Punjab Breaking News LIVE: ਪੰਜਾਬ 'ਚ ਵਧੇਗੀ ਠੰਢ, ਜਲੰਧਰ 'ਚ ਬਣੇ ਦਿੱਲੀ ਕਿਸਾਨ ਮੋਰਚੇ ਵਾਲੇ ਹਾਲਾਤ, ਬੱਚਿਆਂ ਦੀ ਅਸ਼ਲੀਲ ਸਮੱਗਰੀ ਸ਼ੇਅਰ ਕਰਨ ਵਾਲੇ ਵਿਅਕਤੀ 'ਤੇ ਵੱਡਾ ਐਕਸ਼ਨ!

Punjab Breaking News LIVE, 24 November, 2023:ਪੰਜਾਬ 'ਚ ਵਧੇਗੀ ਠੰਢ, ਜਲੰਧਰ 'ਚ ਬਣੇ ਦਿੱਲੀ ਕਿਸਾਨ ਮੋਰਚੇ ਵਾਲੇ ਹਾਲਾਤ, ਬੱਚਿਆਂ ਦੀ ਅਸ਼ਲੀਲ ਸਮੱਗਰੀ ਸ਼ੇਅਰ ਕਰਨ ਵਾਲੇ ਵਿਅਕਤੀ 'ਤੇ ਵੱਡਾ ਐਕਸ਼ਨ!

ABP Sanjha Last Updated: 24 Nov 2023 01:17 PM
Farmer News: ਬਦਲਦੇ ਮੌਸਮ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਨੇ ਕਿਸਾਨ ! ਬੇਮੌਸਮੇ ਮੀਂਹ ਤੇ ਸੋਕੇ ਨੇ ਤੋੜਿਆ ਕਿਰਸਾਨੀ ਦਾ ਲੱਕ

Climate Change: ਦੁਨੀਆ ਦਾ ਧਿਆਨ 30 ਨਵੰਬਰ ਨੂੰ ਦੁਬਈ ਤੋਂ ਸ਼ੁਰੂ ਹੋਵੇ ਵਾਲੇ ਸੀਓਪੀ 28 ਉੱਤੇ ਗਿਆ ਹੈ ਤਾਂ ਉਸ ਨਾਲ ਜਲਵਾਯੂ ਬਦਲਾਅ ਦੇ ਖ਼ਤਰਨਾਕ ਅਸਰ ਵੀ ਸਭ ਦੇ ਸਾਹਮਣੇ ਆ ਰਹੇ ਹਨ। ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੀ ਜੋ ਆਪਣਾ ਮਾਡਰ ਲਈ ਮਸ਼ਹੂਰ ਹੈ ਪਰ ਇਸ ਵੇਲੇ ਬੁਰੀ ਤਰ੍ਹਾਂ ਨਾਲ ਜਲਵਾਯੂ ਪਰਿਵਰਤਨ ਨਾਲ ਜੂਝ ਰਿਹਾ ਹੈ। ਗਰਮੀ ਦੇ ਮੌਸਮ ਵਿੱਚ ਪਏ ਨਜਾਇਜ਼ ਮੀਂਹ ਤੋਂ ਜਿੱਥੇ ਸ਼ਹਿਰਾਂ ਵਾਲੇ ਪਰੇਸ਼ਾਨ ਸੀ ਉੱਥੇ ਹੀ ਪਿੰਡਾਂ ਦੇ ਇਲਾਕਿਆਂ ਵਿੱਚ ਹਾਲਤ ਹੋਰ ਵੀ ਖ਼ਰਾਬ ਸੀ।

Kisan Protest: ਜਲੰਧਰ 'ਚ ਕਿਸਾਨਾਂ ਨੇ ਰੇਲ ਟ੍ਰੈਕ ਕੀਤਾ ਖਾਲੀ, ਸੀਐਮ ਭਗਵੰਤ ਮਾਨ ਦੀ ਆਈ ਚਿੱਠੀ ਤੋਂ ਬਾਅਦ ਲਿਆ ਫੈਸਲਾ

