Punjab Breaking News LIVE: ਸੜਕ ਹਾਦਸਿਆਂ ਨਾਲ ਮੌਤਾਂ 'ਚ ਕਮੀ, ਸੈਂਸੈਕਸ ਨੇ 73300 ਦੇ ਪੱਧਰ ਤੋਂ ਪਾਰ, ਪੰਜਾਬ ਦੇ ਲੋਕ ਠੰਢ ਨਾਲ ਕੰਬੇ, ਆਖਰ 'ਆਪ' ਤੇ ਕਾਂਗਰਸ ਇਕਜੁੱਟ!

Punjab Breaking News LIVE, 16 January, 2024: ਸੜਕ ਹਾਦਸਿਆਂ ਨਾਲ ਮੌਤਾਂ 'ਚ ਕਮੀ, ਸੈਂਸੈਕਸ ਨੇ 73300 ਦੇ ਪੱਧਰ ਤੋਂ ਪਾਰ, ਪੰਜਾਬ ਦੇ ਲੋਕ ਠੰਢ ਨਾਲ ਕੰਬੇ, ਆਖਰ 'ਆਪ' ਤੇ ਕਾਂਗਰਸ ਇਕਜੁੱਟ!

ABP Sanjha Last Updated: 16 Jan 2024 10:20 AM
AAP-Congress Alliance: ਆਖਰ 'ਆਪ' ਤੇ ਕਾਂਗਰਸ ਇਕਜੁੱਟ! ਤਾਨਾਸ਼ਾਹੀ ਤਾਕਤਾਂ ਨੂੰ ਮਾਤ ਦੇਣ ਲਈ ਪੂਰਾ ਦੇਸ਼ ਇਕਜੁੱਟ ਹੋਵੇਗਾ: ਜਰਨੈਲ ਸਿੰਘ

Chandigarh News: ਚੰਡੀਗੜ੍ਹ ਦੇ ਮੇਅਰ ਚੋਣਾਂ ਨੇ ਸੋਮਵਾਰ ਨੂੰ ਉਸ ਵੇਲੇ ਦਿਲਚਸਪ ਮੋੜ ਲਿਆ ਜਦੋਂ 'ਆਪ' ਤੇ ਕਾਂਗਰਸ ਨੇ ਇਕੱਠੇ ਹੋ ਕੇ ਮੇਅਰ ਦੀ ਦੌੜ ਚ ਭਾਜਪਾ ਦਾ ਸਾਹਮਣਾ ਕਰਨ ਲਈ ਆਪਣੇ ਸਾਂਝੇ ਉਮੀਦਵਾਰ ਦਾ ਐਲਾਨ ਕੀਤਾ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਹ ਗਠਜੋੜ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੀਆਂ ਆਮ ਚੋਣਾਂ ਇਕੱਠੇ ਲੜਨ ਦਾ ਰਾਹ ਵੀ ਪੱਧਰਾ ਕਰੇਗਾ। 'ਆਪ' ਨੇ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। 'ਆਪ' ਤੇ ਕਾਂਗਰਸ ਕੋਲ ਹੁਣ 20 ਕੌਂਸਲਰ ਹਨ (ਆਪ ਦੇ 13 ਕੌਂਸਲਰ ਤੇ ਕਾਂਗਰਸ ਦੇ 7 ਕੌਂਸਲਰ) ਤੇ ਸਪੱਸ਼ਟ ਤੌਰ 'ਤੇ ਤਿੰਨੋਂ ਅਹੁਦਿਆਂ ਲਈ ਦੋਵੇਂ ਪਾਰਟੀਆਂ ਜਿੱਤ ਦੀ ਸਥਿਤੀ ਵਿੱਚ ਹਨ।

Weather Update Today: ਅੱਜ Cold ਡੇਅ! ਕੁੱਝ ਦਿਨਾਂ 'ਚ ਕੋਹਰਾ ਹੋਏਗਾ ਪੂਰੀ ਤਰ੍ਹਾਂ ਹਾਵੀ! ਕੰਬ ਰਿਹਾ ਪੰਜਾਬ, ਦਿੱਲੀ ਦਾ ਵੀ ਬੁਰਾ ਹਾਲ

