Punjab Breaking News LIVE: ਕਾਉਂਕੇ ਦੇ ਪਰਿਵਾਰ ਨਾਲ ਬਾਦਲ ਨੇ ਕੀਤੀ ਮੁਲਾਕਾਤ, ਕੜਾਕੇ ਦੀ ਠੰਢ ਨੇ ਠਾਰੇ ਲੋਕ, PM ਮੋਦੀ ਨੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਬੀਜੇਪੀ ਲੀਡਰ ਦਾ ਵੱਡਾ ਬਿਆਨ

Punjab Breaking News LIVE, 13 January, 2024: ਕਾਉਂਕੇ ਦੇ ਪਰਿਵਾਰ ਨਾਲ ਬਾਦਲ ਨੇ ਕੀਤੀ ਮੁਲਾਕਾਤ, ਕੜਾਕੇ ਦੀ ਠੰਢ ਨੇ ਠਾਰੇ ਲੋਕ, PM ਮੋਦੀ ਨੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਬੀਜੇਪੀ ਲੀਡਰ ਦਾ ਵੱਡਾ ਬਿਆਨ

ABP Sanjha Last Updated: 13 Jan 2024 12:48 PM
Lok Sabha Election 2024: ਲੋਕ ਸਭਾ ਚੋਣਾਂ ਤੋਂ ਵੱਜਣ ਲੱਗੀਆਂ ਸਿਆਸੀ ਪਲਟੀਆਂ, ਭਾਜਪਾ-ਜੇਜੇਪੀ ਦੇ 24 ਨੇਤਾ ਕਾਂਗਰਸ ‘ਚ ਸ਼ਾਮਲ

Lok Sabha Election 2024: ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਸਾਰੀਆਂ ਪਾਰਟੀਆਂ ਆਪਣੇ ਆਪ ਨੂੰ ਮਜ਼ਬੂਤ ​​ਕਰਨ ਲਈ ਰਣਨੀਤੀ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦੀ ਅਗਵਾਈ ਹੇਠ ਭਾਜਪਾ, ਜੇਜੇਪੀ ਅਤੇ ਹੋਰ ਪਾਰਟੀਆਂ ਦੇ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੋ ਦਰਜਨ ਤੋਂ ਵੱਧ ਆਗੂਆਂ ਦੇ ਸ਼ਾਮਲ ਹੋਣ ਮੌਕੇ ਬੋਲਦਿਆਂ ਹੁੱਡਾ ਨੇ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ’ਤੇ ਨਿਸ਼ਾਨਾ ਸਾਧਿਆ। ਐਚਪੀਐਸਸੀ ਪ੍ਰੀਖਿਆ ਵਿੱਚੋਂ ਹਰਿਆਣਾ ਜੀਕੇ ਨੂੰ ਖ਼ਤਮ ਕਰਨ, ਯੂਰੀਆ ਦੀਆਂ ਬੋਰੀਆਂ ਦਾ ਭਾਰ ਘਟਾਉਣ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਘੇਰਿਆ ਹੈ।

Patiala News: ਨਸ਼ਾ ਤਸਕਰੀ ਮਾਮਲੇ 'ਚ ਬਿਕਰਮ ਮਜੀਠੀਆ 'ਤੇ ਸ਼ਿਕੰਜਾ, ‘ਸਿਟ’ ਦਾ ਨਵਾਂ ਐਕਸ਼ਨ

Patiala News: ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਨਸ਼ਾ ਤਸਕਰੀ ਮਾਮਲੇ ਵਿੱਚ ਬਿਕਰਮ ਮਜੀਠੀਆ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਮਜੀਠੀਆ ਤੋਂ ਪੁੱਛ-ਪੜਤਾਲ ਕਰਨ ਲਈ ਪਟਿਆਲਾ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਨਵੀਂ ਬਣਾਈ ਗਈ ਤਿੰਨ ਮੈਂਬਰੀ ‘ਸਿਟ’ ’ਚ ਤਿੰਨ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।ਹਾਸਲ ਜਾਣਕਾਰੀ ਮੁਤਾਬਕ ਇਸ ਟੀਮ ਵਿੱਚ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਪਟਿਆਲਾ ਦੇ ਡੀਐਸਪੀ ਸਿਟੀ-2 ਜਸਵਿੰਦਰ ਸਿੰਘ ਟਿਵਾਣਾ ਸਮੇਤ ਸਟੇਟ ਕਰਾਈਮ ਵਿੰਗ ਮੁਹਾਲ਼ੀ ਦੇ ਡੀਐਸਪੀ ਨਰਿੰਦਰ ਸਿੰਘ ਤੇ ਇਸੇ ਵਿੰਗ ਦੇ ਇੰਸਪੈਕਟਰ ਦਰਬਾਰਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਂਜ ਇਹ ਤਿੰਨੋਂ ਅਧਿਕਾਰੀ ਏਡੀਜੀਪੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠਲੀ ਟੀਮ ’ਚ ਵੀ ਸ਼ਾਮਲ ਰਹੇ ਹਨ ਪਰ ਇਨ੍ਹਾਂ ਨੂੰ ਇਸ ਕੇਸ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋਣ ਕਾਰਨ ਨਵੀਂ ‘ਸਿਟ’ ’ਚ ਸ਼ਾਮਲ ਕੀਤਾ ਗਿਆ ਹੈ। 

