ਮਥੁਰਾ : ਮਥੁਰਾ ਰੇਲਵੇ ਸਟੇਸ਼ਨ 'ਤੇ RPF (ਰੇਲਵੇ ਸੁਰੱਖਿਆ ਬਲ) ਦੇ ਜਵਾਨਾਂ ਦੀ ਸੂਝ-ਬੂਝ ਕਾਰਨ ਇਕ ਇੱਕ ਵਿਅਕਤੀ ਦੀ ਜਾਨ ਬਚ ਗਈ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਤਨੀ ਆਪਣੇ ਪਤੀ ਨੂੰ ਯਮਰਾਜ ਕੋਲੋਂ ਵਾਪਸ ਲੈ ਆਈ। ਚੱਲਦੀ ਟਰੇਨ 'ਚ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ। ਸਟੇਸ਼ਨ 'ਤੇ ਰੇਲਗੱਡੀ ਰੁਕਦੇ ਹੀ ਯਾਤਰੀ ਨੂੰ ਪਲੇਟਫਾਰਮ 'ਤੇ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੇ ਸਾਹ ਰੁਕ ਚੁੱਕੇ ਸਨ। ਪਤਨੀ ਨੇ ਮੂੰਹ ਨਾਲ ਸਾਹ ਦੇ ਕੇ ਆਪਣੇ ਪਤੀ ਦੀ ਜਾਨ ਬਚਾ ਲਈ ਹੈ। 

 

ਇਸ ਤੋਂ ਬਾਅਦ ਯਾਤਰੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਲਿਜਾਇਆ ਗਿਆ। ਆਰਪੀਐਫ ਦੇ ਇੰਚਾਰਜ ਇੰਸਪੈਕਟਰ ਅਵਧੇਸ਼ ਗੋਸਵਾਮੀ ਨੇ ਦੱਸਿਆ ਕਿ ਆਰਪੀਐਫ ਦੇ ਜਵਾਨਾਂ ਨੇ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ , ਜਿੱਥੇ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਹੈ।

 

ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 12 ਵਜੇ ਦੀ ਹੈ। ਚੇਨਈ ਨਿਵਾਸੀ ਕੇਸ਼ਵਨ (67) ਆਪਣੀ ਪਤਨੀ ਦਯਾ ਨਾਲ ਨਿਜ਼ਾਮੁਦੀਨ ਤਿਰੂਵਨੰਤਪੁਰਮ ਸੁਪਰਫਾਸਟ ਐਕਸਪ੍ਰੈਸ ਵਿੱਚ ਕੋਚ ਬੀ4 ਵਿੱਚ ਸਫ਼ਰ ਕਰ ਰਿਹਾ ਸੀ। ਚੱਲਦੀ ਟਰੇਨ 'ਚ ਕੇਸ਼ਵਨ ਦੀ ਸਿਹਤ ਅਚਾਨਕ ਵਿਗੜ ਗਈ। ਸਿਹਤ ਵਿਗੜਨ ਦੀ ਸੂਚਨਾ ਆਰਪੀਐਫ ਨੂੰ ਦਿੱਤੀ ਗਈ। ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਆਰਪੀਐਫ ਦੇ ਜਵਾਨਾਂ ਨੇ ਯਾਤਰੀ ਨੂੰ ਟਰੇਨ ਵਿੱਚੋਂ ਬਾਹਰ ਕੱਢਿਆ।

 

ਪਲੇਟਫਾਰਮ 'ਤੇ ਭੀੜ ਇਕੱਠੀ ਹੁੰਦੀ ਦੇਖ ਆਰਪੀਐਫ ਦੇ ਕਾਂਸਟੇਬਲ ਅਸ਼ੋਕ ਕੁਮਾਰ ਅਤੇ ਨਿਰੰਜਨ ਸਿੰਘ ਪਹੁੰਚ ਗਏ। ਸਿਪਾਹੀ ਅਸ਼ੋਕ ਕੁਮਾਰ ਨੇ ਵਿਅਕਤੀ ਦੀ ਹਾਲਤ ਦੇਖ ਕੇ ਤੁਰੰਤ ਸਥਿਤੀ ਨੂੰ ਸਮਝ ਲਿਆ। ਸਿਪਾਹੀਆਂ ਨੇ ਉਸਦੀ ਪਤਨੀ ਨੂੰ ਸਾਹ (CPR ) ਦੇਣ ਲਈ ਕਿਹਾ ਅਤੇ ਖੁਦ ਉਸਦੇ ਹੱਥਾਂ ਪੈਰਾਂ ਦੀ ਮਾਲਸ਼ ਕਰਨੀ ਸ਼ੁਰੂ ਕਰ ਦਿੱਤੀ। ਜਲਦੀ ਹੀ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਜ਼ਮੀਨ 'ਤੇ ਪਏ ਕੇਸ਼ਵਨ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।