Punjab Weather Update: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਮੰਗਲਵਾਰ ਸਵੇਰੇ ਦਿੱਲੀ ਪੂਰੀ ਤਰ੍ਹਾਂ ਸੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਆ ਗਈ। ਦਿੱਲੀ 'ਚ ਅੱਜ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੇ ਕੜਾਕੇ ਦੀ ਠੰਡ ਮਹਿਸੂਸ ਕੀਤੀ। ਦਿੱਲੀ ਐਨਸੀਆਰ ਵਿੱਚ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਰਹੀ। ਮੌਸਮ ਵਿਭਾਗ ਨੇ ਪੂਰੇ NCR ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਧਰ ਗੱਲ ਕਰੀਏ ਪੰਜਾਬ ਦੀ ਤਾਂ ਠੰਢ ਕਾਰਨ ਕੰਬ ਰਿਹਾ ਹੈ। ਸੋਮਵਾਰ ਨੂੰ ਸੰਘਣੀ ਧੁੰਦ ਵਿਚਾਲੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ। ਸਵੇਰੇ ਦਸ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। 

Stock Market Opening: ਸੈਂਸੈਕਸ ਨੇ 73300 ਦੇ ਪੱਧਰ ਤੋਂ ਪਾਰ, ਨਿਫਟੀ ਦੀ ਲਾਲ ਨਿਸ਼ਾਨ ਨਾਲ ਸ਼ੁਰੂਆਤ

Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਮਿਲੀ-ਜੁਲੀ ਸ਼ੁਰੂਆਤ ਰਹੀ ਹੈ ਤੇ ਸੈਂਸੈਕਸ ਨੇ ਇੱਕ ਵਾਰ ਫਿਰ ਤੋਂ ਉੱਚ ਪੱਧਰ ਨੂੰ ਛੂਹ ਲਿਆ। ਹਾਲਾਂਕਿ ਨਿਫਟੀ ਆਪਣੇ ਉੱਚ ਪੱਧਰ ਤੋਂ ਹੇਠਾਂ ਖੁੱਲ੍ਹਿਆ। ਬਜਾਜ ਫਾਈਨਾਂਸ, BPCL ਤੇ JSW ਸਟੀਲ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਜੇਕਰ ਅਸੀਂ ਐਡਵਾਂਸ ਡਿਕਲਾਈਨ ਰੇਸ਼ੋ 'ਤੇ ਨਜ਼ਰ ਮਾਰੀਏ ਤਾਂ ਬਾਜ਼ਾਰ ਦੀ ਸ਼ੁਰੂਆਤ 'ਚ 1300 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰਦੇ ਦਿੱਸੇ।

Punjab News: ਸੜਕ ਹਾਦਸਿਆਂ ਨਾਲ ਮੌਤਾਂ 'ਚ ਕਮੀ, ਅਜੇ ਵੀ ਪੰਜਾਬ ਨੂੰ ਹਰ ਸਾਲ 21,000 ਕਰੋੜ ਦਾ ਨੁਕਸਾਨ

News: ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਕਮੀ ਆਈ ਹੈ। ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਦੇਸ਼ ਵਿਆਪੀ 9.4 ਫ਼ੀਸਦ ਵਾਧੇ ਦੇ ਬਾਵਜੂਦ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 4,578 ਮੌਤਾਂ ਨਾਲ ਗਿਰਾਵਟ ਦਰਜ ਕੀਤੀ ਗਈ। ਪੰਜਾਬ ਸੜਕੀ ਹਾਦਸੇ ਤੇ ਟ੍ਰੈਫ਼ਿਕ-2022 ਦੀ ਸਾਲਾਨਾ ਰਿਪੋਰਟ ਅਨੁਸਾਰ ਸੂਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 0.24 ਫ਼ੀਸਦ ਕਮੀ ਆਈ ਹੈ। ਇਸ ਦੇ ਬਾਵਜੂਦ ਸੜਕ ਹਾਦਸਿਆਂ ਵਿੱਚ ਮੌਤਾਂ ਕਾਰਨ ਪਰਿਵਾਰ, ਰਿਸ਼ਤੇਦਾਰ ਤੇ ਸੂਬੇ ਨੂੰ ਕਰੀਬ 21,000 ਕਰੋੜ ਦਾ ਨੁਕਸਾਨ ਹੁੰਦਾ ਹੈ, ਜੋ ਸੂਬੇ ਦੀ ਜੀਡੀਪੀ ਦਾ ਕਰੀਬ 3 ਫ਼ੀਸਦੀ ਬਣਦਾ ਹੈ। ਇਹ ਦਾਅਵਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕੀਤਾ ਹੈ।