Kisan Protest Jalandhar: ਜਲੰਧਰ ਵਿੱਚ ਨੈਸ਼ਨਲ ਹਾਈਵੇ 'ਤੇ ਲੱਗੇ ਕਿਸਾਨਾਂ ਦੇ ਧਰਨੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਨੇ ਬੀਤੇ ਦਿਨ ਜੋ ਧਨੋਵਾਲ ਫਾਟਕ ਕੋਲ ਰੇਲ ਟ੍ਰੈਕ ਜਾਮ ਕਰ ਦਿੱਤਾ ਸੀ ਅੱਜ ਉਸ ਨੂੰ ਖਾਲੀ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਸੀਐਮ ਭਗਵੰਤ ਮਾਨ ਦੇ ਦਫ਼ਤਰ ਵੱਲੋਂ ਆਏ ਸੱਦੇ ਤੋਂ ਬਾਅਦ ਲਿਆ ਹੈ। CMO ਤੋਂ ਆਏ ਬੁਲਵੇ ਵਿੱਚ ਦੱਸਿਆ ਗਿਆ ਕਿ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਬੈਠਕ ਸੱਦ ਲਈ ਹੈ। ਇਹ ਮੀਟਿੰਗ ਅੱਜ ਦੁਪਹਿਰ 12 ਵਜੇ ਹੋਵੇਗੀ। ਚਿੱਠੀ ਮਿਲਣ ਤੋਂ ਬਾਅਦ ਕਿਸਾਨਾਂ ਨੇ ਹਾਲ ਦੀ ਘੜੀ ਰੇਲ ਟ੍ਰੈਕ ਖਾਲੀ ਕਰ ਦਿੱਤਾ ਹੈ। ਹਲਾਂਕਿ ਉਹਨਾਂ ਦਾ ਧਰਨਾ ਨੈਸ਼ਨਲ ਹਾਈਵੇ 'ਤੇ ਚੱਲਿਆ ਰਹੇਗਾ। 

Parkas Purab: ਪਾਕਿਸਤਾਨ ਨੇ 50% ਸਿੱਖ ਸ਼ਰਧਾਲੂਆਂ ਦਾ ਰੋਕਿਆ ਵੀਜ਼ਾ, ਸ਼੍ਰੋਮਣੀ ਕਮੇਟੀ ਨੇ ਲਗਾਈ ਕਲਾਸ

Guru Nanak Dev Ji Parkas Purab: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ 25 ਨਵੰਬਰ ਨੂੰ ਪਾਕਿਸਤਾਨ ਜਾਵੇਗਾ। ਪਰ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਨੇ ਅਪਲਾਈ ਕੀਤੇ ਵੀਜ਼ਿਆਂ ਵਿੱਚ 50 ਫੀਸਦੀ ਕਟੌਤੀ ਕਰ ਦਿੱਤੀ ਹੈ। ਇਸ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

Punjab News: ਭਗਵੰਤ ਮਾਨ ਸਰਕਾਰ ਹੋਈ ਫੇਲ੍ਹ ! ਟਾਰਗੇਟ 50% ਦਾ ਸੀ, ਹਾਲੇ ਤੱਕ ਹਾਸਲ 27 ਫੀਸਦ ਹੋਇਆ

Stubble Burning Case Punjab: ਦੋ ਵਾਰ ਸੁਪਰੀਮ ਕੋਰਟ ਤੋਂ ਫਟਕਾਰ ਅਤੇ ਇੱਕ ਐਨਜੀਟੀ ਤੋਂ ਝਾੜ ਇਹ ਹਾਲ ਪੰਜਾਬ ਦਾ ਹੈ। ਪੰਜਾਬ ਵਿੱਚ ਪਰਾਲੀ ਨੂੰ ਲਗਾਈਆਂ ਜਾ ਰਹੀਆਂ ਅੱਗ ਦੀਆਂ ਘਟਨਾਵਾਂ 'ਤੇ ਹੁਣ ਮਾਨ ਸਰਕਾਰ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਟਾਰਗੇਟ ਸਿਰਫ਼ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਾਲ ਅੱਧੇ ਪਰਾਲੀ ਸਾੜਨ ਦੇ ਮਾਮਲੇ ਹੋਣ। ਯਾਨੀ ਕਿ ਸਰਕਾਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ 50 ਫੀਸਦੀ ਤੋਂ ਵੱਧ ਘਟਾਉਣ ਦਾ ਟੀਚਾ ਮਿਥਿਆ ਹੈ। ਸੂਬਾ ਸਰਕਾਰ ਨੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੂੰ ਸੌਂਪੀ ਐਕਸ਼ਨ ਪਲਾਨ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ ਪਰ ਮੌਜੂਦਾ ਸਥਿਤੀ ਨੂੰ ਦੇਖਦਿਆਂ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ।

