ਜਲੰਧਰ : ਜਲੰਧਰ 'ਚ AAP ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਦੇ DCP ਨਰੇਸ਼ ਡੋਗਰਾ ਵਿਚਾਲੇ ਝਗੜਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਕਪੂਰਥਲਾ 'ਚ 'ਆਪ' ਦੀ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਿਸ ਵਿਚਾਲੇ ਝਗੜੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਥਾਣਾ ਡਵੀਜ਼ਨ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਪੁਲਿਸ ਨੇ ਡੀ. ਸਦਰ ਬਜ਼ਾਰ, ਕਪੂਰਥਲਾ ਨੰਬਰ 1 ਦੀ ਟੀਮ ਨੇ ਛਾਪਾ ਮਾਰਿਆ, ਜਿੱਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਚੋਰ ਨੂੰ ਫੜਿਆ ਸੀ। 

 

ਜਿਸ ਨੇ ਖੁਲਾਸਾ ਕੀਤਾ ਸੀ ਕਿ ਉਸਨੇ ਕੁਝ ਦਿਨ ਪਹਿਲਾਂ ਉਕਤ ਦੁਕਾਨਦਾਰ ਨੂੰ ਚੋਰੀ ਦਾ ਸੋਨਾ ਵੇਚਿਆ ਸੀ, ਜਿਸ ਕਾਰਨ ਪੁਲਿਸ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਈ ਪਰ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਉਕਤ ਦੁਕਾਨਦਾਰ ਦੀ ਨਜ਼ਦੀਕੀ ਸੀ ,ਜਿਸ ਕਾਰਨ ਮੰਜੂ ਰਾਣਾ ਉਕਤ ਦੁਕਾਨ 'ਤੇ ਪਹੁੰਚੀ ਅਤੇ ਪੁਲਿਸ ਟੀਮ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕਿਆ, ਜਿੱਥੇ ਪੁਲਿਸ ਪਾਰਟੀ ਅਤੇ 'ਆਪ' ਹਲਕਾ ਇੰਚਾਰਜ ਦਰਮਿਆਨ ਜ਼ਬਰਦਸਤ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਹੈ। 

 

ਪੁਲੀਸ ਵੱਲੋਂ ਵਾਰ-ਵਾਰ ਮੰਜੂ ਰਾਣਾ ਨੂੰ ਸਮਝਾਉਣ ਤੇ ਮੰਜੂ ਰਾਣਾ ਨੇ ਪੁਲਿਸ ਦੀ ਇੱਕ ਨਾ ਸੁਣੀ ਅਤੇ ਸਖ਼ਤ ਲਹਿਜੇ 'ਚ ਪੁਲਿਸ ਨੂੰ ਧਮਕੀਆਂ ਦਿੱਤੀਆਂ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਸਬੰਧੀ ਜਾਂਚ ਲਈ ਲੋੜੀਂਦੇ ਦਸਤਾਵੇਜ਼ ਹਨ ਪਰ 'ਆਪ' ਆਗੂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਉਕਤ ਦੁਕਾਨ ਬੰਦ ਕਰਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਹੱਥ ਖਾਲੀ ਹਨ ਅਤੇ ਇਸ ਡਰਾਮੇ ਤੋਂ ਬਾਅਦ ਉਨ੍ਹਾਂ ਨੂੰ ਬੇਰੰਗ ਹੀ ਮੁੜਨਾ ਪਿਆ ਹੈ। 

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਲੰਧਰ ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨ ਦੇ ਝਗੜੇ ਨੂੰ ਸੁਲਝਾਉਣ ਲਈ ਡੀਸੀਪੀ ਨਰੇਸ਼ ਡੋਗੜਾ ਅਤੇ ਵਿਧਾਇਕ ਰਮਨ ਅਰੋੜਾ ਪਹੁੰਚੇ ਸਨ। ਇਸ ਦੌਰਾਨ ਐਮ.ਐਲ.ਏ. ਰਮਨ ਅਰੋੜਾ ਅਤੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਰੇਸ਼ ਡੋਗਰਾ ਵਿੱਚ ਆਪਸੀ ਤਕਰਾਰ ਵੱਧ ਗਿਆ। ਮਾਮਲਾ ਇਹਨ੍ਹਾਂ ਵੱਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਸੂਤਰਾਂ ਦੀ ਮੰਨੀਏ ਤਾਂ ਡੀ.ਸੀ.ਪੀ. ਨੂੰ ਦੂਜੀ ਧਿਰ ਦੇ ਕਿਸੇ ਵਿਅਕਤੀ ਨੇ ਧੱਕਾ ਮਾਰ ਦਿੱਤਾ। ਜਦੋਂ ਡੀ.ਸੀ.ਪੀ. ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ।