Punjab Breaking News LIVE: ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਸੁਖਬੀਰ 'ਤੇ ਭੜਕੇ ਭਗਵੰਤ ਮਾਨ, ਰਾਜਪਾਲ ਨੇ ਪੰਜਾਬ ਸਰਕਾਰ ਤੋਂ ਮੰਗਿਆ ਏਜੰਡਾ

Punjab Breaking News LIVE 15 June, 2023: ਕਿਸਾਨਾਂ ਦਾ ਪੰਜਾਬ ਸਰਕਾਰ ਨੂੰ ਅਲਟੀਮੇਟਮ, ਸੁਖਬੀਰ 'ਤੇ ਭੜਕੇ ਭਗਵੰਤ ਮਾਨ, ਰਾਜਪਾਲ ਨੇ ਪੰਜਾਬ ਸਰਕਾਰ ਤੋਂ ਮੰਗਿਆ ਏਜੰਡਾ

ABP Sanjha Last Updated: 15 Jun 2023 04:00 PM
Avtar Singh Khanda : ਅਵਤਾਰ ਸਿੰਘ ਖੰਡਾ ਬਲੱਡ ਕੈਂਸਰ ਤੋਂ ਪੀੜਤ ਸਨ

ਸੂਤਰਾਂ ਅਨੁਸਾਰ ਕੇਐਲਐਫ ਮੁਖੀ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਇੱਕ ਹਸਪਤਾਲ ਵਿਚ ਹੋਈ ਮੌਤ ਦਾ ਕਾਰਨ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਵੱਲੋਂ ਜ਼ਹਿਰ ਦੇਣ ਕਾਰਨ ਮੰਨਿਆ ਜਾ ਰਿਹਾ ਹੈ ਪਰ ਜਾਣਕਾਰੀ ਇਹ ਹੈ ਕਿ ਅਵਤਾਰ ਸਿੰਘ ਖੰਡਾ ਬਲੱਡ ਕੈਂਸਰ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ।

Machhiwara News: ਨਸ਼ਾ ਵੇਚਣ ਤੋਂ ਰੋਕਣ 'ਤੇ ਨੌਜਵਾਨਾਂ ਨੇ ਬਜ਼ੁਰਗ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ

ਮਾਛੀਵਾੜਾ ਦੇ ਨਿਵਾਸੀ ਮਨਜੀਤ ਸਿੰਘ ਵੱਲੋਂ ਜਦੋਂ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਨੂੰ ਜੁੱਤੀਆਂ, ਡੰਡਿਆਂ ਨਾਲ ਕੁੱਟਦਿਆਂ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ’ਤੇ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Punjab Weather: ਪੰਜਾਬ ਦਾ ਔਸਤ ਤਾਪਮਾਨ 2.9 ਡਿਗਰੀ ਅਤੇ ਆਮ ਨਾਲੋਂ 3.6 ਡਿਗਰੀ ਘੱਟ ਦਰਜ

ਮੀਂਹ ਕਾਰਨ ਪੰਜਾਬ ਦਾ ਔਸਤ ਤਾਪਮਾਨ 2.9 ਡਿਗਰੀ ਅਤੇ ਆਮ ਨਾਲੋਂ 3.6 ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਬੀਤੇ ਦਿਨ ਦੇ ਮੁਕਾਬਲੇ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 6.5 ਡਿਗਰੀ, ਅੰਮ੍ਰਿਤਸਰ ਵਿੱਚ 5.3 ਡਿਗਰੀ, ਮੁਕਤਸਰ ਵਿੱਚ 3.4 ਡਿਗਰੀ, ਬਠਿੰਡਾ ਵਿੱਚ 3.8 ਡਿਗਰੀ ਅਤੇ ਫਰੀਦਕੋਟ ਵਿੱਚ 5.4 ਡਿਗਰੀ ਘੱਟ ਗਿਰਾਵਟ ਆਈ ਹੈ।

