Punjab Breaking News LIVE: ਪੰਜਾਬ ਵਿੱਚ ਵੀ ਇੰਟਰਨੈੱਟ ਸੇਵਾਵਾਂ ਬੰਦ, ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ED ਜਾਂਚ ਦੇ ਦੋਸ਼ਾਂ 'ਤੇ Paytm ਦਾ ਸਪੱਸ਼ਟੀਕਰਨ

Punjab Breaking News LIVE, 15 February 2024: ਪੰਜਾਬ ਵਿੱਚ ਵੀ ਇੰਟਰਨੈੱਟ ਸੇਵਾਵਾਂ ਬੰਦ, ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ED ਜਾਂਚ ਦੇ ਦੋਸ਼ਾਂ 'ਤੇ Paytm ਦਾ ਸਪੱਸ਼ਟੀਕਰਨ

ABP Sanjha Last Updated: 15 Feb 2024 11:22 AM
Farmers Protest Day 3: ਤਿੰਨ ਦਿਨਾਂ ਅੰਦਰ ਹੀ ਦੇਸ਼ ਭਰ 'ਚ ਫੈਲਿਆ ਕਿਸਾਨ ਅੰਦੋਲਨ...ਕੇਂਦਰ ਸਰਕਾਰ ਨਾਲ ਮੀਟਿੰਗ 'ਚ ਹੋਏਗਾ ਨਿਬੇੜਾ?

Farmers Protest 2024: ਕਿਸਾਨ ਅੰਦੋਲਨ ਤਿੰਨ ਦਿਨਾਂ ਅੰਦਰ ਹੀ ਵਿਸ਼ਾਲ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਚੁਫੇਰਿਓਂ ਮਿਲ ਰਹੀ ਹਮਾਇਤ ਮਗਰੋਂ ਕੇਂਦਰ ਸਰਕਾਰ ਵੀ ਬੈਕਫੁੱਟ ਉਪਰ ਆ ਗਈ ਹੈ। ਇਸ ਲਈ ਸਰਕਾਰ ਗੱਲ਼ਬਾਤ ਰਾਹੀਂ ਮਸਲਾ ਜਲਦੀ ਹੱਲ ਕਰਨ ਦੇ ਰੌਂਅ ਵਿੱਚ ਹੈ। ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਵਿਚਾਲੇ ਅੱਜ ਸ਼ਾਮ 5 ਵਜੇ ਚੰਡੀਗੜ੍ਹ ਵਿੱਚ ਗੱਲਬਾਤ ਹੋਏਗੀ। ਇਸ ਸਭ ਦੇ ਵਿਚਕਾਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਧੜੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਅੱਜ ਚਾਰ ਘੰਟਿਆਂ ਲਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਦੇ ਨਾਲ ਹੀ ਸ਼ੁੱਕਰਵਾਰ (16 ਫਰਵਰੀ) ਨੂੰ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸਮਿਤੀ ਸਮੇਤ 26 ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਵੀ ਸ਼ਾਮਲ ਹੋਣਗੀਆਂ। ਦਿਨ ਭਰ ਦੇ ਭਾਰਤ ਬੰਦ ਤੋਂ ਇਲਾਵਾ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਦੀਆਂ ਮੁੱਖ ਸੜਕਾਂ 'ਤੇ ਵਿਸ਼ਾਲ ਚੱਕਾ ਜਾਮ ਵੀ ਕਰਨਗੇ।

Farmers Protest: ਡਾ. ਸਵਾਮੀਨਾਥਨ ਦੀਆਂ ਧੀਆਂ ਕਿਸਾਨ ਅੰਦੋਲਨ ਦੇ ਹੱਕ 'ਚ ਡਟੀਆਂ...ਕਿਸਾਨਾਂ 'ਤੇ ਜ਼ੁਲਮ ਦੀ ਥਾਂ, ਉਨ੍ਹਾਂ ਨੂੰ ਇੱਜ਼ਤ-ਮਾਣ ਦਿਓ

