News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆ ਭਰ 'ਚ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ

Share:
ਅੰਮ੍ਰਿਤਸਰ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਪੂਰੀ ਦੁਨੀਆ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂ ਸਾਹਿਬ ਦੇ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ, ਪਾਕਿਸਤਾਨ ਵਿਖੇ ਪ੍ਰਕਾਸ਼ ਪੁਰਬ ਦਾ ਵੱਖਰਾ ਹੀ ਜਾਹੋ ਜਲਾਲ ਹੈ। ਪਾਕਿਸਤਾਨ 'ਚ ਸਿਰਫ ਸਿੱਖ ਹੀ ਨਹੀਂ  ਬਲਿਕ ਮੁਸਲਿਮ ਲੋਕ ਵੀ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।
ਭਾਰਤ ਤੋਂ 2500 ਦੀ ਗਿਣਤੀ 'ਚ ਸੰਗਤ ਨਨਕਾਣਾ ਸਾਹਿਬ ਪਹੁੰਚੀ ਹੋਈ ਹੈ। ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੋਂ ਇਲਾਵਾ ਦੁਨੀਆਂ ਭਰ ਦੇ ਹਰ ਕੋਨੇ 'ਚ ਸਿੱਖ ਕੌਮ ਦੇ ਮੋਢੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਰੌਣਕ ਹੈ। ਹਰ ਕੋਈ ਇੱਕ ਦੂਜੇ ਨੂੰ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇ ਰਿਹਾ ਹੈ। ਗੁਰੂ ਘਰਾਂ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹਨ, ਗੁਰੂ ਨਾਨਕ ਪਾਤਸ਼ਾਹ ਦੀ ਮਹਿਮਾ 'ਚ ਭਾਈ ਗੁਰਦਾਸ ਵੱਲੋਂ ਰਚਿਤ ਸ਼ਬਦਾਂ ਦੇ ਗਾਇਨ ਨਾਲ ਆਲਾ ਦੁਆਲਾ ਮਹਿਕ ਰਿਹਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਹਰ ਗੁਰੂ ਘਰ 'ਚੋਂ 'ਕਲਿ ਤਾਰਣਿ ਗੁਰੂ ਨਾਨਕ ਆਇਆ' ਦੀਆਂ ਮਿੱਠੀਆਂ ਦੁਨੀਆਂ ਸੁਣਾਈ ਦੇ ਰਹੀਆਂ ਨੇ। ਵੱਖ-ਵੱਖ ਥਾਵਾਂ 'ਤੇ ਅੱਜ ਨਗਰ ਕੀਰਤਨ ਵੀ ਸਜਾਏ ਜਾ ਰਹੇ ਹਨ, ਸੰਗਤ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ 1469 ਚ ਕੱਤਕ ਦੀ ਪੂਰਨਮਾਸ਼ੀ ਨੂੰ ਰਾਇ ਭੋਇ ਕੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ। ਇਸ ਮੌਕੇ ABP ਸਾਂਝਾ ਵੱਖ ਵੱਖ ਥਾਵਾਂ ਤੋਂ ਗੁਰਪੁਰਬ ਦੀਆਂ ਰੌਣਕਾਂ ਦੀਆਂ ਤਸਵੀਰਾਂ ਪੂਰਾ ਦਿਨ ਤੁਹਾਡੇ ਨਾਲ ਸਾਂਝੀਆਂ ਕਰਦਾ ਰਹੇਗਾ ਤੇ ਨਾਲ ਹੀ ABP ਸਾਂਝਾ ਪੂਰੀ ਦੁਨੀਆ ਨੂੰ ਗੁਰਪੁਰਬ ਮੌਕੇ ਪ੍ਰਦੂਸ਼ਣਬਾਜ਼ੀ ਨੂੰ ਦੇਖਦੇ ਹੋਏ ਪਟਾਖੇ ਨਾ ਚਲਾਉਣ ਦੀ ਅਪੀਲ ਕਰਦਾ ਹੈ ਤਾਂਕਿ ਬਾਬੇ ਨਾਨਕ ਦਾ ਉਪਦੇਸ਼ 'ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ' ਸਾਰਥਕ ਹੋ ਸਕੇ।
Published at : 14 Nov 2016 10:09 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬੀ ਜੁਗਾੜੀ ਹੁੰਦੇ ਨੇ...ਡੋਨਾਲਡ ਟਰੰਪ ਦੀ ਨੀਤੀ ਦਾ ਕੱਢਿਆ ਤੋੜ, ਰਾਸ਼ਟਰਪਤੀ ਨੇ ਫੜਿਆ ਸਿਰ!

