Breaking News LIVE: India Gate 'ਤੇ Amar Jawan Jyoti ਬੁਝਾਉਣ 'ਤੇ ਛਿੜਿਆ ਵਿਵਾਦ, Congress ਦੇ ਇਲਜ਼ਾਮਾਂ ਮਗਰੋਂ ਪੀਐਮ ਮੋਦੀ ਦਾ ਵੱਡਾ ਐਲਾਨ

Punjab Breaking News, 21 January 2022 LIVE Updates: ਅਮਰ ਜਵਾਨ ਜੋਤੀ ਦੀ ਲੌਅ ਨੂੰ ਲੈ ਕੇ ਹੋਏ ਵਿਵਾਦ 'ਤੇ ਹੁਣ ਕੇਂਦਰ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲ ਰਹੀਆਂ ਹਨ।

abp sanjha Last Updated: 21 Jan 2022 02:47 PM
ਪੀਐਮ ਮੋਦੀ ਨੇ ਟਵੀਟ ਕੀਤਾ

ਪੀਐਮ ਮੋਦੀ ਨੇ ਟਵੀਟ ਕੀਤਾ, "ਇੱਕ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਡੀਆ ਗੇਟ 'ਤੇ ਨੇਤਾ ਜੀ ਦਾ ਇੱਕ ਵਿਸ਼ਾਲ ਗ੍ਰੇਨਾਈਟ ਬੁੱਤ ਸਥਾਪਤ ਕੀਤਾ ਜਾਵੇਗਾ। ਇਹ ਉਨ੍ਹਾਂ ਪ੍ਰਤੀ ਭਾਰਤ ਦੇ ਅਹਿਸਾਨ ਦਾ ਪ੍ਰਤੀਕ ਹੋਵੇਗਾ। ਪੀਐਮ ਮੋਦੀ ਨੇ ਕਿਹਾ, ਜਦੋਂ ਤੱਕ ਨੇਤਾਜੀ ਬੋਸ ਦੀ ਵਿਸ਼ਾਲ ਮੂਰਤੀ ਨਹੀਂ ਬਣਾਈ ਜਾਂਦੀ, ਉਨ੍ਹਾਂ ਦਾ ਹੋਲੋਗ੍ਰਾਮ ਬੁੱਤ ਉਸੇ ਜਗ੍ਹਾ 'ਤੇ ਲਗਾਇਆ ਜਾਵੇਗਾ। ਮੈਂ 23 ਜਨਵਰੀ ਨੂੰ ਨੇਤਾ ਜੀ ਦੀ ਜਯੰਤੀ 'ਤੇ ਹੋਲੋਗ੍ਰਾਮ ਦੀ ਮੂਰਤੀ ਦਾ ਪਰਦਾਫਾਸ਼ ਕਰਾਂਗਾ।

ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਇੰਡੀਆ ਗੇਟ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ। ਪੀਐਮ ਮੋਦੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਪੀਐਮ ਮੋਦੀ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਭਾਰਤ ਸਰਕਾਰ ਨੇ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤੀ 'ਤੇ ਬਲ ਰਹੀ ਲਾਟ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਲਾਟ ਨਾਲ ਮਿਲਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ 'ਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧ ਰਹੀਆਂ ਹਨ।

ਅਮਰ ਜਵਾਨ ਜੋਤੀ ਦੀ ਲੌਅ ਨੇ 1971 ਤੇ ਹੋਰ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਗੌਰਤਲਬ ਹੈ ਕਿ ਅਮਰ ਜਵਾਨ ਜੋਤੀ ਦੀ ਲੌਅ ਨੇ 1971 ਤੇ ਹੋਰ ਯੁੱਧਾਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ, ਪਰ ਇਸ ਦਾ ਕੋਈ ਨਾਮ-ਪਤਾ ਮੌਜੂਦ ਨਹੀਂ ਹੈ। ਇੰਡੀਆ ਗੇਟ 'ਤੇ ਲਿਖੇ ਨਾਮ ਸਿਰਫ ਕੁਝ ਸ਼ਹੀਦਾਂ ਦੇ ਹਨ, ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਤੇ ਐਂਗਲੋ-ਅਫਗਾਨ ਯੁੱਧ 'ਚ ਅੰਗ੍ਰੇਜ਼ਾਂ ਲਈ ਲੜਾਈ ਲੜੀ ਸੀ ਤੇ ਇਸ ਤਰ੍ਹਾਂ ਇਹ ਸਾਡੇ Colonial ਭੂਤਕਾਲ ਦਾ ਪ੍ਰਤੀਕ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਦਿੱਲੀ 'ਚ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਨੂੰ ਲੈ ਕੇ ਟਵੀਟ ਕੀਤਾ।