Punjab News: ਪਟਵਾਰੀਆਂ ਦੀ ਸ਼ਾਮਤ! ਮੌਜੂਦਾ ਹੀ ਨਹੀਂ ਸਗੋਂ ਹੁਣ ਸੇਵਾ ਮੁਕਤ ਪਟਵਾਰੀਆਂ 'ਤੇ ਵੀ ਐਕਸ਼ਨ

ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਆਉਣ ਮਗਰੋਂ ਭ੍ਰਿਸ਼ਟ ਪਟਵਾਰੀਆਂ ਦੀ ਸ਼ਾਮਤ ਆਈ ਹੋਈ ਹੈ। ਹੈਰਾਨ ਦੀ ਗੱਲ ਤਾਂ ਇਹ ਹੈ ਕਿ ਮੌਜੂਦਾ ਹੀ ਨਹੀਂ ਸਗੋਂ ਗਲਤ ਕੰਮ ਕਰਨ ਵਾਲੇ ਸੇਵਾ ਮੁਕਤ ਪਟਵਾਰੀਆਂ ਖਿਲਾਫ ਵੀ ਐਕਸ਼ਨ ਹੋ ਰਿਹਾ ਹੈ। ਅਜਿਹੀ ਤਾਜ਼ਾ ਮਾਮਲਾ ਜਲਾਲਾਬਾਦ ਵਿੱਚ ਤਾਇਨਾਤ ਰਹੇ ਪਟਵਾਰੀ ਦਾ ਸਾਹਮਣੇ ਆਇਆ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਲ 2016 ਵਿੱਚ 2500 ਰੁਪਏ ਰਿਸ਼ਵਤ ਲੈਣ ਤੇ ਇੰਤਕਾਲ ਦੀ ਜਮ੍ਹਾਂਬੰਦੀ ਸਬੰਧੀ ਫਰਜ਼ੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਹੇਠ ਸੇਵਾਮੁਕਤ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਵਾਰੀ ਦੀ ਪਛਾਣ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਫਾਜ਼ਿਲਕਾ ਜ਼ਿਲ੍ਹੇ ਦੇ ਮਾਲ ਹਲਕਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਸੀ। 

Bharatinder Chahal: ਲਗਾਤਾਰ 10 ਵਾਰ ਸੰਮਨ ਮਗਰੋਂ ਆਖਰ ਅੱਜ ਵਿਜੀਲੈਂਸ ਸਾਹਮਣੇ ਪੇਸ਼ ਹੋਏ ਭਰਤਇੰਦਰ ਚਾਹਲ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਤੇ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਾਹਲ ਅੱਜ ਵਿਜੀਲੈਂਸ ਕੋਲ ਪੇਸ਼ ਹੋ ਹੀ ਗਏ। ਵਿਜੀਲੈਂਸ ਕਈ ਵਾਰ ਭਰਤਇੰਦਰ ਚਾਹਲ ਨੂੰ ਬੁਲਾ ਚੁੱਕੀ ਹੈ ਪਰ ਉਹ ਪੇਸ਼ ਨਹੀਂ ਹੋ ਰਹੇ ਸੀ। ਵਿਜੀਲੈਂਸ ਉਨ੍ਹਾਂ ਨੂੰ 10 ਵਾਰ ਸੰਮਨ ਭੇਜ ਚੁੱਕੀ ਹੈ। ਚਾਹਲ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ। ਅੱਜ ਆਖ਼ਰ ਉਹ ਵਿਜੀਲੈਂਸ ਕੋਲ ਪੇਸ਼ ਹੋ ਹੀ ਗਏ। 