ਪਿਛੋਕੜ

Punjab Breaking News LIVE, 16 January, 2024: ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਕਮੀ ਆਈ ਹੈ। ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਦੇਸ਼ ਵਿਆਪੀ 9.4 ਫ਼ੀਸਦ ਵਾਧੇ ਦੇ ਬਾਵਜੂਦ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 4,578 ਮੌਤਾਂ ਨਾਲ ਗਿਰਾਵਟ ਦਰਜ ਕੀਤੀ ਗਈ। ਪੰਜਾਬ ਸੜਕੀ ਹਾਦਸੇ ਤੇ ਟ੍ਰੈਫ਼ਿਕ-2022 ਦੀ ਸਾਲਾਨਾ ਰਿਪੋਰਟ ਅਨੁਸਾਰ ਸੂਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 0.24 ਫ਼ੀਸਦ ਕਮੀ ਆਈ ਹੈ। ਇਸ ਦੇ ਬਾਵਜੂਦ ਸੜਕ ਹਾਦਸਿਆਂ ਵਿੱਚ ਮੌਤਾਂ ਕਾਰਨ ਪਰਿਵਾਰ, ਰਿਸ਼ਤੇਦਾਰ ਤੇ ਸੂਬੇ ਨੂੰ ਕਰੀਬ 21,000 ਕਰੋੜ ਦਾ ਨੁਕਸਾਨ ਹੁੰਦਾ ਹੈ, ਜੋ ਸੂਬੇ ਦੀ ਜੀਡੀਪੀ ਦਾ ਕਰੀਬ 3 ਫ਼ੀਸਦੀ ਬਣਦਾ ਹੈ। ਇਹ ਦਾਅਵਾ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕੀਤਾ ਹੈ। ਸੜਕ ਹਾਦਸਿਆਂ ਨਾਲ ਮੌਤਾਂ 'ਚ ਕਮੀ, ਅਜੇ ਵੀ ਪੰਜਾਬ ਨੂੰ ਹਰ ਸਾਲ 21,000 ਕਰੋੜ ਦਾ ਨੁਕਸਾਨ 


Stock Market Opening: ਸੈਂਸੈਕਸ ਨੇ 73300 ਦੇ ਪੱਧਰ ਤੋਂ ਪਾਰ, ਨਿਫਟੀ ਦੀ ਲਾਲ ਨਿਸ਼ਾਨ ਨਾਲ ਸ਼ੁਰੂਆਤ


ਭਾਰਤੀ ਸ਼ੇਅਰ ਬਾਜ਼ਾਰ ਦੀ ਅੱਜ ਮਿਲੀ-ਜੁਲੀ ਸ਼ੁਰੂਆਤ ਰਹੀ ਹੈ ਤੇ ਸੈਂਸੈਕਸ ਨੇ ਇੱਕ ਵਾਰ ਫਿਰ ਤੋਂ ਉੱਚ ਪੱਧਰ ਨੂੰ ਛੂਹ ਲਿਆ। ਹਾਲਾਂਕਿ ਨਿਫਟੀ ਆਪਣੇ ਉੱਚ ਪੱਧਰ ਤੋਂ ਹੇਠਾਂ ਖੁੱਲ੍ਹਿਆ। ਬਜਾਜ ਫਾਈਨਾਂਸ, BPCL ਤੇ JSW ਸਟੀਲ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਜੇਕਰ ਅਸੀਂ ਐਡਵਾਂਸ ਡਿਕਲਾਈਨ ਰੇਸ਼ੋ 'ਤੇ ਨਜ਼ਰ ਮਾਰੀਏ ਤਾਂ ਬਾਜ਼ਾਰ ਦੀ ਸ਼ੁਰੂਆਤ 'ਚ 1300 ਸ਼ੇਅਰ ਤੇਜ਼ੀ ਨਾਲ ਕਾਰੋਬਾਰ ਕਰਦੇ ਦਿੱਸੇ। ਸੈਂਸੈਕਸ ਨੇ 73300 ਦੇ ਪੱਧਰ ਤੋਂ ਪਾਰ, ਨਿਫਟੀ ਦੀ ਲਾਲ ਨਿਸ਼ਾਨ ਨਾਲ ਸ਼ੁਰੂਆਤ 


