ਪੜਚੋਲ ਕਰੋ

Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ

ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਪਰਿਵਾਰ ਨੇ ਕੁਝ ਲੋਕਾਂ ਉੱਤੇ ਰੰਜਿਸ਼ ਦੇ ਚੱਲਦੇ ਕਤਲ ਦਾ ਆਰੋਪ ਲਗਾਇਆ ਹੈ। ਦੱਸਣਯੋਗ ਹੈ ਕਿ ਪਿਛਲੇ 6 ਦਸੰਬਰ ਨੂੰ ਪੁਲਿਸ ਨੂੰ ਸ਼ਹਿਰ..

ਪੰਜਾਬ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਦੀ ਖੂਨ ਨਾਲ ਲੱਥ-ਪੱਥ ਲਾਸ਼ ਮਿਲੀ ਹੈ। ਪਰਿਵਾਰ ਨੇ ਕੁਝ ਲੋਕਾਂ ਉੱਤੇ ਰੰਜਿਸ਼ ਦੇ ਚੱਲਦੇ ਕਤਲ ਦਾ ਆਰੋਪ ਲਗਾਇਆ ਹੈ।

ਦੱਸਣਯੋਗ ਹੈ ਕਿ ਪਿਛਲੇ 6 ਦਸੰਬਰ ਨੂੰ ਪੁਲਿਸ ਨੂੰ ਸ਼ਹਿਰ ਦੇ ਬੂੜਾ ਗੁੱਜਰ ਰੋਡ ’ਤੇ ਇੱਕ ਨੌਜਵਾਨ ਦਾ ਲਾਸ਼ ਮਿਲਿਆ ਸੀ। ਕਈ ਦਿਨਾਂ ਤੱਕ ਲਾਸ਼ ਦੀ ਪਹਿਚਾਣ ਨਾ ਹੋਣ ਕਾਰਨ, ਬਾਬਾ ਸ਼ਨਿਦੇਵ ਸੁਸਾਇਟੀ ਜਦੋਂ ਵੀਰਵਾਰ ਨੂੰ ਮਰਨ ਵਾਲੇ ਦਾ ਅੰਤਿਮ ਸੰਸਕਾਰ ਕਰ ਰਹੀ ਸੀ, ਤਦ ਪਰਿਵਾਰ ਨੇ ਪਹਿਚਾਣ ਕੀਤੀ ਕਿ ਇਹ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ, ਸ਼ਿਵ ਕੁਮਾਰ ਸ਼ਿਵਾ ਦੀ ਲਾਸ਼ ਹੈ।

ਲੋਕਾਂ 'ਚ ਫੈਲਿਆ ਗੁੱਸਾ

ਇਸ ਘਟਨਾ ਦਾ ਪਤਾ ਲੱਗਣ ਤੇ ਸ਼ਿਵਸੈਨਾ ਦੇ ਕਾਰਕੁਨ ਵਿੱਚ ਗੁੱਸਾ ਫੈਲ ਗਿਆ। ਪਰਿਵਾਰ ਅਤੇ ਸ਼ਿਵ-ਸੈਨਾ ਦੇ ਕਾਰਕੁਨ ਅੱਜ ਐੱਸਐੱਸਪੀ ਦਫ਼ਤਰ ਦੇ ਬਾਹਰ ਲਾਸ਼ ਰੱਖ ਕੇ ਧਰਨਾ ਵੀ ਦੇ ਸਕਦੇ ਹਨ।