Farmers Protest: ਕਿਸਾਨ ਯੂਨੀਅਨਾਂ ਨੇ ਕਰ ਦਿੱਤਾ ਵੱਡਾ ਐਲਾਨ

ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਐਲਾਨ ਕੀਤਾ ਕਿ ਪਟਿਆਲਾ ਵਿੱਚ 19 ਜੂਨ ਨੂੰ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਰੈਲੀ ਵਿੱਚ ਪੰਜਾਬ, ਹਰ‌ਿਆਣਾ ਤੇ ਰਾਜਸਥਾਨ ਦੇ ਕਿਸਾਨ ਸ਼ਾਮਲ ਹੋਣਗੇ। ਇਸ ਵਿੱਚ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਕਿਸਾਨਾਂ ਦੇ ਐਲਾਨ ਨਾਲ ਭਗਵੰਤ ਮਾਨ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Punjab Weather: ਪੰਜਾਬ 'ਚ ਵੀ ਚੱਕਰਵਾਤੀ ਤੂਫਾਨ ਬਿਪਰਜੋਏ ਦਾ ਅਸਰ

ਚੱਕਰਵਾਤੀ ਤੂਫਾਨ ਬਿਪਰਜੋਏ ਅੱਜ ਗੁਜਰਾਤ ਦੇ ਤੱਟ ਨਾਲ ਟਕਰਾਏਗਾ ਪਰ ਇਸ ਦਾ ਅਸਰ ਪੰਜਾਬ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਚੱਕਰਵਾਤੀ ਤੂਫ਼ਾਨ ਬਿਪਰਜਾਏ ਤੇ ਵੈਸਟਰਨ ਡਿਸਟਰਬੈਂਸ ਦਰਮਿਆਨ ਪੰਜਾਬ ਵਿੱਚ 18 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਚਾਨਕ ਬੱਦਲਵਾਈ ਹੋਵੇਗੀ, ਮੀਂਹ ਪਵੇਗਾ ਤੇ ਅਗਲੇ ਹੀ ਪਲ ਧੁੱਪ ਹੋਵੇਗੀ ਜਿਸ ਕਾਰਨ ਹੁੰਮਸ ਵਧੇਗੀ। ਮੌਸਮ ਵਿਭਾਗ ਅਨੁਸਾਰ ਮਾਲਵੇ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਪੂਰੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬੀਤੇ ਦਿਨ ਮੀਂਹ ਪਿਆ ਸੀ। ਅੰਮ੍ਰਿਤਸਰ 'ਚ 26 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਲੁਧਿਆਣਾ 'ਚ ਦਰੱਖਤ ਡਿੱਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।

ABP News Survey : ਫਲੋਟਿੰਗ ਵੋਟਰ ਵਿਗਾੜ ਸਕਦੈ ਪੰਜਾਬ ਦੀ ਸਿਆਸੀ ਖੇਡ

ਦੇਸ਼ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਭਾਜਪਾ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟੀਆਂ ਹੋਈਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਕੀ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਰਗੀ ਕਾਰਗੁਜ਼ਾਰੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦਿਖਾ ਸਕੇਗੀ ਜਾਂ ਫਿਰ ਭਾਜਪਾ ਫਿਰ ਤੋਂ ਬਾਜ਼ੀ ਮਾਰ ਜਾਵੇਗੀ? ਪਰ ਇਨ੍ਹਾਂ ਸਭ ਵਿਚਕਾਰ ਜੋ ਅਹਿਮ ਰੋਲ ਨਜ਼ਰ ਆ ਰਿਹਾ ਹੈ, ਉਹ ਹੈ ਫਲੋਟਿੰਗ ਵੋਟਰ ਦਾ। ਇਹ ਫਲੋਟਿੰਗ ਵੋਟਰ ਜਿਸ ਵੱਲ ਹੋਣਗੇ , ਉਸ ਦਾ ਪੱਲੜਾ ਭਾਰੀ ਮੰਨਿਆ ਜਾਵੇਗਾ।

Delhi Ordinence : ਭਗਵੰਤ ਮਾਨ ਨੂੰ ਕਿਉਂ ਆਪਣੇ ਨਾਲ ਰੱਖਦੇ ਹਨ ਕੇਜਰੀਵਾਲ ?