Farmers Protest: ਹਰਿਆਣਾ ਸਰਕਾਰ ਦੀ ਸਖਤੀ ਮਗਰੋਂ ਕਿਸਾਨ ਅੰਦੋਲਨ ਨੂੰ ਦੇਸ਼ ਭਰ ਤੋਂ ਹੁੰਗਾਰਾ ਮਿਲਣ ਲੱਗਾ ਹੈ। ਖੇਤੀ ਵਿਗਿਆਨੀ ਡਾਕਟਰ ਐਮਐਸ ਸਵਾਮੀਨਾਥਨ ਦੀਆਂ ਧੀਆਂ ਮਧੁਰਾ ਤੇ ਸੌਮਿਆ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਅੰਨਦਾਤੇ ਹਨ ਤੇ ਉਨ੍ਹਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਨਹੀਂ ਕਰਨਾ ਚਾਹੀਦਾ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਹਰਿਆਣਾ ਪੁਲਿਸ ਵੱਲੋਂ ਅੰਨ੍ਹੇਵਾਹ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕਰਨ ਤੇ ਦਿੱਲੀ ਜਾਣ ਵਾਲੇ ਰਾਹ ’ਤੇ ਖੜ੍ਹੇ ਕੀਤੇ ਗਏ ਅੜਿੱਕਿਆਂ ’ਤੇ ਚਿੰਤਾ ਜਤਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਉਪਰ ਜ਼ੁਲਮ ਦੀ ਥਾਂ ’ਤੇ ਉਨ੍ਹਾਂ ਨੂੰ ਇੱਜ਼ਤ-ਮਾਣ ਦੇਣਾ ਚਾਹੀਦਾ ਹੈ। ਡਾ. ਸਵਾਮੀਨਾਥਨ ਨੂੰ ਮੋਦੀ ਸਰਕਾਰ ਨੇ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ।

Paytm Crisis: ED ਜਾਂਚ ਦੇ ਦੋਸ਼ਾਂ 'ਤੇ Paytm ਦਾ ਸਪੱਸ਼ਟੀਕਰਨ, Paytm ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ ਨਹੀਂ ਭੇਜੇ ਪੈਸੇ

ED Probe Against Paytm Payments Bank: ਬੁੱਧਵਾਰ ਨੂੰ, ਸੰਕਟਗ੍ਰਸਤ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੇ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦੇ ਹੋਏ, ਕੰਪਨੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਪੇਟੀਐਮ ਦੀ ਮੂਲ ਕੰਪਨੀ One 97 ਕਮਿਊਨੀਕੇਸ਼ਨ ਨੇ ਹਮੇਸ਼ਾ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ਾਂ ਵਿੱਚ ਪੈਸੇ ਭੇਜਣ ਦਾ ਕੰਮ ਨਹੀਂ ਕੀਤਾ ਹੈ। ਕੰਪਨੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਵਨ 97 ਕਮਿਊਨੀਕੇਸ਼ਨਜ਼ ਅਤੇ ਇਸ ਦੇ ਸਹਿਯੋਗੀਆਂ ਨੇ ਈਡੀ ਸਮੇਤ ਸਾਰੀਆਂ ਏਜੰਸੀਆਂ ਨੂੰ ਸੂਚਨਾ, ਦਸਤਾਵੇਜ਼ ਅਤੇ ਬਿਆਨ ਦਿੱਤੇ ਹਨ। ਸਾਡੀਆਂ ਭਾਈਵਾਲ ਕੰਪਨੀਆਂ (associate companies) ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਹੀਆਂ ਹਨ। ਪੇਟੀਐਮ ਪੇਮੈਂਟਸ ਬੈਂਕ ਬਾਹਰੀ ਵਿਦੇਸ਼ੀ ਰੈਮਿਟੈਂਸ ਨਹੀਂ ਕਰਦਾ ਹੈ। ਅਸੀਂ 5 ਫਰਵਰੀ ਨੂੰ ਸਪੱਸ਼ਟ ਕੀਤਾ ਸੀ ਕਿ ਈਡੀ ਵੱਲੋਂ ਸਾਡੇ ਵਿਰੁੱਧ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ। 

Farmers Protest: ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ਪੰਜਾਬ ਸਰਕਾਰ ਨੂੰ ਕਿਹਾ ਤੁਰੰਤ ਰੋਕੋ

Farmers Protest 2024: ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਡ੍ਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਖਫਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਏ। ਦਰਅਸਲ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਵਿਵਾਦ ਵਧ ਗਿਆ ਹੈ। ਪੰਜਾਬ ਦੇ ਪਟਿਆਲਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਵੱਲੋਂ ਆਪਣੀ ਸਰਹੱਦ 'ਤੇ ਡ੍ਰੋਨ ਉਡਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਜਵਾਬ 'ਚ ਅੰਬਾਲਾ ਪ੍ਰਸ਼ਾਸਨ ਨੇ ਹੁਣ ਸ਼ੰਭੂ ਸਰਹੱਦ 'ਤੇ ਚੀਨੀ ਡੋਰ ਦੀ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਚੀਨ ਡੋਰ 'ਤੇ ਪਾਬੰਦੀ ਦੀ ਗੱਲ ਕਰਦਿਆਂ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

