Punjab Breaking News LIVE: ਪੰਜਾਬ-ਹਰਿਆਣਾ ਤੇ ਚੰਡੀਗੜ੍ਹ 'ਚ ਪਵੇਗਾ ਮੀਂਹ, INDIA ਗਠਜੋੜ ਲਈ ਅੱਜ ਪਰਖ ਦੀ ਘੜੀ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ

Punjab Breaking News LIVE, 30 January, 2024: ਪੰਜਾਬ-ਹਰਿਆਣਾ ਤੇ ਚੰਡੀਗੜ੍ਹ 'ਚ ਪਵੇਗਾ ਮੀਂਹ, INDIA ਗਠਜੋੜ ਲਈ ਅੱਜ ਪਰਖ ਦੀ ਘੜੀ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ

ABP Sanjha Last Updated: 30 Jan 2024 11:38 AM
Chandigarh News: ਪੁਲਿਸ ਦੇ ਸਖਤ ਪਹਿਰੇ ਹੇਠ ਚੰਡੀਗੜ੍ਹ ਦੇ ਮੇਅਰ ਦੀ ਚੋਣ, ਬਾਹਰੀ ਜਾਂ ਕਿਸੇ ਵੀ ਸ਼ੱਕੀ ਵਿਅਕਤੀ ਦੇ ਦਾਖ਼ਲੇ ’ਤੇ ਪਾਬੰਦੀ

Chandigarh News: ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੂਰੀ ਹਲਚਲ ਮੱਚੀ ਹੋਈ ਹੈ। ਮੇਅਰ ਦੀ ਚੋਣ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਹੋ ਰਹੀ ਹੈ। ਇਸ ਚੋਣ ਨੂੰ ਲੈ ਕੇ ਨਗਰ ਨਿਗਮ ਦੀ ਘੇਰਾਬੰਦੀ ਕੀਤੀ ਹੋਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਚੋਣਾਂ ਸਬੰਧੀ ਨਗਰ ਨਿਗਮ ਵਿੱਚ ਬਾਹਰੀ ਜਾਂ ਕਿਸੇ ਹੋਰ ਸ਼ੱਕੀ ਵਿਅਕਤੀ ਦੇ ਦਾਖ਼ਲੇ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਗਈ ਹੈ। ਨਿਗਮ ਦੁਆਲੇ ਬੈਰੀਕੇਡਿੰਗ ਕਰ ਕੇ ਸੁਰੱਖਿਆ ਘੇਰਾ ਵਧਾਇਆ ਗਿਆ ਹੈ। ਸ਼ਹਿਰ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਨਿਗਮ ਭਵਨ ਵਿੱਚ ਨਿਗਮ ਕੌਂਸਲਰਾਂ, ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਬਾਹਰੀ ਵਿਅਕਤੀ, ਕੌਂਸਲਰਾਂ ਦੇ ਸਮਰਥਕਾਂ, ਪਾਰਟੀ ਆਗੂਆਂ ਤੇ ਦੂਜੇ ਰਾਜਾਂ ਦੀ ਪੁਲਿਸ ਦੇ ਦਾਖ਼ਲੇ ’ਤੇ ਰੋਕ ਰਹੇਗੀ। 

Patiala News: ਭਾਨਾ ਸਿੱਧੂ ਦੇ ਹੱਕ 'ਚ ਡਟੀਆਂ ਸਿਆਸੀ ਪਾਰਟੀਆਂ, ਲੀਡਰ ਬੋਲੇ...ਸਰਕਾਰ ਜਾਣਬੁੱਝ ਕੇ ਭਾਨਾ ਸਿੱਧੂ ’ਤੇ ਜ਼ੁਲਮ ਢਾਹ ਰਹੀ