ਦੇਸ਼ ਦੀ ਰਾਜਧਾਨੀ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਭਾਜਪਾ 'ਤੇ ਹਮਲੇ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਬੁੱਧਵਾਰ (14 ਜੂਨ) ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਆਪਣੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਨੂੰ ਦੇਸ਼ ਭਰ 'ਚ ਯਾਤਰਾ ਦੌਰਾਨ ਆਪਣੇ ਨਾਲ ਰੱਖਦੇ ਹਨ ਤਾਂ ਜੋ ਉਹ ਮਾਨ ਦੇ ਸਰਕਾਰੀ ਜਹਾਜ਼ ਦਾ ਇਸਤੇਮਾਲ ਕਰ ਸਕਣ।

Ludhiana News: ਲੁਧਿਆਣਾ ਡਕੈਤੀ ਮਗਰੋਂ ਪਲਾਸਟਿਕ ਦੇ ਲਿਫਾਫਿਆਂ 'ਚ ਲਪੇਟ ਕੇ ਸੈਪਟਿਕ ਟੈਂਕ 'ਚ ਇੰਝ ਛੁਪਾਏ ਸੀ ਕਰੋੜਾਂ ਰੁਪਏ

ਲੁਧਿਆਣਾ ਪੁਲਿਸ ਸਾਢੇ ਅੱਠ ਕਰੋੜ ਦੀ ਲੁੱਟ ਕਰਨ ਵਾਲੇ ਭਾਵੇਂ ਕੋਈ ਪ੍ਰੋਫੈਸ਼ਨਲ ਅਪਰਾਧੀ ਨਹੀਂ ਸੀ ਪਰ ਉਨ੍ਹਾਂ ਦੇ ਪਲਾਨਿੰਗ ਪੂਰੀ ਕੀਤੀ ਸੀ। ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਪੈਸੇ ਮਨਜਿੰਦਰ ਸਿੰਘ ਉਰਫ਼ ਮਨੀ ਦੇ ਘਰ ਛੁਪਾਏ ਸੀ। ਇਨ੍ਹਾਂ ਪੈਸਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਲਪੇਟ ਕੇ ਸੈਪਟਿਕ ਟੈਂਕ ਵਿੱਚ ਰੱਖਿਆ ਗਿਆ ਸੀ। ਹਾਸਲ ਜਾਣਕਾਰੀ ਮੁਤਾਬਕ ਲੁੱਟ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੀ ਭਾਲ ਵਿੱਚ ਪਿੰਡ ਅੱਬੂਵਾਲ ਉਸ ਦੇ ਘਰ ਪਹੁੰਚੀ। ਪੁਲਿਸ ਟੀਮ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਸੈਪਟਿਕ ਟੈਂਕ ਨੂੰ ਖ਼ਾਲੀ ਕਰਵਾਇਆ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਰੱਖੇ ਲੱਖਾਂ ਰੁਪਏ ਦੇ ਬੰਡਲ ਬਰਾਮਦ ਹੋਏ। 

Avtar Singh Khanda Died: KLF ਮੁਖੀ ਤੇ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਵਤਾਰ ਸਿੰਘ ਖੰਡਾ ਦੀ ਬਲੱਡ ਕੈਂਸਰ ਕਾਰਨ ਲੰਡਨ 'ਚ ਮੌਤ

ਖਾਲਿਸਤਾਨੀ ਲਿਬਰੇਸ਼ਨ ਫੋਰਸ (KLF) ਨੂੰ ਵੱਡਾ ਝਟਕਾ ਲੱਗਾ ਹੈ। ਬਰਤਾਨੀਆ ਵਿੱਚ ਕੇਐਲਐਫ ਦੇ ਮੁਖੀ ਤੇ ਅੰਮ੍ਰਿਤਪਾਲ ਸਿੰਘ ਦੇ ਮੁੱਖ ਹੈਂਡਲਰ ਅਵਤਾਰ ਸਿੰਘ ਖੰਡਾ ਦਾ ਲੰਡਨ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਖੰਡਾ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਖੰਡਾ ਪੰਜਾਬ ਦਾ ਵਸਨੀਕ ਸੀ ਤੇ ਉਸ ਦਾ ਜਨਮ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ। ਅਵਤਾਰ ਸਿੰਘ ਖੰਡਾ 'ਤੇ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਤਿਰੰਗਾ ਉਤਾਰਨ ਦਾ ਵੀ ਦੋਸ਼ ਹੈ।  

