ਮੋਗਾ: ਜ਼ਿਲ੍ਹਾ ਮੋਗਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਲਾਲ ਸਿੰਘ ਰੋਡ 'ਤੇ ਅੱਜ ਸਵੇਰੇ ਦਿਨ ਦਿਹਾੜੇ ਇੱਕ 24 ਸਾਲਾ ਲੜਕੀ ਨੂੰ ਅਗਵਾਹ ਕਰ ਲਿਆ ਗਿਆ।ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 10:00 ਵਜੇ ਇੱਕ ਲੜਕੀ ਦੁਕਾਨ ਦੇ ਬਾਹਰ ਬੈਠੀ ਸੀ ਕਿ ਅਚਾਨਕ ਇੱਕ ਹਰਿਆਣਾ ਨੰਬਰ ਕਾਰ ਆਈ ਅਤੇ ਕਾਰ ਸਵਾਰ ਲੜਕੀ ਨੂੰ ਅਗਵਾਹ ਕਰ ਫਰਾਰ ਹੋ ਗਏ।ਸਾਰੀ ਵਾਰਦਾਤ CCTV 'ਚ ਕੈਦ ਹੋ ਗਈ।


ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ 4 ਲੋਕ ਸਵਾਰ ਸੀ ਜਿਨ੍ਹਾਂ ਵਿਚੋਂ 1 ਮਹਿਲਾ ਅਤੇ 3 ਆਦਮੀ ਸੀ।ਕਾਰ ਰੁਕਣ 'ਤੇ ਕਾਰ ਵਿੱਚੋਂ ਮਹਿਲਾਂ ਉਤਰੀ ਅਤੇ ਦੁਕਾਨ ਅਗੇ ਬੈਠੀ 24 ਸਾਲਾ ਲੜਕੀ ਨੂੰ ਜ਼ਬਰੀ ਕਾਰ ਵਿੱਚ ਧੱਕ ਲੈ ਗਈ।ਇਸ ਦੌਰਾਨ ਲੜਕੀ ਨੇ ਆਪਣਾ ਮੋਬਾਇਲ ਫੋਨ ਵੀ ਸੁੱਟ ਦਿੱਤਾ ਪਰ ਉਨ੍ਹਾਂ ਨੇ ਕਾਰ ਰੋਕ ਕੇ ਮੋਬਾਇਲ ਚੁੱਕ ਲਿਆ।


ਉਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਗਾ ਸਿੱਟੀ ਥਾਣਾ 2 ਦੇ SHO ਲਕਸ਼ਮਣਜੀਤ ਸਿੰਘ ਨੇ ਦੱਸਿਆ ਕਿ ਅਗਵਾਹ ਹੋਈ ਲੜਕੀ ਦਾ ਨਾਮ ਕੁਲਦੀਪ ਕੌਰ ਹੈ ਜੋ ਕਿ ਜੀਰਾ ਦੀ ਰਹਿਣ ਵਾਲੀ ਹੈ।ਉਹ ਮੋਗਾ ਦੇ ਲਾਲ ਸਿੰਘ ਰੋਡ 'ਤੇ ਪ੍ਰੀਤ ਨਾਮ ਦੇ ਇੱਕ ਲੜਕੀ ਤੋਂ ਪੈਸੇ ਲਣ ਆਪਣੇ ਭਰਾ ਨਾਲ ਆਈ ਸੀ।ਇਸ ਦੌਰਾਨ ਕੁਝ ਕਾਰ ਸਵਾਰ ਉਸਨੂੰ ਅਗਵਾਹ ਕਰਕੇ ਲੈ ਗਏ। ਸਾਰੀ ਘਟਨਾ CCTV 'ਚ ਕੈਦ ਹੋ ਗਈ ਹੈ।ਲੜਕੀ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਜਲਦ ਲੜਕੀ ਲੱਭ ਲਈ ਜਾਏਗੀ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