YouTuber Bhana Sidhu:ਯੂਟਿਊਬਰ ਭਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕਾਂਗਰਸ ਦੇ ਲੀਡਰ ਭਾਨਾ ਸਿੱਧੂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਭਾਨਾ ਸਿੱਧੂ ਦੀ ਗ੍ਰਿਫਤਾਰੀ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਬਾਜਵਾ ਨੇ ਪੰਜਾਬ ਸਰਕਾਰ ’ਤੇ ਸੂਬੇ ’ਚ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ’ਤੇ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਨਾ ਸਿੱਧੂ ਸਿਰਫ ਇਸ ਲਈ ਨਿਸ਼ਾਨੇ ’ਤੇ ਹਨ ਕਿਉਂਕਿ ਉਹ ਸੂਬੇ ਦੀ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਹਨ। ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ। 

Patiala News: ਭਾਨਾ ਸਿੱਧੂ ਦੇ ਹੱਕ 'ਚ ਡਟੀਆਂ ਸਿਆਸੀ ਪਾਰਟੀਆਂ, ਲੀਡਰ ਬੋਲੇ...ਸਰਕਾਰ ਜਾਣਬੁੱਝ ਕੇ ਭਾਨਾ ਸਿੱਧੂ ’ਤੇ ਜ਼ੁਲਮ ਢਾਹ ਰਹੀ

YouTuber Bhana Sidhu:ਯੂਟਿਊਬਰ ਭਾਨਾ ਸਿੱਧੂ ਦੀ ਗ੍ਰਿਫਤਾਰੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਕਾਂਗਰਸ ਦੇ ਲੀਡਰ ਭਾਨਾ ਸਿੱਧੂ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਭਾਨਾ ਸਿੱਧੂ ਦੀ ਗ੍ਰਿਫਤਾਰੀ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਬਾਜਵਾ ਨੇ ਪੰਜਾਬ ਸਰਕਾਰ ’ਤੇ ਸੂਬੇ ’ਚ ਅਸਹਿਮਤੀ ਦੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਯੂਟਿਊਬਰ ਭਾਨਾ ਸਿੱਧੂ ਦੇ ਮਾਮਲੇ ’ਤੇ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਭਾਨਾ ਸਿੱਧੂ ਸਿਰਫ ਇਸ ਲਈ ਨਿਸ਼ਾਨੇ ’ਤੇ ਹਨ ਕਿਉਂਕਿ ਉਹ ਸੂਬੇ ਦੀ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਬੋਲਦੇ ਹਨ। ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਜੋ ਨਿੰਦਣਯੋਗ ਹੈ। 

Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ

Gold Silver Price: ਅੱਜ ਯਾਨੀ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 57,950 ਰੁਪਏ ਹੈ। ਇਸ ਤਰ੍ਹਾਂ ਅੱਜ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 63,200 ਰੁਪਏ ਹੈ। ਦੱਸ ਦਈਏ ਕਿ ਕੱਲ੍ਹ ਤੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਯਾਦ ਰਹੇ ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੋਨੇ ਦੀ ਕੀਮਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋਨੇ-ਚਾਂਦੀ ਦੀ ਕੀਮਤ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਚੈੱਕ ਕਰ ਸਕਦੇ ਹੋ। ਇਸ ਖਬਰ ਵਿੱਚ ਅਸੀਂ ਸੋਨੇ ਤੇ ਚਾਂਦੀ ਦੀ ਅਪਡੇਟ ਕੀਤੀ ਦਿਨ ਦੀ ਕੀਮਤ ਨੂੰ ਸੋਨੇ ਦੀ ਕੀਮਤ ਦੇ ਰੂਪ ਵਿੱਚ ਦਿਖਾ ਰਹੇ ਹਾਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਵੱਖ-ਵੱਖ ਹੋ ਸਕਦੀ ਹੈ।

