News
News
ਟੀਵੀabp shortsABP ਸ਼ੌਰਟਸਵੀਡੀਓ
X

ਸੁਖਚੈਨ ਕਤਲ ਕਾਂਡ: ਸਾਰੇ 6 ਮੁਲਜ਼ਮ ਗ੍ਰਿਫਤਾਰ, ਅੱਜ ਹੋਵੇਗਾ ਅੰਤਿਮ ਸੰਸਕਾਰ

Share:
ਮਾਨਸਾ: ਪਿੰਡ ਘਰਾਂਗਣਾ ‘ਚ 20 ਸਾਲਾ ਦਲਿਤ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਮਾਲੀ ਮਦਦ ਲਈ 5.62 ਹਜ਼ਾਰ ਦਾ ਚੈੱਕ ਸੌਂਪ ਦਿੱਤਾ ਗਿਆ ਹੈ। ਮੰਗਾਂ ਮੰਨੇ ਜਾਣ 'ਤੇ ਪਰਿਵਾਰ ਸੁਖਚੈਨ ਦਾ ਅੰਤਮ ਸਸਕਾਰ ਕਰਨ ਨੂੰ ਰਾਜ਼ੀ ਹੋ ਗਿਆ ਹੈ। ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਸਿਫਾਰਸ਼, 10 ਲੱਖ ਦਾ ਮੁਆਵਜ਼ਾ ਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ ਹੈ। Mansa murder file photo1 ਸੁਖਚੈਨ ਸਿੰਘ ਪਾਲੀ ਦਾ ਸੋਮਵਾਰ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਅਗਵਾ ਕਰ ਕਤਲ ਕਰ ਦਿੱਤਾ ਸੀ। ਇਲਜ਼ਾਮ ਲੱਗੇ ਕਿ ਪੁਰਾਣੀ ਰੰਜਿਸ਼ ਕਾਰਨ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁਲਜ਼ਮਾਂ ਨੇ ਮ੍ਰਿਤਕ ਦੇ ਕਈ ਅੰਗ ਤੱਕ ਕੱਟ ਦਿੱਤੇ ਹਨ। ਇਲਜ਼ਾਮ ਸਨ ਕਿ ਕਾਤਲ ਜਾਂਦੇ ਹੋਏ ਮ੍ਰਿਤਕ ਦੀ ਇੱਕ ਲੱਤ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਬਾਅਦ ‘ਚ ਪੁਲਿਸ ਨੇ ਮ੍ਰਿਤਕ ਦੀ ਲੱਤ ਮੌਕਾ ਵਾਰਦਾਤ ਤੋਂ ਹੀ ਬਰਾਮਦ ਕਰ ਲਈ ਸੀ। ਪੁਲਿਸ ਨੇ ਮਾਮਲੇ ਦੀ ਗੰਭਾਰਤਾ ਨੂੰ ਦੇਖਦਿਆਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਘਟਨਾ ਵਾਲੇ ਦਿਨ ਤੋਂ ਹੀ ਕਈ ਜਥੇਬੰਦੀਆਂ ਸਮੇਤ ਪਰਿਵਾਰ ਧਰਨੇ ਤੇ ਸੀ। ਕੱਲ੍ਹ ਦੇਰ ਸ਼ਾਮ ਤੱਕ 4 ਮੁਲਜ਼ਮ ਕਾਬੂ ਕਰ ਲਏ ਗਏ ਸਨ। ਅੱਜ ਬਾਕੀ ਰਹਿੰਦੇ 2 ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ‘ਚ ਹਰਦੀਪ ਸਿੰਘ (ਮੁੱਖ ਮੰਤਰੀ ਬਾਦਲ ਦੇ ਡਰਾਈਵਰ ਦਾ ਰਿਸ਼ਤੇਦਾਰ), ਬਲਵੀਰ ਸਿੰਘ (ਜਿਸ ਦੇ ਘਰ ਤੋਂ ਸੁਖਚੈਨ ਦੀ ਲਾਸ਼ ਮਿਲੀ ਸੀ) ਬਵਰੀਕ ਸਿੰਘ ਤੇ ਸਾਧੂ ਸਿੰਘ ਸ਼ਾਮਲ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਲਿਆ ਹੈ। ਪਰ ਇਹਨਾਂ ਦਾਅਵਾ ਕੀਤਾ ਹੈ ਕਿ ਮ੍ਰਿਤਕ ਸੁਖਚੈਨ ਸਿੰਘ ਆਪਣੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਇਹਨਾਂ ਦੇ ਘਰ ਹਮਲਾ ਕਰਨ ਆਇਆ ਸੀ। ਇਸ ‘ਤੇ ਇਹਨਾਂ ਆਪਣੇ ਬਚਾਅ ‘ਚ ਹੀ ਸੁਖਚੈਨ ਦਾ ਕਤਲ ਕੀਤਾ ਹੈ। ਮੁਲਜ਼ਮਾਂ ਮੁਤਾਬਕ ਇਹ ਦੋਨੇਂ ਧਿਰਾਂ ਨਜਾਇਜ ਸ਼ਰਾਬ ਦਾ ਧੰਦਾ ਕਰਦੀਆਂ ਸਨ। ਇਸੇ ਧੰਦੇ ਦੇ ਚੱਲਦਿਆਂ ਹੀ ਇਹਨਾਂ ‘ਚ ਆਪਸੀ ਵਿਵਾਦ ਚੱਲ ਰਿਹਾ ਸੀ।
Published at : 14 Oct 2016 01:48 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

ਅੱਜ ਡੱਲੇਵਾਲ ਦਾ ਪੱਖ ਸੁਣੇਗੀ ਸੁਪਰੀਮ ਕੋਰਟ, Online ਹੋਵੇਗੀ ਗੱਲਬਾਤ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ

Road Accident: ਬੱਸ ਹਾਦਸੇ 'ਤੇ CM ਮਾਨ ਨੇ ਵਿੱਛੜੀਆਂ ਰੂਹਾਂ ਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ, ਕਿਹਾ- ਪਲ ਪਲ ਦੀ ਲੈ ਰਿਹਾਂ ਅੱਪਡੇਟ

Road Accident: ਬੱਸ ਹਾਦਸੇ 'ਤੇ CM ਮਾਨ ਨੇ ਵਿੱਛੜੀਆਂ ਰੂਹਾਂ ਤੇ ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ, ਕਿਹਾ- ਪਲ ਪਲ ਦੀ ਲੈ ਰਿਹਾਂ ਅੱਪਡੇਟ

Road Accident: ਪੰਜਾਬ 'ਚ ਹੋਇਆ ਦਰਦਨਾਕ ਹਾਦਸਾ, 24 ਤੋਂ ਵੱਧ ਜ਼ਖਮੀ, 8 ਦੀ ਮੌਤ, ਵਧ ਸਕਦੀ ਮ੍ਰਿਤਕਾਂ ਦੀ ਗਿਣਤੀ, ਬਚਾਅ ਕਾਰਜ ਜਾਰੀ

Road Accident: ਪੰਜਾਬ 'ਚ ਹੋਇਆ ਦਰਦਨਾਕ ਹਾਦਸਾ, 24 ਤੋਂ ਵੱਧ ਜ਼ਖਮੀ, 8 ਦੀ ਮੌਤ, ਵਧ ਸਕਦੀ ਮ੍ਰਿਤਕਾਂ ਦੀ ਗਿਣਤੀ, ਬਚਾਅ ਕਾਰਜ ਜਾਰੀ

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ

ਪ੍ਰਮੁੱਖ ਖ਼ਬਰਾਂ

ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?

ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?

Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ

Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