ਪੰਜਾਬੀ ਜੁਗਾੜੀ ਹੁੰਦੇ ਨੇ...ਡੋਨਾਲਡ ਟਰੰਪ ਦੀ ਨੀਤੀ ਦਾ ਕੱਢਿਆ ਤੋੜ, ਰਾਸ਼ਟਰਪਤੀ ਨੇ ਫੜਿਆ ਸਿਰ!

Punjab News: ਵਿਜੀਲੈਂਸ ਵੱਲੋਂ ਸਖਤ ਐਕਸ਼ਨ, ਡਰਿੱਲ ਅਫਸਰ ਵਾਸਤੇ 50,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਗ੍ਰਿਫਤਾਰ

Punjab News: ਵਿਜੀਲੈਂਸ ਵੱਲੋਂ ਸਖਤ ਐਕਸ਼ਨ, ਡਰਿੱਲ ਅਫਸਰ ਵਾਸਤੇ 50,000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਗ੍ਰਿਫਤਾਰ

Punjab News: ਪੰਜਾਬ ਪੁਲਿਸ ਦੇ ਅਫਸਰਾਂ ਨਾਲ ਵਾਪਰਿਆ ਵੱਡਾ ਹਾਦਸਾ, ਅੱਗ 'ਚ ਝੁਲਸੇ SP ਤੇ DSP

Punjab News: ਪੰਜਾਬ ਪੁਲਿਸ ਦੇ ਅਫਸਰਾਂ ਨਾਲ ਵਾਪਰਿਆ ਵੱਡਾ ਹਾਦਸਾ, ਅੱਗ 'ਚ ਝੁਲਸੇ SP ਤੇ DSP

Delhi Election: ਮਾਨ ਨੇ ਭਾਜਪਾ ਦੇ ਖੋਖਲੇ ਵਾਅਦਿਆਂ ਦਾ ਉਡਾਇਆ ਮਜ਼ਾਕ, ਕਿਹਾ-5 ਫਰਵਰੀ ਨੂੰ ਝਾੜੂ ਚੋਣਾਂ 'ਚ ਫੇਰੇਗਾ ਹੂੰਝਾ

Delhi Election: ਮਾਨ ਨੇ ਭਾਜਪਾ ਦੇ ਖੋਖਲੇ ਵਾਅਦਿਆਂ ਦਾ ਉਡਾਇਆ ਮਜ਼ਾਕ, ਕਿਹਾ-5 ਫਰਵਰੀ ਨੂੰ ਝਾੜੂ ਚੋਣਾਂ 'ਚ ਫੇਰੇਗਾ ਹੂੰਝਾ

ਸ਼ੁਕਰ ਐ ਯਾਦ ਆਈ....! ਹੁਣ ਪੰਜਾਬੀ 'ਚ ਆਇਆ ਕਰਨਗੇ ਬਿਜਲੀ ਦੇ ਬਿੱਲ, ਸਰਕਾਰ ਨੇ ਹਾਈਕੋਰਟ 'ਚ ਦਿੱਤੀ ਜਾਣਕਾਰੀ, ਜਾਣੋ ਹੁਣ ਕੀ ਬਣੀ ਵਜ੍ਹਾ

ਸ਼ੁਕਰ ਐ ਯਾਦ ਆਈ....! ਹੁਣ ਪੰਜਾਬੀ 'ਚ ਆਇਆ ਕਰਨਗੇ ਬਿਜਲੀ ਦੇ ਬਿੱਲ, ਸਰਕਾਰ ਨੇ ਹਾਈਕੋਰਟ 'ਚ ਦਿੱਤੀ ਜਾਣਕਾਰੀ, ਜਾਣੋ ਹੁਣ ਕੀ ਬਣੀ ਵਜ੍ਹਾ

ਪ੍ਰਮੁੱਖ ਖ਼ਬਰਾਂ

ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ

ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ

Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ

Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ

5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ

5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ

Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ

Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