Mayor Election: INDIA ਗਠਜੋੜ ਲਈ ਅੱਜ ਪਰਖ ਦੀ ਘੜੀ, ਚੰਡੀਗੜ੍ਹ ਤੈਅ ਕਰੇਗਾ ਗਠਜੋੜ ਦਾ ਭਵਿੱਖ

Chandigarh News: ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਏਗਾ। ਚੰਡੀਗੜ੍ਹ ਮੇਅਰ ਦੀ ਚੋਣ ਅੱਜ 30 ਜਨਵਰੀ ਨੂੰ ਹੋਣ ਜਾ ਰਹੀ ਹੈ। ਮੇਅਰ ਦੀ ਸੀਟ ਲਈ ‘ਆਪ’-ਕਾਂਗਰਸ ਦੇ ਕੁਲਦੀਪ ਕੁਮਾਰ ਟੀਟਾ ਤੇ ਭਾਜਪਾ ਦੇ ਮਨੋਜ ਸੋਨਕਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਲਈ ‘ਆਪ’-ਕਾਂਗਰਸ ਗਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਤੇ ਭਾਜਪਾ ਦੇ ਕੁਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਅਫ਼ਸਰ ਦੇ ਬਿਮਾਰ ਹੋਣ ਕਾਰਨ ਅਚਾਨਕ ਇਹ ਚੋਣ ਟਾਲ ਦਿੱਤੀ ਸੀ। ਜਿਸ ਕਰਕੇ ਕਾਂਗਰਸ ਤੇ ਆਪ ਨੇ ਇਸ ਦੇ ਖਿਲਾਫ਼ ਹਾਈਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਪਹਿਲਾਂ ਕਿਹਾ ਸੀ ਕਿ 6 ਫਰਵਰੀ ਨੂੰ ਚੋਣ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਇੲ ਤਰੀਕ ਬਹੁਤ ਦੂਰ ਹੈ ਕੋਈ ਨਵੀਂ ਡੇਟ ਜਾਰੀ ਕੀਤੀ ਜਾਵੇ। ਜਿਸ ਕਰਕੇ 30 ਜਨਵਰੀ ਹਾਈਕੋਰਟ 'ਚ ਤਰੀਕ ਤੈਅ ਹੋਈ ਸੀ। 

Punjab Weather Update: ਵੈਸਟਰਨ ਤੋਂ ਡਿਸਟਰਬੈਂਸ ਐਕਟਿਵ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਵੇਗਾ ਮੀਂਹ

Punjab weather Update: ਪੰਜਾਬ ਤੇ ਹਰਿਆਣਾ ਵਿੱਚ ਅੱਜ ਫਿਰ ਸੰਘਣੀ ਧੁੰਦ ਪਈ ਹੈ। ਦੋਵੇਂ ਸੂਬਿਆਂ ਵਿੱਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਹੈ। ਇਸ ਦੇ ਨਾਲ ਹੀ ਅੱਜ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਕਾਰਨ ਅਗਲੇ ਹਫ਼ਤੇ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਨਾਲ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਮੁਹਾਲੀ ਸ਼ਾਮਲ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਾਂਗ ਰਹੇਗਾ। ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। 

ਪਿਛੋਕੜ

Punjab Breaking News LIVE, 30 January, 2024: ਪੰਜਾਬ ਤੇ ਹਰਿਆਣਾ ਵਿੱਚ ਅੱਜ ਫਿਰ ਸੰਘਣੀ ਧੁੰਦ ਪਈ ਹੈ। ਦੋਵੇਂ ਸੂਬਿਆਂ ਵਿੱਚ ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਤੋਂ 10 ਮੀਟਰ ਤੱਕ ਹੈ। ਇਸ ਦੇ ਨਾਲ ਹੀ ਅੱਜ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਕਾਰਨ ਅਗਲੇ ਹਫ਼ਤੇ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ 'ਚ ਬਾਰਸ਼ ਦੇ ਨਾਲ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਮੁਹਾਲੀ ਸ਼ਾਮਲ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਾਂਗ ਰਹੇਗਾ। ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਵੈਸਟਰਨ ਤੋਂ ਡਿਸਟਰਬੈਂਸ ਐਕਟਿਵ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਪਵੇਗਾ ਮੀਂਹ