ਅਮਰ ਜਵਾਨ ਜੋਤੀ ਨੂੰ ਲੈ ਕੇ ਰਾਹੁਲ ਦਾ ਟਵੀਟ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਦਿੱਲੀ 'ਚ ਇੰਡੀਆ ਗੇਟ 'ਤੇ ਅਮਰ ਜਵਾਨ ਜੋਤੀ ਨੂੰ ਲੈ ਕੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, 'ਬਹੁਤ ਦੁਖ ਦੀ ਗੱਲ ਹੈ ਕਿ ਸਾਡੇ ਵੀਰ ਜਵਾਨਾਂ ਲਈ ਜੋ ਅਮਰ ਜੋਤੀ ਬਲਦੀ ਸੀ, ਉਸ ਨੂੰ ਅੱਜ ਬੁਝਾ ਦਿੱਤਾ ਜਾਵੇਗਾ। ਕੁਝ ਲੋਕ ਦੇਸ਼ਪ੍ਰੇਮ ਤੇ ਬਲੀਦਾਨ ਨਹੀਂ ਸਮਝ ਸਕਦੇ-ਕੋਈ ਗੱਲ ਨਹੀਂ... ਅਸੀਂ ਆਪਣੇ ਸੈਨਿਕਾਂ ਲਈ ਅਮਰ ਜਵਾਨ ਜੋਤੀ ਇੱਕ ਵਾਰ ਫਿਰ ਜਲਾਵਾਂਗੇ।

ਅਮਰ ਜੀਵਨ ਜੋਤੀ ਦੀ ਲੌਅ ਬੁੱਝ ਨਹੀਂ ਰਹੀ

ਸਰਕਾਰ ਨੇ ਕਿਹਾ ਹੈ ਕਿ ਅਮਰ ਜੀਵਨ ਜੋਤੀ ਦੀ ਲੌਅ ਬੁੱਝ ਨਹੀਂ ਰਹੀ। ਇਸ ਨੂੰ ਕੌਮੀ ਯੁੱਧ 'ਚ ਜਲਣ ਵਾਲੀ ਜੋਤੀ 'ਚ ਵਿਲੀਨ ਕੀਤਾ ਜਾ ਰਿਹਾ ਹੈ। ਹੁਣ ਇਹ ਜਵਾਲਾ ਰਾਸ਼ਟਰੀ ਯੁੱਧ ਸਮਾਰਕ 'ਚ ਜਲੇਗੀ।

ਅਮਰ ਜਵਾਨ ਜੋਤੀ ਦੀ ਲੌਅ ਨੂੰ ਲੈ ਕੇ ਵਿਵਾਦ

ਅਮਰ ਜਵਾਨ ਜੋਤੀ ਦੀ ਲੌਅ ਨੂੰ ਲੈ ਕੇ ਹੋਏ ਵਿਵਾਦ 'ਤੇ ਹੁਣ ਕੇਂਦਰ ਸਰਕਾਰ ਨੇ ਸਫਾਈ ਦਿੱਤੀ ਹੈ। ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਤਰ੍ਹਾਂ-ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲ ਰਹੀਆਂ ਹਨ, ਇਨ੍ਹਾਂ ਨੂੰ ਦੂਰ ਕਰਨਾ ਜ਼ਰੂਰੀ ਹੈ। ਹੁਣ ਸਰਕਾਰ ਨੇ ਇਸ 'ਤੇ ਤੱਥਾਂ ਨੂੰ ਸਾਹਮਣੇ ਰੱਖਿਆ ਹੈ। 

