Punjab News: ਸੀਆਈਏ ਟੀਮ ਨੇ ਬਠਿੰਡਾ 'ਚ 2 ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੈਸੇ ਦੁੱਗਣੇ ਕਰਨ ਦਾ ਵਾਅਦਾ ਕਰਕੇ ਲੋਕਾਂ ਨੂੰ ਠੱਗਦੇ ਸਨ। ਜਿਸ ਤੋਂ ਬਾਅਦ ਉਹ ਲੋਕਾਂ ਨੂੰ ਨਕਲੀ ਨੋਟ ਦੇ ਕੇ ਠੱਗੀ ਮਾਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 9900 ਰੁਪਏ ਦੇ ਨਕਲੀ ਨੋਟ ਅਤੇ 900 ਰੁਪਏ ਦੇ ਅਸਲੀ ਨੋਟ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਕੈਮੀਕਲ ਪਾਊਡਰ ਅਤੇ ਚਿੱਟੇ ਰੰਗ ਦਾ ਕਾਗਜ਼ ਬਰਾਮਦ ਕੀਤਾ ਗਿਆ ਹੈ।


ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਦਿੱਤਾ ਸਿੰਘ ਅਤੇ ਜੋਤੀ ਸਿੰਘ ਵਾਸੀ ਪਿੰਡ ਅਕਲੀਆ ਕਲਾਂ ਵਜੋਂ ਹੋਈ ਹੈ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੇ ਦੋ ਕੇਸ ਦਰਜ ਹਨ। ਇਹ ਲੋਕ ਕੁਝ ਸਮਾਂ ਪਹਿਲਾਂ ਜ਼ਮਾਨਤ 'ਤੇ ਵਾਪਸ ਆਏ ਸਨ। ਦੋਵਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੀਆਈਏ-2 ਦੇ ਇੰਚਾਰਜ ਕਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੁਰਦਿੱਤਾ ਸਿੰਘ ਅਤੇ ਜੋਤੀ ਸਿੰਘ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਪਹਿਲਾਂ ਅਸਲੀ ਨੋਟ ਦਿਖਾਉਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਅਸਲੀ ਨੋਟ ਖੋਹ ਕੇ ਉਨ੍ਹਾਂ ਨੂੰ ਨਕਲੀ ਨੋਟਾਂ ਦੇ ਬੰਡਲ ਸੌਂਪ ਕੇ ਫਰਾਰ ਹੋ ਗਏ। ਨਕਲੀ ਨੋਟਾਂ ਦੇ ਬੰਡਲ ਜੋ ਦੋਸ਼ੀ ਦਿਖਾਉਂਦੇ ਹਨ, ਉਸ ਦੇ ਉੱਪਰ ਅਤੇ ਹੇਠਾਂ ਅਸਲੀ ਨੋਟ ਹਨ। ਜਦਕਿ ਅੰਦਰ ਕਾਗਜ਼ ਪਏ ਹਨ। ਜਿਸ 'ਤੇ ਕੈਮੀਕਲ ਪਾਊਡਰ ਮਿਲਾ ਕੇ ਨੋਟਾਂ ਦੀ ਤਰ੍ਹਾਂ ਬਣਾਇਆ ਜਾਂਦਾ ਹੈ। 


ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਗੋਨਿਆਣਾ ਮੰਡੀ ਇਲਾਕੇ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 100 ਰੁਪਏ ਦੇ 99 ਜਾਅਲੀ ਅਤੇ 100 ਰੁਪਏ ਦੇ 9 ਨੋਟ, 20 ਕੈਮੀਕਲ ਨੋਟ, ਇੱਕ ਜਾਰ ਕਲਰ ਕੱਟ, ਇੱਕ ਡੱਬਾ ਪੋਟਾਸ਼ੀਅਮ ਪਾਊਡਰ, ਇੱਕ ਬੋਤਲ ਕੈਮੀਕਲ, ਇੱਕ ਲਾਈਟਰ ਅਤੇ ਇੱਕ ਮੋਮਬੱਤੀ ਬਰਾਮਦ ਕੀਤੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।