Patiala News: Patiala News: 

ਕਿਸਾਨ ਜਥੰਬਦੀਆਂ ਤੇ ਪੰਜਾਬ ਸਰਕਾਰ ਮੁੜ ਆਹਮੋ-ਸਾਹਮਣੇ ਹੋ ਗਈਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰੇ ਨਹੀਂ ਤਾਂ 8 ਦਿਨਾਂ ਵਿੱਚ ਅਗਲੀ ਮੀਟਿੰਗ ਕਰ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਧਰ, ਸਰਕਾਰ ਨੇ ਅਜੇ ਤੱਕ ਕੋਈ ਨਰਮੀ ਨਹੀਂ ਵਿਖਾਈ।

Punjab News : 19 ਤੇ 20 ਜੂਨ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ

ਪੰਜਾਬ ਸਰਕਾਰ ਵੱਲੋਂ 19 ਤੇ 20 ਜੂਨ ਨੂੰ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 19 ਜੂਨ ਨੂੰ ਸਵੇਰੇ 11 ਵਜੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਵਿੱਚ ਦੂਜੀ ਮੰਜ਼ਿਲ ’ਤੇ ਹੋਵੇਗੀ। ਹਾਲਾਂਕਿ ਸੂਬਾ ਸਰਕਾਰ ਨੇ ਮੀਟਿੰਗ ਬਾਰੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਹੈ ਪਰ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵਿਚਾਰੇ ਜਾਣ ਬਾਰੇ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਇਸ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ’ਚ ਅਹਿਮ ਬਿੱਲ ਲਿਆ ਸਕਦੀ ਹੈ।

ਪਿਛੋਕੜ

Punjab Breaking News LIVE 15 June, 2023: ਪੰਜਾਬ ਸਰਕਾਰ ਵੱਲੋਂ 19 ਤੇ 20 ਜੂਨ ਨੂੰ ਦੋ ਰੋਜ਼ਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 19 ਜੂਨ ਨੂੰ ਸਵੇਰੇ 11 ਵਜੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਵਿੱਚ ਦੂਜੀ ਮੰਜ਼ਿਲ ’ਤੇ ਹੋਵੇਗੀ। ਹਾਲਾਂਕਿ ਸੂਬਾ ਸਰਕਾਰ ਨੇ ਮੀਟਿੰਗ ਬਾਰੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਹੈ ਪਰ ਮੀਟਿੰਗ ਵਿੱਚ ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵਿਚਾਰੇ ਜਾਣ ਬਾਰੇ ਮੁੱਦਿਆਂ ’ਤੇ ਚਰਚਾ ਹੋ ਸਕਦੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਇਸ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ’ਚ ਅਹਿਮ ਬਿੱਲ ਲਿਆ ਸਕਦੀ ਹੈ। 19 ਤੇ 20 ਜੂਨ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਰਾਜਪਾਲ ਨੇ ਸਰਕਾਰ ਤੋਂ ਮੰਗਿਆ ਏਜੰਡਾ


 


ਸੁਖਬੀਰ 'ਤੇ ਭੜਕੇ ਮਾਨ! ਬਾਦਲ ਵੀ ਸਾਹਬ...ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ”


CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨਾਲ ਕੁਦਰਤ ਹੈ ਤੇ ਲੋਕ ਹਨ। ਸੁਖਬੀਰ ਬਾਦਲ ਵੱਲੋਂ ਵਰਤੇ “ਪਾਗਲ ਜਿਹਾ” ਸ਼ਬਦ ਉਪਰ ਇਤਰਾਜ਼ ਕਰਦਿਆਂ ਭਗਵੰਤ ਮਾਨ ਨੇ ਕਿਹਾ ਹੈ ਕਿ ਘੱਟੋ-ਘੱਟ ਇਹ ਪਾਗਲ ਜਿਹਾ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ। ਸੁਖਬੀਰ 'ਤੇ ਭੜਕੇ ਮਾਨ! ਬਾਦਲ ਵੀ ਸਾਹਬ...ਬਰਨਾਲਾ ਵੀ ਸਾਹਬ...ਬੇਅੰਤ ਸਿੰਘ ਤੇ ਕੈਪਟਨ ਵੀ ਸਾਹਬ..ਮੈਨੂੰ “ਪਾਗਲ ਜਿਹਾ”


