Amritsar: ਅੰਮ੍ਰਿਤਸਰ 'ਚ ਦਿਨ ਦਿਹਾੜੇ ਹਮਲਾ, ਫਿਰੌਤੀ ਨਾ ਦੇਣ ਕਰਕੇ ਘੇਰਾ ਪਾ ਬਣਾਇਆ ਸ਼ਿਕਾਰ,...ਤਲਵਾਰਾਂ ਨਾਲ ਪਿੱਛੇ ਭੱਜੇ, ਲੁੱਟਿਆ ਲੱਖਾਂ ਦਾ ਸੋਨਾ, ਇਲਾਕੇ 'ਚ ਮੱਚੀ ਤਰਥੱਲੀ
ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਸੋਨੇ ਦੀ ਵੱਡੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਬੇਖ਼ੌਫ਼ ਬਦਮਾਸ਼ਾਂ ਨੇ ਇੱਕ ਸੁਨਿਆਰ ਨੂੰ ਘੇਰ ਕੇ ਕਿਰਪਾਨਾਂ ਨਾਲ ਉਸ ‘ਤੇ ਹਮਲਾ ਕੀਤਾ ਅਤੇ ਲੱਖਾਂ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ

ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਸੋਨੇ ਦੀ ਵੱਡੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਬੇਖ਼ੌਫ਼ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਘੇਰ ਕੇ ਕਿਰਪਾਨਾਂ ਨਾਲ ਉਸ ‘ਤੇ ਹਮਲਾ ਕੀਤਾ ਅਤੇ ਲੱਖਾਂ ਰੁਪਏ ਦਾ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਵਾਇਰਲ ਵੀਡੀਓ ਵਿੱਚ ਸਾਫ਼ ਦਿੱਸਦਾ ਹੈ ਕਿ ਕੁਝ ਨੌਜਵਾਨ ਕਾਲੀ ਗੱਡੀ ਵਿੱਚ ਸਵਾਰ ਹੋ ਕੇ ਆਉਂਦੇ ਹਨ ਅਤੇ ਆਉਂਦੇ ਹੀ ਸੜਕ ’ਤੇ ਜਾ ਰਹੇ ਇੱਕ ਬਾਈਕ ਸਵਾਰ ’ਤੇ ਹਮਲਾ ਕਰ ਦਿੰਦੇ ਹਨ। ਟੱਕਰ ਲੱਗਣ ਨਾਲ ਬਾਈਕ ਸਵਾਰ ਬੁਰੀ ਤਰ੍ਹਾਂ ਸੜਕ ’ਤੇ ਡਿੱਗ ਪੈਂਦਾ ਹੈ ਅਤੇ ਹਮਲਾਵਰ ਹਥਿਆਰ ਲੈ ਕੇ ਪੀੜਤ ਦੇ ਪਿੱਛੇ ਦੌੜਦੇ ਹੋਏ ਨਜ਼ਰ ਆਉਂਦੇ ਹਨ।ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹੜਕੰਪ ਮੱਚ ਗਿਆ, ਮੌਕੇ ਉੱਤੇ ਮੌਜੂਦ ਲੋਕਾਂ ਦੇ ਵਿੱਚ ਡਰ ਸਾਫ ਨਜ਼ਰ ਆਇਆ।
ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਹਮਲੇ ਦੀ ਪੂਰੀ ਵਾਰਦਾਤ ਕੈਦ ਹੋ ਗਈ ਹੈ, ਜਿਸ ਵਿੱਚ ਹਮਲਾਵਰਾਂ ਦੀ ਬੇਖੌਫ਼ ਹਰਕਤਾਂ ਸਾਫ਼ ਨਜ਼ਰ ਆ ਰਹੀਆਂ ਹਨ। ਪੀੜਤ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ, ਜੋ ਅੰਤਰਯਾਮੀ ਕਾਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਫਿਰੌਤੀ ਕਾਰਨ ਕੀਤਾ ਗਿਆ ਹਮਲਾ
ਪੀੜਤ ਦੇ ਰਿਸ਼ਤੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਫਿਰੌਤੀ ਮੰਗਣ ਦਾ ਮਾਮਲਾ ਹੈ। ਉਨ੍ਹਾਂ ਮੁਤਾਬਕ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਜੀਜਾ ਕੋਲੋਂ ਫਿਰੌਤੀ ਮੰਗੀ ਗਈ ਸੀ। ਜਦੋਂ ਫਿਰੌਤੀ ਦੀ ਰਕਮ ਨਹੀਂ ਦਿੱਤੀ ਗਈ, ਤਾਂ ਦੋਸ਼ੀਆਂ ਨੇ ਸ਼ਰੇਆਮ ਹਮਲਾ ਕਰ ਦਿੱਤਾ। ਸਾਹਿਬ ਸਿੰਘ ਦੇ ਅਨੁਸਾਰ ਹਮਲਾਵਰ ਨਾ ਸਿਰਫ਼ ਉਨ੍ਹਾਂ ਦੇ ਜੀਜਾ ’ਤੇ ਹਮਲਾ ਕਰਕੇ ਫਰਾਰ ਹੋ ਗਏ, ਸਗੋਂ ਉਨ੍ਹਾਂ ਕੋਲੋਂ ਸੋਨੇ ਦਾ ਸਮਾਨ ਵੀ ਲੁੱਟ ਕੇ ਲੈ ਗਏ।
ਘਟਨਾ ਤੋਂ ਬਾਅਦ ਪੀੜਤ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਇਸ ਵਾਰਦਾਤ ਮਗਰੋਂ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਦਿਨਦਿਹਾੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















