Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ
ਗੋਆ ਤੋਂ ਬਾਅਦ ਹੁਣ ਇੱਕ ਹੋਰ ਸ਼ਹਿਰ ਦੇ ਵਿੱਚ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਅੱਗ ਲੱਗਣ ਤੋਂ ਬਾਅਦ ਇਮਾਰਤ ਵਿਚੋਂ ਸੰਘਣਾ ਧੂੰਆਂ ਨਿਕਲਦਾ ਵੇਖਿਆ ਗਿਆ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ..

ਭੁਵਨੇਸ਼ਵਰ ਦੇ ਸਤਹ ਵਿਹਾਰ ਇਲਾਕੇ ਵਿਚ ਸ਼ੁੱਕਰਵਾਰ ਯਾਨੀਕਿ 12 ਦਸੰਬਰ ਨੂੰ ਇੱਕ ਨਾਈਟ ਕਲੱਬ ਵਿਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਇਮਾਰਤ ਵਿਚੋਂ ਸੰਘਣਾ ਧੂੰਆਂ ਨਿਕਲਦਾ ਵੇਖਿਆ ਗਿਆ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਕਿਵੇਂ ਲੱਗੀ।
ਤੇਜ਼ ਲਪਟਾਂ ਨੇ ਸਿਰਫ਼ ਨਾਈਟ ਕਲੱਬ ਨੂੰ ਹੀ ਨਹੀਂ, ਸਗੋਂ ਨਾਲ ਲੱਗੀ ਫਰਨੀਚਰ ਦੀ ਦੁਕਾਨ ਨੂੰ ਵੀ ਚਪੇਟ ਵਿੱਚ ਲੈ ਲਿਆ। ਦੁਕਾਨ ਵਿਚ ਲੱਕੜ ਤੇ ਸਪੰਜ ਵਰਗਾ ਸਮਾਨ ਹੋਣ ਕਾਰਨ ਅੱਗ ਹੋਰ ਵੀ ਤੇਜ਼ੀ ਨਾਲ ਫੈਲੀ, ਜਿਸ ਨਾਲ ਨੁਕਸਾਨ ਕਾਫੀ ਵੱਧ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਅੱਗ ਲੱਗਦਿਆਂ ਹੀ ਹਵਾ ਦਾ ਰੁਖ ਬਦਲ ਜਾਣ ਕਰਕੇ ਧੂੰਆਂ ਸਾਰੇ ਬਜ਼ਾਰ ਖੇਤਰ ਵਿੱਚ ਫੈਲ ਗਿਆ ਤੇ ਕੁਝ ਮਿੰਟਾਂ ਲਈ ਵਿਜ਼ੀਬਿਲਿਟੀ ਬਹੁਤ ਘੱਟ ਰਹੀ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚੀਆਂ। ਅੱਗ ਬੁਝਾਉ ਮੁਲਾਜ਼ਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ਨੂੰ ਹੋਰ ਦੁਕਾਨਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਰਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਇਹ ਘਟਨਾ ਗੋਆ ਹਾਦਸੇ ਤੋਂ ਬਾਅਦ ਵਾਪਰੀ
ਭੁਵਨੇਸ਼ਵਰ ਨਾਈਟ ਕਲੱਬ ’ਚ ਅੱਗ ਲੱਗਣ ਦੀ ਇਹ ਘਟਨਾ ਗੋਆ ਦੇ ਵੱਡੇ ਨਾਈਟ ਕਲੱਬ ’ਚ ਅੱਗ ਲੱਗਣ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ, ਜਿਸ ‘ਚ 25 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ ਓਡਿਸ਼ਾ ਅੱਗ ਬੁਝਾਉ ਅਤੇ ਐਮਰਜੈਂਸੀ ਸੇਵਾ (OFES) ਨੇ 100 ਤੋਂ ਵੱਧ ਬੈਠਕ ਸਮਰਥਾ ਵਾਲੇ ਸਾਰੇ ਰੈਸਟੋਰੈਂਟਾਂ ਅਤੇ ਅਜ਼ਾਦ ਸਥਾਪਨਾਵਾਂ ਦਾ ਰਾਜ-ਪੱਧਰੀ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਗੋਆ ਹਾਦਸੇ ਦੀ ਗੱਲ ਕਰੀਏ ਤਾਂ ਨਾਈਟ ਕਲੱਬ ਦੇ ਮਾਲਕ ਲੂਥਰਾ ਬਰਦਰਜ਼ ਨੂੰ ਥਾਈਲੈਂਡ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਉਨ੍ਹਾਂ ਨੂੰ ਗੋਆ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੌਰਭ ਅਤੇ ਗੌਰਵ ਲੂਥਰਾ ਦੇ ਪਾਸਪੋਰਟ ਵੀ ਰੱਦ ਕਰ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