ਅੰਮ੍ਰਿਤਸਰ ਤੇ ਪਟਿਆਲਾ 'ਚ 7-7 ਲੋਕਾਂ ਦੀ ਕੋਰੋਨਾ ਨਾਲ ਮੌਤ

ਵੀਰਵਾਰ ਨੂੰ ਅੰਮ੍ਰਿਤਸਰ ਤੇ ਪਟਿਆਲਾ 'ਚ 7-7 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਲੁਧਿਆਣਾ 'ਚ 5, ਮੋਹਾਲੀ 'ਚ 4 ਤੇ ਜਲੰਧਰ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। ਫਾਜ਼ਿਲਕਾ ਵਿੱਚ ਦੋ ਤੇ ਬਠਿੰਡਾ, ਗੁਰਦਾਸਪੁਰ ਤੇ ਸੰਗਰੂਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ।

1,224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਦੇ ਲਾਈਫ ਸੇਵਿੰਗ ਸਪੋਰਟ 'ਤੇ

ਪੰਜਾਬ ਵਿੱਚ 1,224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਦੇ ਲਾਈਫ ਸੇਵਿੰਗ ਸਪੋਰਟ 'ਤੇ ਹਨ। ਇਸ ਤੋਂ ਇਲਾਵਾ ਇੱਕ ਦਿਨ 'ਚ 8 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਪੰਜਾਬ 'ਚ ਕੋਰੋਨਾ ਦਾ ਖ਼ਤਰਾ ਹੋਰ ਗਹਿਰਾਉਂਦਾ ਜਾ ਰਿਹਾ ਹੈ।

ਪੰਜਾਬ 'ਚ ਕਰੋਨਾ ਦੀ ਮਾਰੂ ਰਫ਼ਤਾਰ ਬੇਕਾਬੂ

ਪੰਜਾਬ 'ਚ ਕਰੋਨਾ ਦੀ ਮਾਰੂ ਰਫ਼ਤਾਰ ਬੇਕਾਬੂ ਹੋ ਗਈ ਹੈ। ਵੀਰਵਾਰ ਨੂੰ ਸੂਬੇ 'ਚ ਕੋਰੋਨਾਵਾਇਰਸ ਕਰਕੇ 31 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸੂਬੇ 'ਚ ਪਿਛਲੇ ਇੱਕ ਹਫ਼ਤੇ ਵਿੱਚ 160 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

ਦੇਸ਼ 'ਚ ਹੁਣ ਤੱਕ ਓਮੀਕ੍ਰੋਨ ਦੇ 9692 ਮਾਮਲੇ ਦਰਜ

ਦੇਸ਼ 'ਚ ਹੁਣ ਤੱਕ 9 ਹਜ਼ਾਰ 692 ਲੋਕ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹੋ ਚੁੱਕੇ ਹਨ। ਵਧੇਰੇ ਮਾਮਲੇ ਮਹਾਰਾਸ਼ਟਰ ਅਤੇ ਰਾਜਧਾਨੀ ਦਿੱਲੀ ਵਿੱਚ ਹਨ।

ਹੁਣ ਤੱਕ 160 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 160 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 70 ਲੱਖ 49 ਹਜ਼ਾਰ 779 ਡੋਜ਼ਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਤੱਕ 160 ਕਰੋੜ 43 ਲੱਖ 70 ਹਜ਼ਾਰ 484 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।

ਕੱਲ੍ਹ 2 ਲੱਖ 51 ਹਜ਼ਾਰ 777 ਲੋਕ ਠੀਕ ਹੋਏ

ਅੰਕੜਿਆਂ ਅਨੁਸਾਰ ਕੱਲ੍ਹ 2 ਲੱਖ 51 ਹਜ਼ਾਰ 777 ਲੋਕ ਠੀਕ ਹੋਏ ਸੀ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 60 ਲੱਖ 58 ਹਜ਼ਾਰ 806 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।



 