Ludhiana News: ਬੱਚਿਆਂ ਦੀ ਅਸ਼ਲੀਲ ਸਮੱਗਰੀ ਸ਼ੇਅਰ ਕਰਨ ਵਾਲੇ ਵਿਅਕਤੀ 'ਤੇ ਵੱਡਾ ਐਕਸ਼ਨ! ਅਦਾਲਤ ਨੇ 3 ਸਾਲ ਦੀ ਕੈਦ ਸਣੇ 10 ਹਜ਼ਾਰ ਲਗਾਇਆ ਜੁਰਮਾਨਾ

Punjab Police’s Cyber Crime Cell: ਲੁਧਿਆਣਾ ਤੋਂ ਇਕ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੂੰ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਸਜ਼ਾ ਸੁਣਾਈ ਗਈ ਹੈ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਐਸ.ਏ.ਐਸ.ਨਗਰ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਅਨੁਜ ਕੁਮਾਰ ਵਜੋਂ ਹੋਈ ਹੈ।

Farmers Protest: ਜਲੰਧਰ 'ਚ ਬਣੇ ਦਿੱਲੀ ਕਿਸਾਨ ਮੋਰਚੇ ਵਾਲੇ ਹਾਲਾਤ, ਜੀਟੀ ਰੋਡ ਮਗਰੋਂ ਰੇਲਵੇ ਆਵਾਜਾਈ ਵੀ ਠੱਪ, 150 ਰੇਲ ਗੱਡੀਆਂ ਨੂੰ ਲੱਗੀ ਬ੍ਰੇਕ

Jalandhar News: ਜਲੰਧਰ ਵਿੱਚ ਦਿੱਲੀ ਮੋਰਚੇ ਵਾਲਾ ਹਾਲਾਤ ਬਣਦੇ ਜਾ ਰਹੇ ਹਨ। ਫਗਵਾੜਾ ਨੇੜੇ ਜੀਟੀ ਰੋਡ ਉੱਪਰ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ। ਸੜਕ ਉੱਪਰ ਹੀ ਲੰਗਰ ਪੱਕ ਰਹੇ ਹਨ। ਠੰਢੀਆਂ ਰਾਤਾਂ ਵਿੱਚ ਕਿਸਾਨ ਸੜਕ ਉੱਪਰ ਹੀ ਸੌਂ ਰਹੇ ਹਨ। ਕਿਸਾਨਾਂ ਨੇ ਜਲੰਧਰ ਨੇੜੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸੜਕ ’ਤੇ ਧਰਨਾ ਲਾਈ ਬੈਠੇ ਹਨ। ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ।

Punjab Weather News: ਪੰਜਾਬ 'ਚ ਵਧੇਗੀ ਠੰਢ, ਬਦਲੇਗਾ ਮੌਸਮ, ਇਸ ਦਿਨ ਕਈ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਵਿਭਾਗ ਵੱਲੋਂ ਪੇਸ਼ੀਨਗੋਈ

Punjab Weather Update News: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। 25 ਨਵੰਬਰ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ 27 ਨਵੰਬਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ 'ਚ ਸਵੇਰ ਦੇ ਸਮੇਂ ਕੁਝ ਥਾਵਾਂ 'ਤੇ ਧੁੰਦ ਪੈ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਧੁੰਦ ਦੇ ਸੰਘਣੇ ਹੋਣ ਦੀ ਸੰਭਾਵਨਾ ਹੈ।

ਪਿਛੋਕੜ

Punjab Breaking News LIVE, 24 November, 2023: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। 25 ਨਵੰਬਰ ਦੀ ਰਾਤ ਤੋਂ ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ। ਇਸ ਦੇ ਪ੍ਰਭਾਵ ਕਾਰਨ 27 ਨਵੰਬਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਮੀਂਹ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਦੋ ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ 'ਚ ਸਵੇਰ ਦੇ ਸਮੇਂ ਕੁਝ ਥਾਵਾਂ 'ਤੇ ਧੁੰਦ ਪੈ ਰਹੀ ਹੈ ਪਰ ਬਾਰਿਸ਼ ਤੋਂ ਬਾਅਦ ਧੁੰਦ ਦੇ ਸੰਘਣੇ ਹੋਣ ਦੀ ਸੰਭਾਵਨਾ ਹੈ। ਪੰਜਾਬ 'ਚ ਵਧੇਗੀ ਠੰਢ, ਬਦਲੇਗਾ ਮੌਸਮ, ਇਸ ਦਿਨ ਕਈ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਵਿਭਾਗ ਵੱਲੋਂ ਪੇਸ਼ੀਨਗੋਈ


