ਲੁਧਿਆਣਾ: ਸ਼ੇਰਪੁਰ ਇਲਾਕੇ ਦੇ ਰਣਜੀਤ ਨਗਰ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਮੇਲਾ ਲਾਉਣ ਦੀ ਤਸਵਰ ਦਿਖੀ। ਦੁਕਾਨਾਂ ਖੁੱਲ੍ਹੀਆਂ ਹਨ, ਰੇਹੜੀ ਫੜੀ ਵਾਲਿਆਂ ਨੇ ਬਾਜ਼ਾਰ ਸਜਾਏ ਹੋਏ ਹਨ। ਕਿਤੇ ਸਬਜ਼ੀ ਵਾਲੇ, ਕਿਤੇ ਸਮੋਸੇ ਵਾਲੇ, ਕਿਤੇ ਗੋਲਗੱਪੇ ਵਾਲੇ ਬਾਜ਼ਾਰ ਸਜਾ ਕੇ ਮੌਤ ਨਾਲ ਖੇਡ ਰਹੇ ਹਨ, ਜਿਵੇਂ ਉਨ੍ਹਾਂ ਨੂੰ ਪਤਾ ਹੀ ਨਾ ਹੋਵੇ ਕਿ ਕਰੋਨਾ ਨਾਲ ਲੜਨ ਲਈ ਕਰਫਿਊ ਲਾਇਆ ਹੋਇਆ ਹੈ।


ਇਸ ਦਰਮਿਆਨ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਸਿਰਫ਼ 3 ਪੁਲਿਸ ਮੁਲਾਜਮ ਬਜ਼ਾਰ ਦੀ ਨੁੱਕਰ 'ਤੇ ਬੈਠੇ ਸਨ। ਜਦੋਂ ਸਾਡੀ ਟੀਮ ਉੱਥੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਤਾਂ ਸਾਰੀ ਭੀੜ ਭੱਜਣ ਲੱਗ ਗਈ। ਲੋਕ ਰੇਹੜੀਆਂ ਲੈ ਕੇ ਜਾਂਦੇ ਦਿਖਾਈ ਦਿੱਤੇ ਤੇ ਕੁਝ ਦੁਕਾਨਦਾਰ ਤਾਂ ਫੜੀਆਂ ਉੱਥੇ ਹੀ ਛੱਡ ਕੇ ਭੱਜ ਗਏ। ਪੁਲਿਸ ਪ੍ਰਸ਼ਾਸਨ ਇਸ ਗੱਲ ਤੋਂ ਬੇਖੌਫ ਹੋ ਕੇ ਆਪਣੀਆਂ ਕੁਰਸੀਆਂ 'ਤੇ ਬੈਠੇ ਰਹੇ ਤੇ ਫਿਰ ਰਸਮੀ ਤੌਰ 'ਤੇ ਦੋ ਮੁਲਾਜਮ ਭੀੜ ਨੂੰ ਹਟਾਉਣ ਲਈ ਜਾਂਦੇ ਦਿਖਾਏ ਦਿੱਤੇ।

ਇਹ ਵੀ ਪੜ੍ਹੋ :

ਭਾਰਤ ‘ਚ ਕੋਰੋਨਾ ਫੈਲਾਉਣ ਪਿੱਛੇ ਪਾਕਿਸਤਾਨੀ ਸਾਜਿਸ਼ ਦਾ ਭਾਂਡਾਫੋੜ, ਨੇਪਾਲ ਦੀ ਮਸਜਿਦ ਤੋਂ ਫੜੇ 24 ਜਮਾਤੀ

ਪਟਿਆਲਾ ‘ਚ ਪੁਲਿਸ ‘ਤੇ ਨਿਹੰਗ ਸਿੰਘਾਂ ਦਾ ਹਮਲਾ, ਥਾਣੇਦਾਰ ਦਾ ਗੁੱਟ ਵੱਢਿਆ