ਚੰਡੀਗੜ੍ਹ: ਪੰਜਾਬ ਦੇ ਪੇਂਡੀ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ 'ਚ ਸਰਕਾਰ ਨੇ ਹੁਣ ਤੱਕ 1008 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਅਸਰ ਹੋ ਰਿਹਾ ਹੈ। ਲੋਕ ਪੰਚਾਇਤੀ ਜ਼ਮੀਨ ਛੱਡ ਰਹੇ ਹਨ।
ਕੁਲਦੀਪ ਧਾਲੀਵਾਲ ਨੇ ਦੱਸਿਆ ਕਿ 1008 ਏਕੜ ਖਾਲੀ ਕਰਵਾਈ ਗਈ ਪੰਚਾਇਤੀ ਜ਼ਮੀਨ ਦੀ ਕੀਮਤ ਕਰੀਬ 302 ਕਰੋੜ ਰੁਪਏ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਹਫ਼ਤੇ ਤੋਂ ਰੋਜ਼ਾਨਾ 200 ਏਕੜ ਜ਼ਮੀਨ ਖਾਲੀ ਕਰਵਾਈ ਜਾਏਗੀ।
ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਠੀਕ ਕਰਨ ਲਈ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ 31 ਮਈ ਤੱਕ ਨਜਾਇਜ਼ ਕਬਜੇ ਵਾਲੀ ਪੰਚਾਇਤੀ ਜ਼ਮੀਨ ਖੁਦ ਹੀ ਖਾਲੀ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਕ ਪਰਿਵਾਰ ਦਾ 1904 ਤੋਂ ਕਬਜ਼ਾ ਸੀ ਪਰ ਉਨ੍ਹਾਂ ਨੇ ਵੀ ਜ਼ਮੀਨ ਖਾਲੀ ਕਰ ਦਿੱਤੀ। ਧਾਲੀਵਾਲ ਨੇ ਕਿਹਾ ਕਿ ਜਿੱਥੇ ਸੰਭਵ ਹੋਇਆ ਉਥੇ ਜਾਇਜ਼ ਰੇਟ 'ਤੇ ਕਬਜ਼ੇ ਵਾਲੇ ਲੋਕਾਂ ਨੂੰ ਜ਼ਮੀਨ ਦਿੱਤੀ ਜਾਏਗੀ।
ਕੁਲਦੀਪ ਧਾਲੀਵਾਲ ਨੇ ਦੱਸਿਆ ਕਿ 417 ਏਕੜ ਪੰਚਾਇਤੀ ਜ਼ਮੀਨ ਸਰਹਿੰਦ ਦੇ ਪਿੰਡ 'ਚ ਖਾਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਿਭਾਗ ਦੀ ਸ਼ਾਮਲਾਟ ਸੈੱਲ ਤਿਆਰ ਕੀਤਾ ਹੈ ਤੇ ਪੰਜ ਮੈਂਬਰੀ ਕਮੇਟੀ ਪੰਚਾਇਤੀ ਜ਼ਮੀਨਾਂ ਦਾ ਸਾਰਾ ਡਾਟਾ ਇਕੱਠਾ ਕਰੇਗੀ। ਕਾਨੂੰਨੀ ਮਸਲੇ ਵੀ ਇਹੀ ਸੈੱਲ ਵੇਖੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੱਲ੍ਹ ਭਗਵੰਤ ਮਾਨ ਇਕ ਵ੍ਹਟਸਐਪ ਨੰਬਰ ਵੀ ਜਾਰੀ ਕਰਨਗੇ। ਲੋਕ ਇਸ ਨੰਬਰ 'ਤੇ ਨਜਾਇਜ਼ ਕਬਜ਼ੇ ਬਾਰੇ ਜਾਣਕਾਰੀ ਦੇ ਸਕਣਗੇ।
'ਆਪ' ਸਰਕਾਰ ਨੇ 1008 ਏਕੜ ਜ਼ਮੀਨ ਤੋਂ ਛੁਡਵਾਏ ਕਬਜ਼ੇ, ਕੈਬਨਿਟ ਮੰਤਰੀ ਦੀ ਅਪੀਲ 31 ਮਈ ਤੱਕ ਆਪ ਹੀ ਕਬਜ਼ੇ ਛੱਡ ਦਿਓ
abp sanjha
Updated at:
12 May 2022 04:59 PM (IST)
ਪੰਜਾਬ ਦੇ ਪੇਂਡੀ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ 'ਚ ਸਰਕਾਰ ਨੇ ਹੁਣ ਤੱਕ 1008 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਵਾ ਲਿਆ ਹੈ।
Punjab News
NEXT
PREV
Published at:
12 May 2022 04:59 PM (IST)
- - - - - - - - - Advertisement - - - - - - - - -