 


ਸੀਐਮ ਮਾਨ ਨੰਬਰ ਵਨ, ਹਰਪਾਲ ਚੀਮਾ ਦੂਜੇ ਤੇ ਅਮਨ ਅਰੋੜਾ ਤੀਜੇ ਨੰਬਰ 'ਤੇ


Punjab News: ਪੰਜਾਬ ਮੰਤਰੀ ਮੰਡਲ ਵਿੱਚ ਦੋ ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਤੋਂ ਬਾਅਦ ਮੰਤਰੀਆਂ ਦੀ ਸੀਨੀਅਰਤਾ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਵੱਲੋਂ ਨਵੀਂ ਸੀਨੀਅਰਤਾ ਨਿਰਧਾਰਿਤ ਕੀਤੇ ਜਾਣ ਤੋਂ ਬਾਅਦ ਸਭ ਤੋਂ ਉੱਪਰ ਮੁੱਖ ਮੰਤਰੀ ਭਗਵੰਤ ਮਾਨ, ਦੂਜੇ ਨੰਬਰ ’ਤੇ ਹਰਪਾਲ ਸਿੰਘ ਚੀਮਾ ਤੇ ਤੀਜੇ ਨੰਬਰ ’ਤੇ ਅਮਨ ਅਰੋੜਾ ਹਨ। ਇਸੇ ਤਰ੍ਹਾਂ ਕ੍ਰਮਵਾਰ ਡਾ. ਬਲਜੀਤ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਬੀਰ ਸਿੰਘ, ਬ੍ਰਹਮ ਸ਼ੰਕਰ ਜਿੰਪਾ, ਲਾਲ ਚੰਦ ਕਟਾਰੂਚੱਕ, ਲਾਲਜੀਤ ਸਿੰਘ ਭੁੱਲਰ, ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ, ਚੇਤਨ ਸਿੰਘ ਜੌੜੇਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਮ ਸ਼ਾਮਲ ਹਨ। ਇਸ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਦੀਆਂ ਮੀਟਿੰਗਾਂ ’ਚ ਇਸੇ ਸੂਚੀ ਅਨੁਸਾਰ ਪ੍ਰਬੰਧ ਕੀਤੇ ਜਾਣਗੇ। ਸੀਐਮ ਮਾਨ ਨੰਬਰ ਵਨ, ਹਰਪਾਲ ਚੀਮਾ ਦੂਜੇ ਤੇ ਅਮਨ ਅਰੋੜਾ ਤੀਜੇ ਨੰਬਰ '


 


ਸੰਯੁਕਤ ਕਿਸਾਨ ਮੋਰਚੇ ਵੱਲੋਂ ਅਲਟੀਮੇਟਮ


Patiala News: ਕਿਸਾਨ ਜਥੰਬਦੀਆਂ ਤੇ ਪੰਜਾਬ ਸਰਕਾਰ ਮੁੜ ਆਹਮੋ-ਸਾਹਮਣੇ ਹੋ ਗਈਆਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਪੰਜਾਬ ਸਰਕਾਰ ਫੌਰੀ ਤੌਰ ’ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰੇ ਨਹੀਂ ਤਾਂ 8 ਦਿਨਾਂ ਵਿੱਚ ਅਗਲੀ ਮੀਟਿੰਗ ਕਰ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਧਰ, ਸਰਕਾਰ ਨੇ ਅਜੇ ਤੱਕ ਕੋਈ ਨਰਮੀ ਨਹੀਂ ਵਿਖਾਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਅਲਟੀਮੇਟਮ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.