ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਚਾਹੇ ਮੁੱਖ ਵਿਰੋਧੀ ਧਿਰ ਅਜੇ ਵੀ ਆਮ ਆਦਮੀ ਪਾਰਟੀ ਹੈ ਪਰ ਇਸ ਕੋਲ ਮਹਿਜ਼ 11 ਵਿਧਾਇਕ ਹੀ ਰਹਿ ਗਏ ਹਨ। ਇਸ ਲਈ ਦੋ ਅਗਸਤ ਤੋਂ ਸ਼ਰੂ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਨੂੰ 11 ਵਿਧਾਇਕਾਂ ਦੀ ਫੌਜ ਨਾਲ ਹੀ ਸੱਤਾਧਿਰ ਕਾਂਗਰਸ ਨੂੰ ਘੇਰਨਾ ਪਏਗਾ। ਵਿਧਾਨ ਵਿੱਚ ਕੋਈ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਰਕੇ ਕਾਂਗਰਸ ਪੂਰੀ ਤਰ੍ਹਾਂ ਬੇਫਿਕਰ ਹੈ।
ਦਰਅਸਲ 2017 ਵਿੱਚ ਆਮ ਆਦਮੀ ਪਾਰਟੀ ਨੇ 20 ਵਿਧਾਇਕਾਂ ਨਾਲ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਪਾਰਟੀ ਨੂੰ ਲਗਾਤਾਰ ਝਟਕੇ ਲੱਗਦੇ ਰਹੇ ਤੇ ਹੁਣ ਸਹੀ ਅਰਥਾਂ ਵਿੱਚ ਪਾਰਟੀ ਕੋਲ ਸਿਰਫ 10 ਵਿਧਾਇਕ ਰਹਿ ਗਏ ਹਨ। ਉਂਝ ਆਮ ਆਦਮੀ ਪਾਰਟੀ ਨੂੰ ਇਹ ਰੁਤਬਾ ਵੀ ਕਾਂਗਰਸ ਦੀ ਹੀ ਬਦੌਲਤ ਮਿਲਿਆ ਹੋਇਆ ਹੈ ਕਿਉਂਕਿ ਸਪੀਕਰ ਨੇ ਨਾ ਤਾਂ ਕੁਝ 'ਆਪ' ਵਿਧਾਇਕਾਂ ਦਾ ਅਸਤੀਫਾ ਸਵੀਕਾਰ ਕੀਤਾ ਹੈ ਤੇ ਨਾ ਹੀ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ‘ਆਪ’ ਵਿਧਾਇਕ ਐਚਐਸ ਫੂਲਕਾ ਨੇ ਅਸਤੀਫਾ ਪ੍ਰਵਾਨ ਨਾ ਹੋਣ ਦੇ ਬਾਵਜੂਦ ਸੈਸ਼ਨ ਵਿੱਚ ਨਾ ਆਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਦੋ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਤੇ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸਪੀਕਰ ਨੇ ਅਜੇ ਤੱਕ ਇਨ੍ਹਾਂ ਦੇ ਅਸਤੀਫੇ ਸਵੀਕਾਰ ਨਹੀਂ ਕੀਤੇ।
ਇਸ ਤੋਂ ਇਲਾਵਾ ਬਾਗੀ ਸੁਖਪਾਲ ਖਹਿਰਾ ਨੇ ਆਪਣੀ ਨਵੀਂ ਪੰਜਾਬ ਏਕਤਾ ਪਾਰਟੀ ਬਣਾ ਲਈ ਹੈ। ਉਨ੍ਹਾਂ ਬਾਗੀ ਵਿਧਾਇਕ ਮਾਸਟਰ ਬਲਦੇਵ ਸਿੰਘ ਸਮੇਤ ਲੋਕ ਸਭਾ ਦੀ ਚੋਣ ਲੜੀ ਹੈ। ਇਸ ਲਈ ਇਹ ਦੋ ਵਿਧਾਇਕ ਵੀ ਵੱਖਰੀ ਧਿਰ ਬਣ ਚੁੱਕੇ ਹਨ। ਇਸ ਦੇ ਨਾਲ ਚਾਰ ਹੋ ਬਾਗੀ ਵਿਧਾਇਕ ਚਾਹੇ ਅਜੇ ਪਾਰਟੀ ਅੰਦਰ ਹੀ ਹਨ ਪਰ ਉਹ ਵੱਖਰੇ ਤੌਰ 'ਤੇ ਸਰਗਰਮੀਆਂ ਚਲਾ ਰਹੇ ਹਨ। ਇਨ੍ਹਾਂ ਵਿੱਚ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਤੇ ਜਗਦੇਵ ਸਿੰਘ ਕਮਾਲੂ ਸ਼ਾਮਲ ਹਨ।
ਕਿਸੇ ਵੇਲੇ ਆਮ ਆਦਮੀ ਪਾਰਟੀ ਨਾਲ ਡਟ ਗਏ ਖੜ੍ਹੇ ਹੋਣ ਵਾਲੇ ਬੈਂਸ ਭਰਾ ਵੀ ਹੁਣ ਅੱਡ ਚੱਲ ਰਹੇ ਹਨ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਆਮ ਆਦਮੀ ਪਾਰਟੀ ਤੋਂ ਸਿਆਸੀ ਸਾਂਝ ਤੋੜ ਚੁੱਕੇ ਹਨ। ਇਸ ਕਰਕੇ ਵਿਧਾਨ ਸਭਾ ਵਿੱਚ ਪਾਰਟੀ ਦਾ ਵੱਕਾਰ ਘਟਿਆ ਹੈ।
ਵਿਧਾਨ ਸਭਾ 'ਚ ਹਿੱਲੀਆਂ ਆਮ ਆਦਮੀ ਪਾਰਟੀ ਦੀਆਂ ਚੂਲਾਂ!
ਏਬੀਪੀ ਸਾਂਝਾ
Updated at:
28 Jul 2019 04:03 PM (IST)
ਪੰਜਾਬ ਵਿਧਾਨ ਸਭਾ ਵਿੱਚ ਚਾਹੇ ਮੁੱਖ ਵਿਰੋਧੀ ਧਿਰ ਅਜੇ ਵੀ ਆਮ ਆਦਮੀ ਪਾਰਟੀ ਹੈ ਪਰ ਇਸ ਕੋਲ ਮਹਿਜ਼ 11 ਵਿਧਾਇਕ ਹੀ ਰਹਿ ਗਏ ਹਨ। ਇਸ ਲਈ ਦੋ ਅਗਸਤ ਤੋਂ ਸ਼ਰੂ ਹੋ ਰਹੇ ਮੌਨਸੂਨ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਨੂੰ 11 ਵਿਧਾਇਕਾਂ ਦੀ ਫੌਜ ਨਾਲ ਹੀ ਸੱਤਾਧਿਰ ਕਾਂਗਰਸ ਨੂੰ ਘੇਰਨਾ ਪਏਗਾ। ਵਿਧਾਨ ਵਿੱਚ ਕੋਈ ਮਜ਼ਬੂਤ ਵਿਰੋਧੀ ਧਿਰ ਨਾ ਹੋਣ ਕਰਕੇ ਕਾਂਗਰਸ ਪੂਰੀ ਤਰ੍ਹਾਂ ਬੇਫਿਕਰ ਹੈ।
- - - - - - - - - Advertisement - - - - - - - - -