News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਖਿੱਚੀ ਤਿਆਰੀ

Share:
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਕਰਵਾਉਣ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੇਂਦਰੀ ਚੋਣ ਕਮਿਸ਼ਨ ਦੀ 5 ਮੈਂਬਰੀ ਟੀਮ ਨੇ 2 ਦਿਨਾਂ ਲਈ ਪੰਜਾਬ ਦੌਰਾ ਕੀਤਾ। ਦੇਸ਼ ਦੇ ਉਪ ਚੋਣ ਕਮਿਸ਼ਨਰ ਸਨਦੀਪ ਸਕਸੈਨਾ ਦੀ ਅਗਵਾਈ 'ਚ ਅੱਜ ਇਸ ਟੀਮ ਨੇ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਸੂਬੇ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨਾਲ ਮੁਲਾਕਾਤ ਕੀਤੀ।       ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਮੁਤਾਬਕ ਚੋਣ ਕਮਿਸ਼ਨ ਦੇ ਇਸ ਦੌਰੇ ਦਾ ਮਕਸਦ ਸੂਬੇ 'ਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਲਈ ਦਿਸ਼ਾ ਨਿਰਦੇਸ਼ ਦੇਣਾ ਹੈ। ਕਿਉਂਕਿ ਚੋਣਾਂ ਸਮੇਂ ਸਾਰੇ ਪ੍ਰਬੰਧਾਂ ਲਈ ਵੱਡੀ ਗਿਣਤੀ ਚੋਣ ਮੁਲਾਜ਼ਮਾਂ ਦੀ ਲੋੜ ਹੈ। ਕਰੀਬ ਇੱਕ- ਡੇਡ ਲੱਖ ਮੁਲਾਜ਼ਮਾਂ ਨੂੰ ਕਿਵੇਂ ਟ੍ਰੇਨਿੰਗ ਦਿੱਤੀ ਜਾਣੀ ਹੈ, ਤਾਂਕਿ ਬਿਨਾਂ ਕਿਸੇ ਮੁਸ਼ਕਿਲ ਦੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ। ਇਸ ਦੇ ਲਈ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਚੋਣ ਕਮਿਸ਼ਨ ਦੀ ਟੀਮ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਤੇ ਉਨ੍ਹਾਂ ਤੋਂ ਸਹਿਯੋਗ ਮੰਗਿਆ ਹੈ।       ਇਸ ਦੇ ਨਾਲ ਹੀ ਚੋਣਾਂ ਦੌਰਾਨ ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵੱਡੀ ਗਿਣਤੀ ਪੁਲਿਸ ਬਲ ਦੀ ਤਾਇਨਾਤੀ ਕੀਤੀ ਜਾਣੀ ਹੈ। ਇਸ ਦੇ ਲਈ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਚੋਣ ਕਮਿਸ਼ਨ ਦਾ 5 ਮੈਂਬਰੀ ਵਫਦ ਅੱਜ ਵਾਪਸ ਪਰਤ ਗਿਆ ਹੈ। ਇਹ ਵਫਦ ਕੱਲ੍ਹ ਤੋਂ ਚੰਡੀਗੜ੍ਹ ਪਹੁੰਚਿਆ ਹੋਇਆ ਸੀ। ਇਹਨਾਂ ਵੱਲੋਂ ਕੱਲ੍ਹ ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀਕੇ ਸਿੰਘ ਨਾਲ ਵੀ ਮੁਲਾਕਾਤ ਕੀਤੀ ਗਈ ਸੀ।
Published at : 23 Aug 2016 10:40 AM (IST) Tags: election Punjab Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Amritsar Election: 'ਬਦਲਾਅ' ਨੇ ਹੈਰੋਇਨ ਵੇਚਣ ਵਾਲੇ ਨੂੰ 25 ਲੱਖ ਰੁਪਏ 'ਚ ਵੇਚੀ ਟਿਕਟ, ਵਿਧਾਇਕ ਨੇ ਕੀਤਾ ਸੌਦਾ ? ਆਪ ਦੇ 'ਭਮੱਕੜਾਂ' ਨੇ ਲਾਏ ਵੱਡੇ ਇਲਜ਼ਾਮ !