Mayor Election: INDIA ਗਠਜੋੜ ਲਈ ਅੱਜ ਪਰਖ ਦੀ ਘੜੀ, ਚੰਡੀਗੜ੍ਹ ਤੈਅ ਕਰੇਗਾ ਗਠਜੋੜ ਦਾ ਭਵਿੱਖ


Chandigarh: ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ ਮਿਲ ਜਾਏਗਾ। ਚੰਡੀਗੜ੍ਹ ਮੇਅਰ ਦੀ ਚੋਣ ਅੱਜ 30 ਜਨਵਰੀ ਨੂੰ ਹੋਣ ਜਾ ਰਹੀ ਹੈ। ਮੇਅਰ ਦੀ ਸੀਟ ਲਈ ‘ਆਪ’-ਕਾਂਗਰਸ ਦੇ ਕੁਲਦੀਪ ਕੁਮਾਰ ਟੀਟਾ ਤੇ ਭਾਜਪਾ ਦੇ ਮਨੋਜ ਸੋਨਕਰ ਵਿਚਾਲੇ ਸਿੱਧਾ ਮੁਕਾਬਲਾ ਹੈ। ਇਸ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਲਈ ‘ਆਪ’-ਕਾਂਗਰਸ ਗਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਤੇ ਭਾਜਪਾ ਦੇ ਕੁਲਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਚੋਣ ਅਫ਼ਸਰ ਦੇ ਬਿਮਾਰ ਹੋਣ ਕਾਰਨ ਅਚਾਨਕ ਇਹ ਚੋਣ ਟਾਲ ਦਿੱਤੀ ਸੀ। ਜਿਸ ਕਰਕੇ ਕਾਂਗਰਸ ਤੇ ਆਪ ਨੇ ਇਸ ਦੇ ਖਿਲਾਫ਼ ਹਾਈਕੋਰਟ ਦਾ ਰੁਖ ਕੀਤਾ ਸੀ। ਹਾਈ ਕੋਰਟ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਨਗਰ ਨਿਗਮ ਨੇ ਪਹਿਲਾਂ ਕਿਹਾ ਸੀ ਕਿ 6 ਫਰਵਰੀ ਨੂੰ ਚੋਣ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਇੲ ਤਰੀਕ ਬਹੁਤ ਦੂਰ ਹੈ ਕੋਈ ਨਵੀਂ ਡੇਟ ਜਾਰੀ ਕੀਤੀ ਜਾਵੇ। ਜਿਸ ਕਰਕੇ 30 ਜਨਵਰੀ ਹਾਈਕੋਰਟ 'ਚ ਤਰੀਕ ਤੈਅ ਹੋਈ ਸੀ। ਗਠਜੋੜ ਲਈ ਅੱਜ ਪਰਖ ਦੀ ਘੜੀ, ਚੰਡੀਗੜ੍ਹ ਤੈਅ ਕਰੇਗਾ ਗਠਜੋੜ ਦਾ ਭਵਿੱਖ


 


Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ


Gold Silver Price: ਅੱਜ ਯਾਨੀ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਭਾਰਤ ਵਿੱਚ 22 ਕੈਰੇਟ ਸੋਨੇ ਦੀ ਕੀਮਤ 57,950 ਰੁਪਏ ਹੈ। ਇਸ ਤਰ੍ਹਾਂ ਅੱਜ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 63,200 ਰੁਪਏ ਹੈ। ਦੱਸ ਦਈਏ ਕਿ ਕੱਲ੍ਹ ਤੇ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ। ਯਾਦ ਰਹੇ ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੋਨੇ ਦੀ ਕੀਮਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋਨੇ-ਚਾਂਦੀ ਦੀ ਕੀਮਤ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਚੈੱਕ ਕਰ ਸਕਦੇ ਹੋ। ਇਸ ਖਬਰ ਵਿੱਚ ਅਸੀਂ ਸੋਨੇ ਤੇ ਚਾਂਦੀ ਦੀ ਅਪਡੇਟ ਕੀਤੀ ਦਿਨ ਦੀ ਕੀਮਤ ਨੂੰ ਸੋਨੇ ਦੀ ਕੀਮਤ ਦੇ ਰੂਪ ਵਿੱਚ ਦਿਖਾ ਰਹੇ ਹਾਂ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਵੱਖ-ਵੱਖ ਹੋ ਸਕਦੀ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ ਅੱਜ ਦੇ ਰੇਟ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.