Weather Report: ਠੰਢ ਨੇ ਤੋੜੇ 10 ਸਾਲਾਂ ਦੇ ਰਿਕਾਰਡ; ਪੰਜਾਬ-ਹਰਿਆਣਾ 'ਚ ਸੰਘਣੀ ਧੁੰਦ ਨਾਲ ਲੋਹੜੀ ਦੀ ਸ਼ੁਰੂਆਤ, ਹਿਮਾਚਲ-ਕਸ਼ਮੀਰ 'ਚ ਬਰਫ਼ਬਾਰੀ ਦੀ ਸੰਭਾਵਨਾ

Punjab Weather Report Update: ਲੋਹੜੀ ਦੇ ਦਿਨ ਦੀ ਸ਼ੁਰਆਤ ਵੀ ਸੰਘਣੀ ਧੁੰਦ ਨਾਲ ਹੋਈ ਹੈ। ਪੰਜਾਬ, ਹਰਿਆਣਾ ਸਮੇਤ ਚੰਡੀਗੜ੍ਹ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ। ਧੁੰਦ ਕਾਰਨ ਵਿਜ਼ੀਬਿਲਟੀ ਵੀ ਕਾਫ਼ੀ ਘੱਟ ਰਹੀ ਹੈ। ਸੜਕ 'ਤੇ 25 ਤੋਂ 50 ਮੀਟਰ ਤੱਕ ਹੀ ਵਿਜ਼ੀਬਿਲਟੀ ਹੀ ਰਹੀ। ਬੀਤੇ ਦਿਨ ਚੰਡੀਗੜ੍ਹ ਮੌਸਮ ਵਿਭਾਗ ਨੇ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਸੀ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ। ਜਿੱਥੇ 1.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 3 ਡਿਗਰੀ ਤਾਪਮਾਨ ਰਿਹਾ ਹੈ। 

Hit and Run Act: ਬੀਜੇਪੀ ਲੀਡਰ ਦਾ ਵੱਡਾ ਬਿਆਨ - ਟਰਾਂਸਪੋਰਟ 'ਚ ਸ਼ਾਮਲ ਹੋਏ ਸ਼ਰਾਰਤੀ ਤੱਤ, ਡਰਾਈਵਰਾਂ ਨੂੰ ਭੜਕਾ ਰਹੇ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਆਮ ਸਹਿਮਤੀ ਤੋਂ ਬਿਨਾਂ ਮੋਦੀ ਸਰਕਾਰ ਹਿੱਟ ਐਂਡ ਰਨ ਐਕਟ ਲਾਗੂ ਨਹੀਂ ਕਰੇਗੀ। ਉਨ੍ਹਾਂ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋਂ ਲਿਖਤੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹਿੱਟ ਐਂਡ ਰਨ ਕੇਸ ਵਿੱਚ ਸੋਧੇ ਕਾਨੂੰਨ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਭਾਰਤ ਸਰਕਾਰ ਦਾ ਸਬੰਧਿਤ ਵਿਭਾਗ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਗੱਲ ਕਰੇਗਾ ਅਤੇ ਉਸ ਤੋਂ ਬਾਅਦ ਹੀ ਗੱਲਬਾਤ ਵਿੱਚ ਬਣੀ ਸਹਿਮਤੀ ਅਨੁਸਾਰ ਇਹ ਕਾਨੂੰਨ ਲਾਗੂ ਕੀਤਾ ਜਾਵੇਗਾ।

Nashik: PM ਮੋਦੀ ਨੇ ਨਾਸਿਕ ਦੇ ਗੰਗਾ ਗੋਦਾਵਰੀ ਸੰਘ ਵਿਖੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਤਸਵੀਰ ਵਾਇਰਲ

