ਬੋਰਡ ਵੱਲੋਂ ਜਾਰੀ ਸੂਚਨਾ ਮੁਤਾਬਕ 8ਵੀਂ ਦੇ ਇਮਤਿਹਾਨ 22 ਮਾਰਚ ਤੋਂ ਸ਼ੁਰੂ ਹੋ ਕੇ 7 ਅਪ੍ਰੈਲ ਤੱਕ ਚੱਲਣਗੇ। ਪੰਜਵੀਂ ਜਮਾਤ ਦੀ ਪ੍ਰੀਖਿਆ 16 ਮਾਰਚ ਤੋਂ ਸ਼ੁਰੂ ਹੋ ਕੇ 23 ਮਾਰਚ ਤੱਕ ਚੱਲੇਗੀ। ਪੰਜਵੀਂ ਜਮਾਤ ਦੇ ਪ੍ਰੈਕਟੀਕਲ 24 ਤੋਂ 27 ਮਾਰਚ ਤੱਕ ਹੋਣਗੇ। ਅੱਠਵੀਂ ਜਮਾਤ ਦੇ ਪ੍ਰੈਕਟੀਕਲ 8 ਅਪ੍ਰੈਲ ਤੋਂ ਲੈ ਕੇ 19 ਅਪ੍ਰੈਲ ਤੱਕ ਸਕੂਲ ਪੱਧਰ ਉੱਤੇ ਹੀ ਕਰਵਾਏ ਜਾਣਗੇ।
ਦੋਵੇਂ ਬੋਰਡ ਪ੍ਰੀਖਿਆਵਾਂ ਸਵੇਰ ਦੀ ਸ਼ਿਫ਼ਟ ’ਚ ਹੀ ਹੋਣਗੀਆਂ। ਪੇਪਰ ਲਈ ਤਿੰਨ ਘੰਟੇ ਦਾ ਸਮਾਂ ਮਿਲੇਗਾ। 15 ਮਿੰਟ OMR ਸ਼ੀਟ ਭਰਨ ਤੇ ਪੇਪਰ ਪੜ੍ਹਨ ਲਈ ਮਿਲਣਗੇ। ਦਿਵਯਾਂਗ ਵਿਦਿਆਰਥੀਆਂ ਨੂੰ ਹਰ ਘੰਟੇ ਬਾਅਦ 20 ਮਿੰਟ ਵਾਧੂ ਦਿੱਤੇ ਜਾਣਗੇ। ਪ੍ਰੀਖਿਆ ਨਾਲ ਜੁੜੀ ਅਧਿਕਾਰਤ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ਉੱਤੇ ਉਪਲਬਧ ਹੈ।
5ਵੀਂ ਦੀ ਡੇਟਸ਼ੀਟ
16 ਮਾਰਚ-ਪਹਿਲੀ ਪੰਜਾਬੀ ਭਾਸ਼ਾ, ਹਿੰਦੀ ਤੇ ਉਰਦੂ
17 ਮਾਰਚ-ਅੰਗ੍ਰੇਜ਼ੀ
18 ਮਾਰਚ-ਦੂਜੀ ਭਾਸ਼ਾ ਪੰਜਾਬੀ, ਹਿੰਦੀ ਤੇ ਉਰਦੂ
19 ਮਾਰਚ-ਵਾਤਾਵਰਣ ਸਿੱਖਿਆ
20 ਮਾਰਚ-ਗਣਿਤ
23 ਮਾਰਚ -ਸਵਾਗਤ ਜ਼ਿੰਦਗੀ
ਸਾਵਧਾਨ! ਕੋਰੋਨਾ ਵੈਕਸੀਨ ਦੇ ਨਾਂ 'ਤੇ ਤੁਹਾਡੇ ਮੋਬਾਈਲ 'ਤੇ ਆਇਆ ਕੋਈ ਲਿੰਕ? ਕਲਿੱਕ ਕਰਦਿਆਂ ਹੀ ਹੋ ਜਾਏਗਾ ਖਾਤਾ ਖਾਲੀ
8ਵੀਂ ਦੀ ਡੇਟਸ਼ੀਟ
22 ਮਾਰਚ-ਪਹਿਲੀ ਪੰਜਾਬੀ ਭਾਸ਼ਾ, ਹਿੰਦੀ, ਊਰਦੂ
23 ਮਾਰਚ-ਸਵਾਗਤ ਜ਼ਿੰਦਗੀ
25 ਮਾਰਚ-ਵਿਗਿਆਨ
26 ਮਾਰਚ-ਅੰਗ੍ਰੇਜ਼ੀ
30 ਮਾਰਚ-ਗਣਿਤ
1 ਅਪ੍ਰੈਲ-ਦੂਜੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ
3 ਅਪ੍ਰੈਲ-ਸਿਹਤ ਤੇ ਸਰੀਰਕ ਸਿੱਖਿਆ
5 ਅਪ੍ਰੈਲ-ਸਮਾਜਕ ਵਿਗਿਆਨ
6 ਅਪ੍ਰੈਲ-ਕੰਪਿਊਟਰ ਸਾਇੰਸ
7 ਅਪ੍ਰੈਲ-ਚੋਣਵਾਂ ਵਿਸ਼ਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Education Loan Information:
Calculate Education Loan EMI