਿਸਤੌਲ


 


ਠੇਕੇਦਾਰਾਂ ਨੇ ਚੁੱਪ-ਚੁਪੀਤੇ ਵਧਾਏ ਸ਼ਰਾਬ ਦੇ ਰੇਟ


Patiala News: ਭਗਵੰਤ ਮਾਨ ਸਰਕਾਰ ਆਉਣ ਮਗਰੋਂ ਪਿਆਕੜਾਂ ਨੂੰ ਮੌਜਾਂ ਲੱਗ ਗਈਆਂ ਸੀ ਪਰ ਹੁਣ ਠੇਕੇਦਾਰਾਂ ਨੇ ਸ਼ਰਾਬ ਦੇ ਰੇਟ ਚੁੱਕ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਹਿਲਾਂ ਅਪਰੈਲ ਵਿੱਚ ਹੀ ਸ਼ਰਾਬ ਦੇ ਰੇਟ ਤੈਅ ਹੋ ਜਾਂਦੇ ਸੀ ਪਰ ਹੁਣ ਠੇਕੇਦਾਰ ਆਪਣੀ ਮਨ ਮਰਜ਼ੀ ਨਾਲ ਭਾਅ ਵਧਾ ਰਹੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਇੱਕੋ ਸ਼ਹਿਰ ਵਿੱਚ ਠੇਕੇਦਾਰ ਵੱਖ-ਵੱਖ ਰੇਟ 'ਤੇ ਸ਼ਰਾਬ ਵੇਚ ਰਹੇ ਹਨ। ਠੇਕੇਦਾਰਾਂ ਨੇ ਚੁੱਪ-ਚੁਪੀਤੇ ਵਧਾਏ ਸ਼ਰਾਬ ਦੇ ਰੇਟ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.