ਲੁਧਿਆਣਾ: ਪੰਜਾਬ ਪੁਲਿਸ ਦੇ ਇਨਪੁਟ 'ਤੇ ਗੁਜਰਾਤ ਪੁਲਿਸ ਨੇ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਜਿਸ ਦੀ ਕੀਮਤ 350 ਕਰੋੜ ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਮਾਮਲੇ ਵਿੱਚ ਗੁਜਰਾਤ ਤੋਂ ਦੋ ਆਈਪੀਐਸ ਅਧਿਕਾਰੀ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਪੁੱਜੇ।ਅਫਸਰਾਂ ਨੇ ਗੁਜਰਾਤ ਦੀ ਪੁਲਿਸ ਨਾਲ ਭਾਮੀਆਂ ਦੇ ਇਲਾਕੇ 'ਚ ਛਾਪੇਮਾਰੀ ਕੀਤੀ ਸੀ।


ਇਲਾਕੇ 'ਚ ਗੁਜਰਾਤ ਪੁਲਿਸ ਨੂੰ ਦੇਖ ਲੋਕ ਹੈਰਾਨ ਰਹਿ ਗਏ। ਦੱਸ ਦੇਈਏ ਕਿ ਗੁਜਰਾਤ ਪੁਲਿਸ ਨੇ ਗੁਜਰਾਤ ਵਿੱਚ ਫੜੀ ਗਈ 75 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਇਸ ਇਲਾਕੇ ਦੇ 1 ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਹਿਰਾਸਤ 'ਚ ਲਏ ਨੌਜਵਾਨ ਨੂੰ ਗੁਜਰਾਤ ਲੈ ਗਈ ਹੈ, ਜਿੱਥੇ ਨੌਜਵਾਨ ਨੂੰ ਏ.ਟੀ.ਐੱਸ ਦੇ ਹੈੱਡਕੁਆਟਰ ਦੇ ਕੇ ਪੁੱਛਗਿੱਛ ਕੀਤੀ ਜਾਵੇਗੀ।


ਨੌਜਵਾਨ ਦੀ ਪਛਾਣ ਸ਼ਤਰੂਘਨ ਵਾਸੀ ਭਾਮੀਆਂ ਵਜੋਂ ਹੋਈ ਹੈ। ਗੁਜਰਾਤ ਪੁਲਿਸ ਦੇ ਦੋ ਆਈ.ਪੀ.ਐਸ ਅਧਿਕਾਰੀ ਲੁਧਿਆਣਾ ਆਏ ਸਨ।ਜਿਨ੍ਹਾਂ ਨੇ ਭਾਮੀਆਂ ਦੇ ਸ਼ਤਰੂਘਨ ਨੂੰ 75 ਕਿਲੋ ਹੈਰੋਇਨ ਮਾਮਲੇ 'ਚ ਹਿਰਾਸਤ 'ਚ ਲਿਆ। ਪੁਲਿਸ ਇਸ ਮਾਮਲੇ 'ਚ ਸ਼ਤਰੂਘਨ ਤੋਂ ਗੁਜਰਾਤ 'ਚ ਪੁੱਛਗਿੱਛ ਕਰੇਗੀ। ਸ਼ਤਰੂਘਨ ਲੁਧਿਆਣਾ ਵਿੱਚ ਕਸਟਮ ਹਾਊਸ ਏਜੰਟ ਵਜੋਂ ਕੰਮ ਕਰਦਾ ਹੈ।


ਕੀ ਹੈ ਮਾਮਲਾ
ਪੰਜਾਬ ਪੁਲਿਸ ਨੇ ਗੁਜਰਾਤ ਪੁਲਿਸ ਦੀ ਮਦਦ ਨਾਲ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਹ ਹੈਰੋਇਨ ਮੁੰਦਰਾ ਬੰਦਰਗਾਹ ਤੋਂ ਪੰਜਾਬ ਆਉਣੀ ਸੀ। ਫਿਰ ਪੰਜਾਬ ਤੋਂ ਹੋਰ ਭੇਜੀ ਜਾਣੀ ਸੀ। ਇਸ ਦਾ ਇਨਪੁਟ ਪੰਜਾਬ ਪੁਲਿਸ ਨੂੰ ਮਿਲਿਆ ਹੈ। ਜਿਸ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਪੁਲਿਸ ਦੇ ਤਾਲਮੇਲ ਨਾਲ ਤੁਰੰਤ ਪੂਰੀ ਕਾਰਵਾਈ ਕੀਤੀ ਗਈ।


ਪੰਜਾਬ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਇਹ ਹੈਰੋਇਨ ਪਹੁੰਚਾਈ ਜਾਣੀ ਸੀ। ਮੁੱਢਲੀ ਜਾਂਚ ਮੁਤਾਬਕ ਇਹ ਕੰਟੇਨਰ ਦੁਬਈ ਦੇ ਜੁਵੈਲ ਅਲੀ ਬੰਦਰਗਾਹ ਤੋਂ ਆਇਆ ਸੀ। ਜਿਸ ਵਿੱਚ ਪੰਜਾਬ ਪੁਲਿਸ ਨੂੰ ਹੈਰੋਇਨ ਹੋਣ ਦੀ ਸੂਚਨਾ ਮਿਲੀ ਸੀ।


ਇਸ ਤੋਂ ਬਾਅਦ ਗੁਜਰਾਤ ਦੀ ਏਟੀਐਸ ਨਾਲ ਤਾਲਮੇਲ ਕਰਕੇ ਉੱਥੇ ਚੈਕਿੰਗ ਕੀਤੀ ਗਈ। ਜਿਸ ਤੋਂ ਬਾਅਦ ਹੈਰੋਇਨ ਬਰਾਮਦ ਹੋਈ। ਇਸ ਨੂੰ ਕੱਪੜਿਆਂ ਵਿੱਚ ਲੁਕੋ ਕੇ ਲਿਆਂਦਾ ਗਿਆ ਸੀ।