Weather Update Today: ਅੱਜ Cold ਡੇਅ! ਕੁੱਝ ਦਿਨਾਂ 'ਚ ਕੋਹਰਾ ਹੋਏਗਾ ਪੂਰੀ ਤਰ੍ਹਾਂ ਹਾਵੀ! ਕੰਬ ਰਿਹਾ ਪੰਜਾਬ, ਦਿੱਲੀ ਦਾ ਵੀ ਬੁਰਾ ਹਾਲ


ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਕੜਾਕੇ ਦੀ ਠੰਡ ਦਾ ਕਹਿਰ ਜਾਰੀ ਹੈ। ਮੰਗਲਵਾਰ ਸਵੇਰੇ ਦਿੱਲੀ ਪੂਰੀ ਤਰ੍ਹਾਂ ਸੀਤ ਲਹਿਰ ਅਤੇ ਧੁੰਦ ਦੀ ਲਪੇਟ 'ਚ ਆ ਗਈ। ਦਿੱਲੀ 'ਚ ਅੱਜ ਸਵੇਰੇ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੇ ਕੜਾਕੇ ਦੀ ਠੰਡ ਮਹਿਸੂਸ ਕੀਤੀ। ਦਿੱਲੀ ਐਨਸੀਆਰ ਵਿੱਚ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਰਹੀ। ਮੌਸਮ ਵਿਭਾਗ ਨੇ ਪੂਰੇ NCR ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਧਰ ਗੱਲ ਕਰੀਏ ਪੰਜਾਬ ਦੀ ਤਾਂ ਠੰਢ ਕਾਰਨ ਕੰਬ ਰਿਹਾ ਹੈ। ਸੋਮਵਾਰ ਨੂੰ ਸੰਘਣੀ ਧੁੰਦ ਵਿਚਾਲੇ ਠੰਢ ਨੇ ਲੋਕਾਂ ਨੂੰ ਕਾਂਬਾ ਛੇੜ ਦਿੱਤਾ। ਸਵੇਰੇ ਦਸ ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਅੱਜ Cold ਡੇਅ! ਕੁੱਝ ਦਿਨਾਂ 'ਚ ਕੋਹਰਾ ਹੋਏਗਾ ਪੂਰੀ ਤਰ੍ਹਾਂ ਹਾਵੀ! ਕੰਬ ਰਿਹਾ ਪੰਜਾਬ, ਦਿੱਲੀ ਦਾ ਵੀ ਬੁਰਾ ਹਾਲ


 


AAP-Congress Alliance: ਆਖਰ 'ਆਪ' ਤੇ ਕਾਂਗਰਸ ਇਕਜੁੱਟ! ਤਾਨਾਸ਼ਾਹੀ ਤਾਕਤਾਂ ਨੂੰ ਮਾਤ ਦੇਣ ਲਈ ਪੂਰਾ ਦੇਸ਼ ਇਕਜੁੱਟ ਹੋਵੇਗਾ: ਜਰਨੈਲ ਸਿੰਘ


ਚੰਡੀਗੜ੍ਹ ਦੇ ਮੇਅਰ ਚੋਣਾਂ ਨੇ ਸੋਮਵਾਰ ਨੂੰ ਉਸ ਵੇਲੇ ਦਿਲਚਸਪ ਮੋੜ ਲਿਆ ਜਦੋਂ 'ਆਪ' ਤੇ ਕਾਂਗਰਸ ਨੇ ਇਕੱਠੇ ਹੋ ਕੇ ਮੇਅਰ ਦੀ ਦੌੜ ਚ ਭਾਜਪਾ ਦਾ ਸਾਹਮਣਾ ਕਰਨ ਲਈ ਆਪਣੇ ਸਾਂਝੇ ਉਮੀਦਵਾਰ ਦਾ ਐਲਾਨ ਕੀਤਾ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਹ ਗਠਜੋੜ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੀਆਂ ਆਮ ਚੋਣਾਂ ਇਕੱਠੇ ਲੜਨ ਦਾ ਰਾਹ ਵੀ ਪੱਧਰਾ ਕਰੇਗਾ। ਆਖਰ 'ਆਪ' ਤੇ ਕਾਂਗਰਸ ਇਕਜੁੱਟ! ਤਾਨਾਸ਼ਾਹੀ ਤਾਕਤਾਂ ਨੂੰ ਮਾਤ ਦੇਣ ਲਈ ਪੂਰਾ ਦੇਸ਼ ਇਕਜੁੱਟ ਹੋਵੇਗਾ: ਜਰਨੈਲ ਸਿੰਘ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.