Amritsar Election: 'ਬਦਲਾਅ' ਨੇ ਹੈਰੋਇਨ ਵੇਚਣ ਵਾਲੇ ਨੂੰ 25 ਲੱਖ ਰੁਪਏ 'ਚ ਵੇਚੀ ਟਿਕਟ, ਵਿਧਾਇਕ ਨੇ ਕੀਤਾ ਸੌਦਾ ? ਆਪ ਦੇ 'ਭਮੱਕੜਾਂ' ਨੇ ਲਾਏ ਵੱਡੇ ਇਲਜ਼ਾਮ !

Punjab News: ਪੰਥਕ ਗ਼ਲਤੀਆਂ ਦੇ ਗੁਨਾਹਗਾਰ ਦੀ ਸਜ਼ਾ ਦਾ ਆਖ਼ਰੀ ਦਿਨ, ਪੰਥ ਚੋਂ ਛੇਕਣ ਦੀ ਵੀ ਉੱਠੀ ਮੰਗ, ਹੁਣ ਕੀ ਕਰੇਗਾ ਸੁਖਬੀਰ ਬਾਦਲ ?

Punjab News: ਪੰਥਕ ਗ਼ਲਤੀਆਂ ਦੇ ਗੁਨਾਹਗਾਰ ਦੀ ਸਜ਼ਾ ਦਾ ਆਖ਼ਰੀ ਦਿਨ, ਪੰਥ ਚੋਂ ਛੇਕਣ ਦੀ ਵੀ ਉੱਠੀ ਮੰਗ, ਹੁਣ ਕੀ ਕਰੇਗਾ ਸੁਖਬੀਰ ਬਾਦਲ ?

Punjab News: ਸੁਖਬੀਰ ਬਾਦਲ ’ਤੇ ਹਮਲੇ ਬਾਰੇ ਵੱਡਾ ਖੁਲਾਸਾ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ

Punjab News: ਸੁਖਬੀਰ ਬਾਦਲ ’ਤੇ ਹਮਲੇ ਬਾਰੇ ਵੱਡਾ ਖੁਲਾਸਾ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Punjab News: ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਸਹਿਮੇ ਸਿਆਸੀ ਤੇ ਧਾਰਮਿਕ ਲੀਡਰ, ਹੁਣ ਸੁਰੱਖਿਆ ਪਹਿਰਾ ਵਧਾਉਣ ਦੀ ਤਿਆਰੀ

Punjab Election: ਪਟਿਆਲਾ 'ਚ ਗਰਮਾਇਆ ਮਾਹੌਲ, ਉਮੀਦਵਾਰਾਂ ਤੋਂ ਕਾਗ਼ਜ਼ ਖੋਹਕੇ ਅਣਪਛਾਤੇ ਫ਼ਰਾਰ, ਅਗਵਾ ਕਰਨ ਦੇ ਵੀ ਇਲਜ਼ਾਮ, ਆਪ ਦਾ ਦਾਅਵਾ, ਸਭ ਕੁਝ ਡਰਾਮਾ

Punjab Election: ਪਟਿਆਲਾ 'ਚ ਗਰਮਾਇਆ ਮਾਹੌਲ, ਉਮੀਦਵਾਰਾਂ ਤੋਂ ਕਾਗ਼ਜ਼ ਖੋਹਕੇ ਅਣਪਛਾਤੇ ਫ਼ਰਾਰ, ਅਗਵਾ ਕਰਨ ਦੇ ਵੀ ਇਲਜ਼ਾਮ, ਆਪ ਦਾ ਦਾਅਵਾ, ਸਭ ਕੁਝ ਡਰਾਮਾ

ਪ੍ਰਮੁੱਖ ਖ਼ਬਰਾਂ

Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ

Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ

Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ

Diljit Dosanjh: ਪੱਗ ਵਾਲੇ ਸਰਦਾਰ ਦਾ ਦੁਨੀਆਂ ਭਰ 'ਚ ਡੰਕਾ! ਦਿਲਜੀਤ ਦੋਸਾਂਝ ਨੇ ਸ਼ਾਹਰੁਖ ਖਾਨ ਨੂੰ ਪਿਛਾੜਿਆ

ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ

ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