Mohali Homeland Firing: ਮੋਹਾਲੀ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਬੀਤੀ ਰਾਤ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਦੇਰ ਰਾਤ ਮੋਹਾਲੀ ਦਾ VIP ਇਲਾਕਾ ਮੰਨੀ ਜਾਂਦੀ ਹੋਮਲੈਂਡ ਸੁਸਾਇਟੀ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ।


ਇਸ ਵਿੱਚ ਪੰਜ ਰਾਉਂਡ ਗੋਲੀਆਂ ਚਲਾਈਆਂ ਗਈਆਂ। ਇਹ ਫਾਇਰਿੰਗ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ 'ਤੇ ਕੀਤੀ ਗਈ। ਉਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 'ਤੇ ਖੜ੍ਹੇ ਸਨ। ਤਿੰਨ ਤੋਂ ਚਾਰ ਗੱਡੀਆਂ ਵਿੱਚ ਆਏ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।


ਫਾਇਰਿੰਗ ਕਰਨ ਵਾਲੇ ਵੀ ਇਸੇ ਸੁਸਾਇਟੀ ਦੇ ਵਸਨੀਕ ਦੱਸੇ ਜਾਂਦੇ ਹਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਚਾਰ ਵਿਅਕਤੀਆਂ ਦੀ ਪਛਾਣ ਹੋ ਗਈ ਹੈ। ਇਸ ਵਿੱਚ ਜਸਪ੍ਰੀਤ ਸੇਠੀ, ਚਰਨ ਸੋਹੀ, ਪਰਮਵੀਰ ਧਾਰੀਵਾਲ ਅਤੇ ਪੀਤਾ ਦੇ ਨਾਂ ਸਾਹਮਣੇ ਆ ਰਹੇ ਹਨ।


ਇਸ ਗੋਲੀਬਾਰੀ ਵਿੱਚ ਨਾ ਤਾਂ ਸੁਖਵਿੰਦਰ ਅਤੇ ਨਾ ਹੀ ਗੁਰਵਿੰਦਰ ਨੂੰ ਗੋਲੀ ਲੱਗੀ ਹੈ। ਇਹ ਸਾਰੀਆਂ ਗੋਲੀਆਂ ਕੰਧ 'ਤੇ ਲੱਗੀਆਂ। ਪੁਲਿਸ ਨੇ ਘਟਨਾ ਸਥਾਨ ਤੋਂ ਤਿੰਨ ਖੋਲ ਬਰਾਮਦ ਕੀਤੇ ਹਨ। ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ।


ਪੁਲੀਸ ਨੇ ਦੋਵਾਂ ਨੌਜਵਾਨਾਂ ਨੂੰ 7 ਫੇਸ ਸਥਿਤ ਐਸਓਸੀ ਦਫ਼ਤਰ ਵਿੱਚ ਬਿਠਾ ਦਿੱਤਾ ਸੀ, ਤਾਂ ਜੋ ਉਨ੍ਹਾਂ ਨਾਲ ਮੁੜ ਕੋਈ ਘਟਨਾ ਨਾ ਵਾਪਰ ਸਕੇ। ਇਸ ਦੌਰਾਨ ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫਰਾਰ ਹਨ। ਪੁਲੀਸ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।


ਹੋਮਲੈਂਡ ਸੁਸਾਇਟੀ ਵਿੱਚ ਕਈ ਮਸ਼ਹੂਰ ਪੰਜਾਬੀ ਗਾਇਕ ਵੀ ਰਹਿੰਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਆਪਣੇ ਪੁੱਤਰ ਦੀ ਮੌਤ ਵਿੱਚ ਇਸ ਸੁਸਾਇਟੀ ਦਾ ਨਾਂ ਲਿਆ ਸੀ। ਇੱਥੇ 24 ਘੰਟੇ ਪੁਲਿਸ ਸੁਰੱਖਿਆ ਹੁੰਦੀ ਹੈ। ਇੱਥੇ ਕਈ ਲੋਕਾਂ ਦੇ ਨਿੱਜੀ ਸੁਰੱਖਿਆ ਕਰਮੀ ਵੀ ਤਾਇਨਾਤ ਹਨ। ਇਸ ਤੋਂ ਬਾਅਦ ਵੀ ਅਜਿਹੀ ਘਟਨਾ ਦਾ ਵਾਪਰਨਾ ਹੈਰਾਨੀਜਨਕ ਹੈ। 


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l


Join Our Official Telegram Channel: https://t.me/abpsanjhaofficial