Patiala News: ਪੰਜਾਬ 'ਚ ਵੀ 16 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ, ਸੰਸਦ ਮੈਂਬਰ ਦੀ ਕੇਂਦਰ ਸਰਕਾਰ ਨੂੰ ਚੇਤਾਵਨੀ

Kisan Andolan: ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਵੀ 16 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਕਾਪੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਬੁੱਧਵਾਰ ਨੂੰ ਜਨਤਕ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਰੋਸ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਜਦੋਂ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਹਰਿਆਣਾ ਵੱਲ ਮਾਰਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਕੁਝ ਲੋਕਾਂ ਦੇ ਫੋਨ ਆਏ ਕਿ ਇੰਟਰਨੈੱਟ ਬੰਦ ਹੈ। ਕਈ ਥਾਵਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਸਨ ਤੇ ਕਈ ਥਾਵਾਂ 'ਤੇ ਇੰਟਰਨੈੱਟ ਚੱਲ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਕੋਈ ਤਕਨੀਕੀ ਸਮੱਸਿਆ ਹੋ ਸਕਦੀ ਹੈ।

ਪਿਛੋਕੜ

Punjab Breaking News LIVE, 15 February 2024: ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਵੀ 16 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਕਾਪੀ ਫਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ: ਅਮਰ ਸਿੰਘ ਨੇ ਬੁੱਧਵਾਰ ਨੂੰ ਜਨਤਕ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਰੋਸ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦੱਸਿਆ ਕਿ 13 ਫਰਵਰੀ ਨੂੰ ਜਦੋਂ ਕਿਸਾਨ ਫਤਹਿਗੜ੍ਹ ਸਾਹਿਬ ਤੋਂ ਹਰਿਆਣਾ ਵੱਲ ਮਾਰਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਤੋਂ ਕੁਝ ਲੋਕਾਂ ਦੇ ਫੋਨ ਆਏ ਕਿ ਇੰਟਰਨੈੱਟ ਬੰਦ ਹੈ। ਕਈ ਥਾਵਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਸਨ ਤੇ ਕਈ ਥਾਵਾਂ 'ਤੇ ਇੰਟਰਨੈੱਟ ਚੱਲ ਰਿਹਾ ਸੀ। ਇਸ ਕਾਰਨ ਉਨ੍ਹਾਂ ਨੇ ਸੋਚਿਆ ਕਿ ਕੋਈ ਤਕਨੀਕੀ ਸਮੱਸਿਆ ਹੋ ਸਕਦੀ ਹੈ। ਪੰਜਾਬ 'ਚ ਵੀ 16 ਫਰਵਰੀ ਤੱਕ ਇੰਟਰਨੈੱਟ ਸੇਵਾਵਾਂ ਬੰਦ, ਸੰਸਦ ਮੈਂਬਰ ਦੀ ਕੇਂਦਰ ਸਰਕਾਰ ਨੂੰ ਚੇਤਾਵਨੀ


 


Paytm Crisis: ED ਜਾਂਚ ਦੇ ਦੋਸ਼ਾਂ 'ਤੇ Paytm ਦਾ ਸਪੱਸ਼ਟੀਕਰਨ, Paytm ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ ਨਹੀਂ ਭੇਜੇ ਪੈਸੇ


