News
News
ਟੀਵੀabp shortsABP ਸ਼ੌਰਟਸਵੀਡੀਓ
X

'ਆਪ' ਵਿਧਾਇਕ ਦੀ ਹੋਵੇਗੀ ਗ੍ਰਿਫਤਾਰੀ !

Share:
ਸੰਗਰੂਰ: ਮਾਲੇਰਕੋਟਲਾ ਬੇਅਦਬੀ ਮਾਮਲੇ 'ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਨਰੇਸ਼ ਯਾਦਵ ਦੀ ਗ੍ਰਿਫਤਾਰੀ ਹੋ ਸਕਦੀ ਹੈ। ਪੁਲਿਸ ਮੁਤਾਬਕ ਨਰੇਸ਼ ਖਿਲਾਫ ਪੁਖ਼ਤਾ ਸਬੂਤ ਮਿਲ ਗਏ ਹਨ ਤੇ ਗ੍ਰਿਫ਼ਤਾਰ ਲਈ ਅਦਾਲਤ ਪਾਸੋਂ ਵਾਰੰਟ ਹਾਸਲ ਕੀਤੇ ਜਾਣਗੇ। ਕੱਲ੍ਹ ਸੰਗਰੂਰ ਪੁਲੀਸ ਵੱਲੋਂ 'ਆਪ' ਵਿਧਾਇਕ ਤੋਂ ਕਰੀਬ ਅੱਠ ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਸੀ।     'ਆਪ' ਵਿਧਾਇਕ ਨਰੇਸ਼ ਯਾਦਵ ਨੇ ਇਲਜ਼ਾਮ ਲਾਇਆ ਕਿ ਪੁਲੀਸ ਨੇ ਪੁੱਛਗਿੱਛ ਦੌਰਾਨ ਉਸ ਨਾਲ ਕਾਫੀ ਜ਼ਿਆਦਤੀ ਤੇ ਬੁਰਾ ਵਿਵਹਾਰ ਕੀਤਾ। ਬੇਅਦਬੀ ਮਾਮਲੇ 'ਚ ਦਬਾਅ ਪਾ ਕੇ ਜ਼ਬਰਦਸਤੀ ਗੱਲ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਜ਼ਿਲ੍ਹੇ ਦੇ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ ਨੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਪੁੱਛਗਿੱਛ ਦੌਰਾਨ ਥੋੜੀ ਬਹੁਤ ਸਖ਼ਤੀ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਰੇਸ਼ ਖਿਲਾਫ ਪੁਖ਼ਤਾ ਸਬੂਤ ਮਿਲ ਗਏ ਹਨ ਤੇ ਹੁਣ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਵਾਰੰਟ ਲਿਆ ਜਾਏਗਾ।     ਕੱਲ੍ਹ ਨਰੇਸ਼ ਯਾਦਵ ਦੇ ਨਾਲ 'ਆਪ' ਲੀਡਰ ਸੁੱਚਾ ਸਿੰਘ ਛੋਟੇਪੁਰ, ਹਿੰਮਤ ਸਿੰਘ ਸ਼ੇਰਗਿੱਲ ਸਵੇਰੇ ਕਰੀਬ ਸਵਾ 11 ਵਜੇ ਸੀਆਈਏ ਸਟਾਫ ਪਹੁੰਚੇ। ਇਸ ਤੋਂ ਬਾਅਦ ਸਾਂਸਦ ਭਗਵੰਤ ਮਾਨ ਵੀ ਇੱਥੇ ਪਹੁੰਚੇ ਗਏ। ਪੁਲਿਸ ਅਧਿਕਾਰੀਆਂ ਨੇ ਨਰੇਸ਼ ਯਾਦਵ ਨੂੰ ਵੱਖਰੇ ਕਮਰੇ ’ਚ ਲਿਜਾ ਕੇ ਪੁੱਛਗਿੱਛ ਕੀਤੀ। ਪਰ ਇਸ ਦੌਰਾਨ ਬਾਕੀ ਲੀਡਰਾਂ ਨੂੰ ਵੱਖਰੇ ਕਮਰੇ 'ਚ ਬਿਠਾਇਆ ਗਿਆ। ਇਸ ਦੌਰਾਨ ਐਸਐਸਪੀ ਪ੍ਰਿਤਪਾਲ ਸਿੰਘ ਥਿੰਦ, ਐਸਪੀ ਜਸਕਰਨਜੀਤ ਸਿੰਘ ਤੇਜਾ ਤੇ ਸੀਆਈਏ ਇੰਚਾਰਜ ਸਤਨਾਮ ਸਿੰਘ ਨੇ ਯਾਦਵ ਸਮੇਤ ਅੱਠ ਜਣਿਆਂ ਤੋਂ ਸ਼ਾਮ ਸਾਢੇ ਸੱਤ ਵਜੇ ਤੱਕ ਪੁੱਛ-ਗਿੱਛ ਕੀਤੀ। ਨਰੇਸ਼ ਯਾਦਵ ਤੇ ਵਿਜੇ ਕੁਮਾਰ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਸਵਾਲੇ ਪੁੱਛੇ ਗਏ। ਇਸ ਤੋਂ ਇਲਾਵਾ ਨੰਦ ਕਿਸ਼ੋਰ, ਗੌਰਵ ਅਤੇ ਡਰਾਈਵਰ ਸੰਜੇ ਕੁਮਾਰ, ਮੋਗਾ ਦੇ ਐਨਆਰਆਈ ਕੇਵਲ ਸਿੰਘ ਸੰਘਾ, ਸ਼ਿਵਦੇਵ ਸਿੰਘ ਅਤੇ ਨਵੀਨ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਗਈ।
Published at : 10 Jul 2016 03:38 AM (IST) Tags: MLA naresh yadav Police AAP sangrur
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ 'ਚ ਵੱਡੀ ਲਾਪਰਵਾਹੀ, ਵਿਦਿਆਰਥੀ ਪੇਪਰ ਸ਼ੁਰੂ ਕਰਨ ਲੱਗੇ ਤਾਂ ਉੱਡ ਗਏ ਹੋਸ਼

ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ 'ਚ ਵੱਡੀ ਲਾਪਰਵਾਹੀ, ਵਿਦਿਆਰਥੀ ਪੇਪਰ ਸ਼ੁਰੂ ਕਰਨ ਲੱਗੇ ਤਾਂ ਉੱਡ ਗਏ ਹੋਸ਼

ਕਪਿਲ ਸ਼ਰਮਾ ਕੈਫੇ ਫਾਇਰਿੰਗ 'ਚ ਨਵਾਂ ਮੋੜ, ਲੁਧਿਆਣਾ ਤੋਂ ਸਾਹਮਣੇ ਵੱਡਾ ਲਿੰਕ; ਰਾਏਕੋਟ ਦਾ ਇਹ ਸ਼ਖਸ਼ ਨਿਕਲਿਆ ਹਮਲਿਆਂ ਦਾ ਮਾਸਟਰਮਾਈਂਡ, ਜਾਂਚ ਏਜੰਸੀਆਂ ਕਰ ਰਹੀਆਂ ਪੜਤਾਲ

ਕਪਿਲ ਸ਼ਰਮਾ ਕੈਫੇ ਫਾਇਰਿੰਗ 'ਚ ਨਵਾਂ ਮੋੜ, ਲੁਧਿਆਣਾ ਤੋਂ ਸਾਹਮਣੇ ਵੱਡਾ ਲਿੰਕ; ਰਾਏਕੋਟ ਦਾ ਇਹ ਸ਼ਖਸ਼ ਨਿਕਲਿਆ ਹਮਲਿਆਂ ਦਾ ਮਾਸਟਰਮਾਈਂਡ, ਜਾਂਚ ਏਜੰਸੀਆਂ ਕਰ ਰਹੀਆਂ ਪੜਤਾਲ

Passport ਬਣਵਾਉਣ ਵਾਲਿਆਂ ਲਈ ਖੁਸ਼ਖਬਰੀ! ਮਿਲਿਆ ਸ਼ਾਨਦਾਰ ਮੌਕਾ; ਇਸ ਦਿਨ ਕਰ ਲਓ...

Passport ਬਣਵਾਉਣ ਵਾਲਿਆਂ ਲਈ ਖੁਸ਼ਖਬਰੀ! ਮਿਲਿਆ ਸ਼ਾਨਦਾਰ ਮੌਕਾ; ਇਸ ਦਿਨ ਕਰ ਲਓ...

Punjab News: ਪੰਜਾਬ 'ਚ ਮੱਚਿਆ ਹੜਕੰਪ, 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ, ਸਕੂਲ ਕਰਵਾਏ ਖਾਲੀ, ਪੁਲਿਸ ਹਾਈ-ਅਲਰਟ 'ਤੇ

Punjab News: ਪੰਜਾਬ 'ਚ ਮੱਚਿਆ ਹੜਕੰਪ, 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਨੂੰ ਭੇਜਿਆ ਘਰ, ਸਕੂਲ ਕਰਵਾਏ ਖਾਲੀ, ਪੁਲਿਸ ਹਾਈ-ਅਲਰਟ 'ਤੇ

Shivraj Patil Passes Away: ਪੰਜਾਬ ਦੇ ਸਾਬਕਾ ਗਵਰਨਰ ਸ਼ਿਵਰਾਜ ਪਾਟਿਲ ਦਾ ਦੇਹਾਂਤ, ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਹੱਕ ’ਚ ਸਨ, ਸਿਆਸੀ ਜਗਤ 'ਚ ਸੋਗ ਦੀ ਲਹਿਰ

Shivraj Patil Passes Away: ਪੰਜਾਬ ਦੇ ਸਾਬਕਾ ਗਵਰਨਰ ਸ਼ਿਵਰਾਜ ਪਾਟਿਲ ਦਾ ਦੇਹਾਂਤ, ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਹੱਕ ’ਚ ਸਨ, ਸਿਆਸੀ ਜਗਤ 'ਚ ਸੋਗ ਦੀ ਲਹਿਰ

ਪ੍ਰਮੁੱਖ ਖ਼ਬਰਾਂ

ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ

ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ

Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ

Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ

Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ

Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ

Punjab News: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ

Punjab News: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