Farmers Protest: ਜਲੰਧਰ 'ਚ ਬਣੇ ਦਿੱਲੀ ਕਿਸਾਨ ਮੋਰਚੇ ਵਾਲੇ ਹਾਲਾਤ, ਜੀਟੀ ਰੋਡ ਮਗਰੋਂ ਰੇਲਵੇ ਆਵਾਜਾਈ ਵੀ ਠੱਪ, 150 ਰੇਲ ਗੱਡੀਆਂ ਨੂੰ ਲੱਗੀ ਬ੍ਰੇਕ


Jalandhar News: ਜਲੰਧਰ ਵਿੱਚ ਦਿੱਲੀ ਮੋਰਚੇ ਵਾਲਾ ਹਾਲਾਤ ਬਣਦੇ ਜਾ ਰਹੇ ਹਨ। ਫਗਵਾੜਾ ਨੇੜੇ ਜੀਟੀ ਰੋਡ ਉੱਪਰ ਕਿਸਾਨਾਂ ਦੇ ਧਰਨੇ ਦਾ ਅੱਜ ਚੌਥਾ ਦਿਨ ਹੈ। ਕਿਸਾਨਾਂ ਨੇ ਪੱਕਾ ਮੋਰਚਾ ਲਾ ਲਿਆ ਹੈ। ਸੜਕ ਉੱਪਰ ਹੀ ਲੰਗਰ ਪੱਕ ਰਹੇ ਹਨ। ਠੰਢੀਆਂ ਰਾਤਾਂ ਵਿੱਚ ਕਿਸਾਨ ਸੜਕ ਉੱਪਰ ਹੀ ਸੌਂ ਰਹੇ ਹਨ। ਕਿਸਾਨਾਂ ਨੇ ਜਲੰਧਰ ਨੇੜੇ ਨਵੀਂ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਤੇ ਹੋਰ ਮੰਗਾਂ ਨੂੰ ਲੈ ਕੇ ਸੜਕ ’ਤੇ ਧਰਨਾ ਲਾਈ ਬੈਠੇ ਹਨ। ਦੂਜੇ ਪਾਸੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਲਈ ਅਜੇ ਤੱਕ ਕੋਈ ਪਹਿਲਕਦਮੀ ਨਹੀਂ ਕੀਤੀ। ਜਲੰਧਰ 'ਚ ਬਣੇ ਦਿੱਲੀ ਕਿਸਾਨ ਮੋਰਚੇ ਵਾਲੇ ਹਾਲਾਤ, ਜੀਟੀ ਰੋਡ ਮਗਰੋਂ ਰੇਲਵੇ ਆਵਾਜਾਈ ਵੀ ਠੱਪ, 150 ਰੇਲ ਗੱਡੀਆਂ ਨੂੰ ਲੱਗੀ ਬ੍ਰੇਕ


 


Ludhiana News: ਬੱਚਿਆਂ ਦੀ ਅਸ਼ਲੀਲ ਸਮੱਗਰੀ ਸ਼ੇਅਰ ਕਰਨ ਵਾਲੇ ਵਿਅਕਤੀ 'ਤੇ ਵੱਡਾ ਐਕਸ਼ਨ! ਅਦਾਲਤ ਨੇ 3 ਸਾਲ ਦੀ ਕੈਦ ਸਣੇ 10 ਹਜ਼ਾਰ ਲਗਾਇਆ ਜੁਰਮਾਨਾ


Punjab Police’s Cyber Crime Cell: ਲੁਧਿਆਣਾ ਤੋਂ ਇਕ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੂੰ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਸਜ਼ਾ ਸੁਣਾਈ ਗਈ ਹੈ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਐਸ.ਏ.ਐਸ.ਨਗਰ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਅਨੁਜ ਕੁਮਾਰ ਵਜੋਂ ਹੋਈ ਹੈ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.