ED Probe Against Paytm Payments Bank: ਬੁੱਧਵਾਰ ਨੂੰ, ਸੰਕਟਗ੍ਰਸਤ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੇ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਇਨ੍ਹਾਂ ਦੋਸ਼ਾਂ ਨੂੰ ਸਪੱਸ਼ਟ ਕਰਦੇ ਹੋਏ, ਕੰਪਨੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਪੇਟੀਐਮ ਦੀ ਮੂਲ ਕੰਪਨੀ One 97 ਕਮਿਊਨੀਕੇਸ਼ਨ ਨੇ ਹਮੇਸ਼ਾ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਹੈ। ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ਾਂ ਵਿੱਚ ਪੈਸੇ ਭੇਜਣ ਦਾ ਕੰਮ ਨਹੀਂ ਕੀਤਾ ਹੈ। ਕੰਪਨੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਵਨ 97 ਕਮਿਊਨੀਕੇਸ਼ਨਜ਼ ਅਤੇ ਇਸ ਦੇ ਸਹਿਯੋਗੀਆਂ ਨੇ ਈਡੀ ਸਮੇਤ ਸਾਰੀਆਂ ਏਜੰਸੀਆਂ ਨੂੰ ਸੂਚਨਾ, ਦਸਤਾਵੇਜ਼ ਅਤੇ ਬਿਆਨ ਦਿੱਤੇ ਹਨ। ਸਾਡੀਆਂ ਭਾਈਵਾਲ ਕੰਪਨੀਆਂ (associate companies) ਹਰ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਰਹੀਆਂ ਹਨ। ਪੇਟੀਐਮ ਪੇਮੈਂਟਸ ਬੈਂਕ ਬਾਹਰੀ ਵਿਦੇਸ਼ੀ ਰੈਮਿਟੈਂਸ ਨਹੀਂ ਕਰਦਾ ਹੈ। ਅਸੀਂ 5 ਫਰਵਰੀ ਨੂੰ ਸਪੱਸ਼ਟ ਕੀਤਾ ਸੀ ਕਿ ਈਡੀ ਵੱਲੋਂ ਸਾਡੇ ਵਿਰੁੱਧ ਕੋਈ ਜਾਂਚ ਨਹੀਂ ਕੀਤੀ ਜਾ ਰਹੀ ਹੈ। ED ਜਾਂਚ ਦੇ ਦੋਸ਼ਾਂ 'ਤੇ Paytm ਦਾ ਸਪੱਸ਼ਟੀਕਰਨ, Paytm ਪੇਮੈਂਟਸ ਬੈਂਕ ਨੇ ਕਦੇ ਵੀ ਵਿਦੇਸ਼ ਨਹੀਂ ਭੇਜੇ ਪੈਸੇ


 


Farmers Protest: ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ਪੰਜਾਬ ਸਰਕਾਰ ਨੂੰ ਕਿਹਾ ਤੁਰੰਤ ਰੋਕੋ


 


Farmers Protest: ਸ਼ੰਭੂ ਬਾਰਡਰ 'ਤੇ ਕਿਸਾਨਾਂ ਵੱਲੋਂ ਡ੍ਰੋਨਾਂ ਨੂੰ ਡੇਗਣ ਲਈ ਪਤੰਗ ਚੜ੍ਹਾਉਣ ਤੋਂ ਹਰਿਆਣਾ ਖਫਾ ਹੈ। ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿਸਾਨਾਂ ਨੂੰ ਚੀਨੀ ਡੋਰ ਨਾਲ ਪਤੰਗ ਚੜ੍ਹਾਉਣ ਤੋਂ ਰੋਕਿਆ ਜਾਏ। ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨੇ ਕਿਹਾ ਹੈ ਕਿ ਚੀਨੀ ਡੋਰ ਉਪਰ ਪਾਬੰਦੀ ਹੈ ਪਰ ਕਿਸਾਨ ਸ਼ਰੇਆਮ ਸ਼ੰਭੂ ਬਾਰਡਰ ਉਪਰ ਪਤੰਗ ਚੜ੍ਹਾ ਰਹੇ ਹਨ। ਇਨ੍ਹਾਂ ਨੂੰ ਤੁਰੰਤ ਰੋਕਿਆ ਜਾਏ। ਦਰਅਸਲ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਵਿਵਾਦ ਵਧ ਗਿਆ ਹੈ। ਪੰਜਾਬ ਦੇ ਪਟਿਆਲਾ ਪ੍ਰਸ਼ਾਸਨ ਨੇ ਹਰਿਆਣਾ ਪੁਲਿਸ ਵੱਲੋਂ ਆਪਣੀ ਸਰਹੱਦ 'ਤੇ ਡ੍ਰੋਨ ਉਡਾਉਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਦੇ ਜਵਾਬ 'ਚ ਅੰਬਾਲਾ ਪ੍ਰਸ਼ਾਸਨ ਨੇ ਹੁਣ ਸ਼ੰਭੂ ਸਰਹੱਦ 'ਤੇ ਚੀਨੀ ਡੋਰ ਦੀ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਚੀਨ ਡੋਰ 'ਤੇ ਪਾਬੰਦੀ ਦੀ ਗੱਲ ਕਰਦਿਆਂ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪਤੰਗਾਂ ਤੋਂ ਹਰਿਆਣਾ ਖਫਾ, ਪੰਜਾਬ ਸਰਕਾਰ ਨੂੰ ਕਿਹਾ ਤੁਰੰਤ ਰੋਕੋ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.