PM Modi Writes "Jai Shree Ram" in the visitor's book : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਦੇ ਦੌਰੇ ਦੌਰਾਨ ਇੱਥੇ ਗੰਗਾ ਗੋਦਾਵਰੀ (Ganga Godavari) ਪੰਚਕੋਟੀ ਪੁਰੋਹਿਤ ਸੰਘ ਦੇ ਦਫ਼ਤਰ ਵਿਖੇ ਵਿਜ਼ਟਰ ਬੁੱਕ ਵਿੱਚ 'ਜੈ ਸ਼੍ਰੀ ਰਾਮ' ਲਿਖਿਆ। ਮਹਾਰਾਸ਼ਟਰ ਦੇ ਇਕ ਦਿਨ ਦੇ ਦੌਰੇ 'ਤੇ ਮੋਦੀ ਨੇ ਸ਼ਹਿਰ 'ਚ ਰੋਡ ਸ਼ੋਅ ਕੀਤਾ ਅਤੇ ਗੋਦਾਵਰੀ ਦੇ ਕਿਨਾਰੇ ਸਥਿਤ ਮਸ਼ਹੂਰ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ।

Badal visits Kaunke family: ਕਾਉਂਕੇ ਦੇ ਪਰਿਵਾਰ ਨਾਲ ਬਾਦਲ ਨੇ ਕੀਤੀ ਮੁਲਾਕਾਤ, ਕਾਨੂੰਨੀ ਮਦਦ ਕਰਨ ਦਾ ਕੀਤਾ ਐਲਾਨ

Jathedar Kaunke Case: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ   ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਨ ਤੇ ਉਹਨਾਂ ਨੇ ਜਥੇਦਾਰ ਕਾਉਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦਾ ਭਰੋਸਾ ਦੁਆਇਆ। ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਜਥੇਦਾਰ ਕਾਉਂਕੇ ਨੂੰ ਅਗਵਾ ਕਰਨ, ਤਸੀਹੇ ਦੇਣ ਤੇ ਫਿਰ ਕਤਲ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਬਣਾਈ ਕਮੇਟੀ ਵੀ ਇਸ ਮੌਕੇ ਬਾਦਲ ਦੇ ਨਾਲ ਮੌਜੂਦ ਸੀ। ਇਹਨਾਂ ਸਾਰਿਆਂ ਨੇ ਕਾਉਂਕੇ ਪਿੰਡ ਵਿਚ ਪਰਿਵਾਰ ਨਾਲ ਮੁਲਾਕਾਤ ਕੀਤੀ।

ਪਿਛੋਕੜ

Punjab Breaking News LIVE, 13 January, 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ   ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਸਨ ਤੇ ਉਹਨਾਂ ਨੇ ਜਥੇਦਾਰ ਕਾਉਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਕਾਨੂੰਨੀ ਮਦਦ ਸਮੇਤ ਹਰ ਕਿਸਮ ਦੀ ਪੂਰੀ ਮਦਦ ਦਾ ਭਰੋਸਾ ਦੁਆਇਆ। ਸ਼੍ਰੋਮਣੀ ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਜਥੇਦਾਰ ਕਾਉਂਕੇ ਨੂੰ ਅਗਵਾ ਕਰਨ, ਤਸੀਹੇ ਦੇਣ ਤੇ ਫਿਰ ਕਤਲ ਕਰਨ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਬਣਾਈ ਕਮੇਟੀ ਵੀ ਇਸ ਮੌਕੇ ਬਾਦਲ ਦੇ ਨਾਲ ਮੌਜੂਦ ਸੀ। ਇਹਨਾਂ ਸਾਰਿਆਂ ਨੇ ਕਾਉਂਕੇ ਪਿੰਡ ਵਿਚ ਪਰਿਵਾਰ ਨਾਲ ਮੁਲਾਕਾਤ ਕੀਤੀ।


Nashik: PM ਮੋਦੀ ਨੇ ਨਾਸਿਕ ਦੇ ਗੰਗਾ ਗੋਦਾਵਰੀ ਸੰਘ ਵਿਖੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਤਸਵੀਰ ਵਾਇਰਲ