ਐਕਟਿਵ ਕੇਸਾਂ ਦੀ ਗਿਣਤੀ 20 ਲੱਖ 18 ਹਜ਼ਾਰ 825

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 20 ਲੱਖ 18 ਹਜ਼ਾਰ 825 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 88 ਹਜ਼ਾਰ 396 ਹੋ ਗਈ ਹੈ। 

ਤਿੰਨ ਲੱਖ 47 ਹਜ਼ਾਰ 254 ਨਵੇਂ ਮਾਮਲੇ ਸਾਹਮਣੇ ਆਏ

ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਲੱਖ 47 ਹਜ਼ਾਰ 254 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 703 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 17.94% ਹੈ।

ਕੋਰੋਨਾਵਾਇਰਸ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ

ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ, ਕੋਰੋਨਾ ਦੇ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵੀ ਵੱਧ ਰਹੇ ਹਨ। 

ਪਿਛੋਕੜ

Punjab Breaking News, 21 January 2022 LIVE Updates: ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ, ਕੋਰੋਨਾ ਦੇ ਸਭ ਤੋਂ ਤੇਜ਼ੀ ਨਾਲ ਫੈਲਣ ਵਾਲੇ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵੀ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਲੱਖ 47 ਹਜ਼ਾਰ 254 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 703 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 17.94% ਹੈ।


ਐਕਟਿਵ ਕੇਸ ਵਧ ਕੇ 20 ਲੱਖ 18 ਹਜ਼ਾਰ 825 ਹੋਏ


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 20 ਲੱਖ 18 ਹਜ਼ਾਰ 825 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 88 ਹਜ਼ਾਰ 396 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 2 ਲੱਖ 51 ਹਜ਼ਾਰ 777 ਲੋਕ ਠੀਕ ਹੋਏ ਸੀ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 60 ਲੱਖ 58 ਹਜ਼ਾਰ 806 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।


ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 160 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 70 ਲੱਖ 49 ਹਜ਼ਾਰ 779 ਡੋਜ਼ਾਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਤੱਕ 160 ਕਰੋੜ 43 ਲੱਖ 70 ਹਜ਼ਾਰ 484 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।


ਦੇਸ਼ 'ਚ ਹੁਣ ਤੱਕ ਓਮੀਕ੍ਰੋਨ ਦੇ 9692 ਮਾਮਲੇ ਦਰਜ


ਦੇਸ਼ 'ਚ ਹੁਣ ਤੱਕ 9 ਹਜ਼ਾਰ 692 ਲੋਕ ਓਮੀਕ੍ਰੋਨ ਵੇਰੀਐਂਟ ਨਾਲ ਸੰਕਰਮਿਤ ਹੋ ਚੁੱਕੇ ਹਨ। ਵਧੇਰੇ ਮਾਮਲੇ ਮਹਾਰਾਸ਼ਟਰ ਅਤੇ ਰਾਜਧਾਨੀ ਦਿੱਲੀ ਵਿੱਚ ਹਨ।


ਪੰਜਾਬ 'ਚ ਕੋਰੋਨਾ ਦੀ ਮਾਰੂ ਰਫ਼ਤਾਰ
ਪੰਜਾਬ 'ਚ ਕਰੋਨਾ ਦੀ ਮਾਰੂ ਰਫ਼ਤਾਰ ਬੇਕਾਬੂ ਹੋ ਗਈ ਹੈ। ਵੀਰਵਾਰ ਨੂੰ ਸੂਬੇ 'ਚ ਕੋਰੋਨਾਵਾਇਰਸ ਕਰਕੇ 31 ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਸੂਬੇ 'ਚ ਪਿਛਲੇ ਇੱਕ ਹਫ਼ਤੇ ਵਿੱਚ 160 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 1,224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਦੇ ਲਾਈਫ ਸੇਵਿੰਗ ਸਪੋਰਟ 'ਤੇ ਹਨ। ਇਸ ਤੋਂ ਇਲਾਵਾ ਇੱਕ ਦਿਨ 'ਚ 8 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਪੰਜਾਬ 'ਚ ਕੋਰੋਨਾ ਦਾ ਖ਼ਤਰਾ ਹੋਰ ਗਹਿਰਾਉਂਦਾ ਜਾ ਰਿਹਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.