ਸ਼ਿਵਸੈਨਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਰਾਜੇਸ਼ ਗਰਗ ਨੇ ਦੱਸਿਆ ਕਿ 5 ਦਸੰਬਰ ਨੂੰ ਸ਼ਿਵ ਕੁਮਾਰ ਨੂੰ ਇੱਕ ਨੌਜਵਾਨ ਦੁਪਹਿਰ 2 ਵਜੇ ਘਰ ਤੋਂ ਲੈ ਗਿਆ ਸੀ। 5 ਵਜੇ ਅਚਾਨਕ ਸ਼ਿਵਾ ਦਾ ਮੋਬਾਈਲ ਫੋਨ ਸਵਿੱਚ ਆਫ਼ ਹੋ ਗਿਆ। ਸ਼ਿਵ ਦੀ ਕਾਫ਼ੀ ਤਲਾਸ਼ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਇਸਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਨੂੰ ਬੂੜਾ ਗੁੱਜਰ ਰੋਡ ਤੋਂ 6 ਦਸੰਬਰ ਨੂੰ ਖੂਨ ਨਾਲ ਲਥਪਥ ਇੱਕ ਲਾਸ਼ ਮਿਲੀ ਸੀ, ਜਿਸਨੂੰ ਪਹਿਚਾਣ ਲਈ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ। ਹੁਣ ਉਸ ਦੀ ਪਹਿਚਾਣ ਸ਼ਿਵ ਵਜੋਂ ਹੋਈ ਹੈ। ਉਨ੍ਹਾਂ ਨੇ ਆਰੋਪ ਲਾਇਆ ਕਿ ਇਸ ਸਾਲ 11 ਜੂਨ ਨੂੰ ਬੱਸ ਸਟੈਂਡ ਦੇ ਸਾਹਮਣੇ ਧਰਨਾ ਦੌਰਾਨ ਉਨ੍ਹਾਂ ਨਾਲ ਇੱਕ ਨੌਜਵਾਨ ਦਾ ਝਗੜਾ ਹੋਇਆ ਸੀ, ਜੋ ਉਨ੍ਹਾਂ ਉੱਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹੋਇਆ ਸੀ। ਨਾਲ ਹੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਇਸ ਰੰਜਿਸ਼ ਕਾਰਨ ਹੀ ਸ਼ਿਵ ਦੀ ਹੱਤਿਆ ਕੀਤੀ ਗਈ ਹੋ ਸਕਦੀ ਹੈ। ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab News: ਪੰਜਾਬ ਦੇ SP 'ਤੇ ਜਿਨਸੀ ਸ਼ੋਸ਼ਣ ਅਤੇ ਗਰਭਪਾਤ ਦੇ ਦੋਸ਼, ਹੁਣ ਸਾਹਮਣੇ ਆਈਆਂ 2 ਕਾਲ ਰਿਕਾਰਡਿੰਗਾਂ: ਦੋਸਤ ਨਾਲ ਮਿਲ ਮਹਿਲਾਂ ਨਾਲ ਕੀਤੀਆਂ ਅਸ਼ਲੀਲ ਗੱਲਾਂ...
ਪੰਜਾਬ ਦੇ SP 'ਤੇ ਜਿਨਸੀ ਸ਼ੋਸ਼ਣ ਅਤੇ ਗਰਭਪਾਤ ਦੇ ਦੋਸ਼, ਹੁਣ ਸਾਹਮਣੇ ਆਈਆਂ 2 ਕਾਲ ਰਿਕਾਰਡਿੰਗਾਂ: ਦੋਸਤ ਨਾਲ ਮਿਲ ਮਹਿਲਾਂ ਨਾਲ ਕੀਤੀਆਂ ਅਸ਼ਲੀਲ ਗੱਲਾਂ...
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
ਪੰਜਾਬ 'ਚ 100 ਆਮ ਆਦਮੀ ਕਲੀਨਿਕ ਦਾ ਉਦਘਾਟਨ ਅੱਜ, CM ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ
ਪੰਜਾਬ 'ਚ 100 ਆਮ ਆਦਮੀ ਕਲੀਨਿਕ ਦਾ ਉਦਘਾਟਨ ਅੱਜ, CM ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ
ਲੁਧਿਆਣਾ-ਅੰਮ੍ਰਿਤਸਰ 'ਚ 2 ਪੈਟਰੋਲ ਪੰਪ ਬੰਦ, ਡਰੰਮਾਂ-ਕੈਨੀਆਂ 'ਚ ਤੇਲ ਭਰਨ 'ਤੇ ਰੋਕ; ਮੱਚਿਆ ਹੜਕੰਪ
ਲੁਧਿਆਣਾ-ਅੰਮ੍ਰਿਤਸਰ 'ਚ 2 ਪੈਟਰੋਲ ਪੰਪ ਬੰਦ, ਡਰੰਮਾਂ-ਕੈਨੀਆਂ 'ਚ ਤੇਲ ਭਰਨ 'ਤੇ ਰੋਕ; ਮੱਚਿਆ ਹੜਕੰਪ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਮਾਰਚ 2026
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Lockdown ਲੱਗੇਗਾ ਜਾਂ ਨਹੀਂ? ਮੁੱਖਮੰਤਰੀਆਂ ਨਾਲ ਮੀਟਿੰਗ 'ਚ PM ਮੋਦੀ ਨੇ ਦਿੱਤਾ ਵੱਡਾ ਬਿਆਨ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Batala Road Accident : ਨੈਸ਼ਨਲ ਹਾਈਵੇ 'ਤੇ ਵਾਪਰਿਆ ਦਰਦਨਾਕ ਹਾਦਸਾ , ਪਤੀ-ਪਤਨੀ ਦੀ ਮੌਤ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Dera Beas ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ ,ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Punjab 'ਚ ਵੇਰਕਾ ਦੇ GM ਸਮੇਤ ਤਿੰਨ ਅਧਿਕਾਰੀਆਂ ਨੂੰ ਕੀਤਾ ਮੁਅੱਤਲ , ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਸੈਂਪਲ ਫੇਲ੍ਹ ਮਿਲੇ
Embed widget