PM Modi Writes "Jai Shree Ram" in the visitor's book : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਦੇ ਦੌਰੇ ਦੌਰਾਨ ਇੱਥੇ ਗੰਗਾ ਗੋਦਾਵਰੀ (Ganga Godavari) ਪੰਚਕੋਟੀ ਪੁਰੋਹਿਤ ਸੰਘ ਦੇ ਦਫ਼ਤਰ ਵਿਖੇ ਵਿਜ਼ਟਰ ਬੁੱਕ ਵਿੱਚ 'ਜੈ ਸ਼੍ਰੀ ਰਾਮ' ਲਿਖਿਆ। ਮਹਾਰਾਸ਼ਟਰ ਦੇ ਇਕ ਦਿਨ ਦੇ ਦੌਰੇ 'ਤੇ ਮੋਦੀ ਨੇ ਸ਼ਹਿਰ 'ਚ ਰੋਡ ਸ਼ੋਅ ਕੀਤਾ ਅਤੇ ਗੋਦਾਵਰੀ ਦੇ ਕਿਨਾਰੇ ਸਥਿਤ ਮਸ਼ਹੂਰ ਕਾਲਾਰਾਮ ਮੰਦਰ ਦਾ ਵੀ ਦੌਰਾ ਕੀਤਾ। ਪੁਰੋਹਿਤ ਸੰਘ ਦੇ ਪ੍ਰਧਾਨ ਸਤੀਸ਼ ਸ਼ੁਕਲਾ ਨੇ ਕਿਹਾ, ''ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ) ਨੇ ਵਿਜ਼ਟਰ ਬੁੱਕ 'ਚ 'ਜੈ ਸ਼੍ਰੀ ਰਾਮ' ਲਿਖਿਆ ਅਤੇ ਦਸਤਖਤ ਕੀਤੇ। ਉਹ ਇਸ ਸਥਾਨ 'ਤੇ ਆ ਕੇ 'ਗੰਗਾ ਪੂਜਨ' ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਸਥਾਨਕ ਲੋਕ ਅਕਸਰ ਨਾਸਿਕ ਦੇ ਨੇੜੇ ਨਿਕਲਣ ਵਾਲੀ ਗੋਦਾਵਰੀ ਨਦੀ ਨੂੰ ਗੰਗਾ ਕਹਿੰਦੇ ਹਨ। PM ਮੋਦੀ ਨੇ ਨਾਸਿਕ ਦੇ ਗੰਗਾ ਗੋਦਾਵਰੀ ਸੰਘ ਵਿਖੇ ਵਿਜ਼ਟਰ ਬੁੱਕ 'ਚ ਲਿਖਿਆ 'ਜੈ ਸ਼੍ਰੀ ਰਾਮ', ਤਸਵੀਰ ਵਾਇਰਲ


 


Hit and Run Act: ਬੀਜੇਪੀ ਲੀਡਰ ਦਾ ਵੱਡਾ ਬਿਆਨ - ਟਰਾਂਸਪੋਰਟ 'ਚ ਸ਼ਾਮਲ ਹੋਏ ਸ਼ਰਾਰਤੀ ਤੱਤ, ਡਰਾਈਵਰਾਂ ਨੂੰ ਭੜਕਾ ਰਹੇ


ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪੈਨਲਿਸਟ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਆਮ ਸਹਿਮਤੀ ਤੋਂ ਬਿਨਾਂ ਮੋਦੀ ਸਰਕਾਰ ਹਿੱਟ ਐਂਡ ਰਨ ਐਕਟ ਲਾਗੂ ਨਹੀਂ ਕਰੇਗੀ। ਉਨ੍ਹਾਂ ਇਸ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋਂ ਲਿਖਤੀ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹਿੱਟ ਐਂਡ ਰਨ ਕੇਸ ਵਿੱਚ ਸੋਧੇ ਕਾਨੂੰਨ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ। ਭਾਰਤ ਸਰਕਾਰ ਦਾ ਸਬੰਧਿਤ ਵਿਭਾਗ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਨਾਲ ਗੱਲ ਕਰੇਗਾ ਅਤੇ ਉਸ ਤੋਂ ਬਾਅਦ ਹੀ ਗੱਲਬਾਤ ਵਿੱਚ ਬਣੀ ਸਹਿਮਤੀ ਅਨੁਸਾਰ ਇਹ ਕਾਨੂੰਨ ਲਾਗੂ ਕੀਤਾ ਜਾਵੇਗਾ। ਬੀਜੇਪੀ ਲੀਡਰ ਦਾ ਵੱਡਾ ਬਿਆਨ - ਟਰਾਂਸਪੋਰਟ 'ਚ ਸ਼ਾਮਲ ਹੋਏ ਸ਼ਰਾਰਤੀ ਤੱਤ, ਡਰਾਈਵਰਾਂ ਨੂੰ ਭੜਕਾ ਰਹੇ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.