ਚੰਡੀਗੜ੍ਹ : ਲੁਧਿਆਣਾ ਕੈਸ਼ ਵੈਨ ਕੰਪਨੀ ਲੁੱਟ ਮਾਮਲੇ ਵਿੱਚ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਲੁਧਿਆਣਾ ਦੀ ਪੁਲਿਸ ਨੇ 5 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦੱਸਿਆ ਕਿ 10 ਚੋਰਾਂ ਵਿਚੋਂ ਪੁਲਿਸ ਨੇ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਤੇ ਬਾਕੀ ਇਹਨਾਂ ਦੇ ਸਾਥੀਆਂ ਦੀ ਭਾਲ ਵਿੱਚ ਪੁਲਿਸ ਲਗਾਤਾਰ ਲੱਗੀ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕੈਸ਼ ਵੈਨ ਲੁੱਟ ਮਾਮਲੇ ਨੂੰ ਲੁਧਿਆਣਾ ਦੀ ਪੁਲਿਸ ਨੇ 60 ਘੰਟਿਆਂ ਵਿੱਚ ਸੁਲਝਾ ਲਿਆ ਹੈ।
ਡੀਜੀਪੀ ਗੌਰਵ ਯਾਦਵ ਦਾ ਟਵੀਟ
ਡੀਜੀਪੀ ਗੌਰਵ ਯਾਦਵ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਲੁਧਿਆਣਾ ਲੁੱਟ ਮਾਮਲੇ ਵਿੱਚ ਬਹੁਤ ਵੱਡੀ ਸਫਲਤਾ ਹੱਥ ਲੱਗੀ ਹੈ।
ਸੀਐਮ ਭਗਵੰਤ ਮਾਨ ਦਾ ਟਵੀਟ
ਲੁੱਟ ਦੀ ਵਾਰਦਾਤ ਲੁਧਿਆਣ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2 ਵਜੇ ਦੀ ਕਰੀਬ ਵਾਪਰੀ ਸੀ। ਇਹ ਘਟਨਾ ਲੁਧਿਆਣਾ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਵਾਪਰੀ ਸੀ। ਜਿੱਥੇ ਕੈਸ਼ ਟਰਾਂਸਫਰ ਕੰਪਨੀ ਸੀਐਮਐਸ ਦਫ਼ਤਰ ਵਿੱਚ 8.49 ਕਰੋੜ ਰੁਪਏ ਨਕਦੀ ਲੈ ਕੇ ਚੋਰ ਫਰਾਰ ਹੋ ਜਾਂਦੇ ਹਨ। ਸ਼ੁੱਕਰਵਾਰ-ਸ਼ਨੀਵਾਰ ਰਾਤ 2 ਵਜੇ ਦੇ ਕਰੀਬ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। ਕੈਸ਼ ਵੈਨ ਕੰਪਨੀ ਦੇ ਦਫ਼ਤਰ ਵਿੱਚ 10 ਦੇ ਕਰੀਬ ਲੁਟੇਰੇ ਦਾਖਲ ਹੁੰਦੇ ਹਨ। ਅਤੇ ਸਭ ਤੋਂ ਪਹਿਲਾਂ ਤਿੰਨ ਗਾਰਡਾਂ ਸਮੇਤ ਪੰਜ ਵਰਕਰਾਂ ਨੂੰ ਬੰਧਕ ਬਣਾ ਦਿੰਦੇ ਹਨ। ਫਿਰ ਦਫ਼ਤਰ ਵਿੱਚ ਰੱਖਿਆ ਕੈਸ਼ ਲੈ ਕੇ ਫਰਾਰ ਹੋ ਜਾਂਦੇ ਹਨ। ਲੁਟੇਰੇ ਜਾਂਦੇ ਜਾਂਦੇ ਆਪਣੇ ਨਾਲ 12 ਬੋਰ ਦੀਆਂ ਤਿੰਨ ਬੰਦੂਕਾਂ ਵੀ ਲੈ ਜਾਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਲੁਧਿਆਣਾ ਵਿੱਚ ਪਹਿਲੀ ਵਾਰ ਨਕਦੀ ਲੁੱਟਣ ਦੀ ਇੰਨੀ ਵੱਡੀ ਘਟਨਾ ਵਾਪਰੀ ਹੈ।
ਹਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਹੋਣ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਜਾਂ ਤਾਂ ਲਾਈਵ ਹੋ ਸਕਦੇ ਹਨ ਜਾਂ ਫਿਰ ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰੈੱਸ ਕਾਨਫੰਰਸ ਕਰ ਸਕਦੇ ਹਨ। ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ, ਇਸ ਖ਼ਬਰ 'ਤੇ ਮੋਹਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਤਿੰਨ ਗ੍ਰਿਫ਼ਤਾਰੀਆਂ ਸਬੰਧੀ ਚੱਲ ਰਹੀਆਂ ਖ਼ਬਰਾਂ ਨੂੰ ਝੂਠਾ ਕਰਾਰ ਦਿੱਤਾ ਸੀ।