Punjab News: ਭਾਰਤੀ ਜਨਤਾ ਪਾਰਟੀ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਗੁਜਰਾਤ ਦੇ ਵੋਟਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਵਿੱਚ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ।


ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਅਤੇ ਲਏ ਜਾ ਰਹੇ ਕਰਜ਼ੇ ਦਾ ਨਿਸ਼ਚਿਤ ਤੌਰ ‘ਤੇ ਗੁਜਰਾਤ ‘ਚ ‘ਆਪ’ ਵਲੋਂ ਵੰਡੀ ਜਾ ਰਹੀ ਹਵਾਲਾ ਰਾਸ਼ੀ ਨਾਲ ਸਬੰਧ ਹੈ ਅਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।


ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋ ਗੱਲਾਂ ਸਾਹਮਣੇ ਆਈਆਂ ਹਨ। ਇੱਕ ਪਾਸੇ ਕੈਗ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸੂਬੇ ਵਿੱਚ ‘ਆਪ’ ਸਰਕਾਰ ਵੱਲੋਂ ਕਿਵੇਂ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਸਮੇਂ ਦੌਰਾਨ ਹਵਾਲਾ ਰਾਹੀਂ ਟਰਾਂਸਫਰ ਕੀਤੇ ਗਏ ਪੈਸੇ ਦੀ ਵਰਤੋਂ ਗੁਜਰਾਤ ਵਿੱਚ ਵੋਟਰਾਂ ਨੂੰ ਰਿਸ਼ਵਤ ਦੇਣ ਲਈ ਕੀਤੀ ਜਾ ਰਹੀ ਹੈ।


ਭਾਜਪਾ ਆਗੂ ਨੇ ਕਿਹਾ ਕਿ ‘ਆਪ’ ਗੁਜਰਾਤ ਦੇ ਵੋਟਰਾਂ ਨੂੰ ਲੁਭਾਉਣ ਲਈ ਹਰ ਤਰ੍ਹਾਂ ਦੇ ਗਲਤ ਤਰੀਕੇ ਵਰਤ ਰਹੀ ਹੈ। ਪਹਿਲਾਂ ਇਸਨੇ ਪੰਜਾਬ ਦਾ ਪੈਸਾ ਗੁਜਰਾਤ ਦੀ ਮਿੱਲ ਵੱਲ ਮੋੜਨ ਲਈ ਇਸ਼ਤਿਹਾਰਾਂ ਦਾ ਰਾਹ ਫੜਿਆ ਅਤੇ ਹੁਣ ਇਹ ਪੰਜਾਬ ਤੋਂ ਗਲਤ ਤਰੀਕੇ ਨਾਲ ਹਾਸਲ ਕੀਤਾ ਪੈਸਾ ਹਵਾਲਾ ਰਾਹੀਂ ਗੁਜਰਾਤ ਵਿੱਚ ਟਰਾਂਸਫਰ ਕਰਕੇ ਵੋਟਰਾਂ ਵਿੱਚ ਵੰਡ ਕੇ ਹੋਰ ਵੀ ਕਈ ਕੰਮ ਖੁੱਲ੍ਹੇਆਮ ਕਰ ਰਹੀ ਹੈ, ਜਿਸ ਮਦਾ ਖੁਲਾਸਾ ਉਸਦੇ ਇਕ ਵਿਧਾਨ ਸਭਾ ਉਮੀਦਵਾਰ ਇੱਕ ਨੇ ਕੀਤਾ ਹੈ।


ਡਾ: ਸ਼ਰਮਾ ਨੇ ਵੱਖ-ਵੱਖ ਸਕੀਮਾਂ ਦੇ ਨਾਂ ‘ਤੇ ਪੰਜਾਬ ‘ਚ ਲਏ ਕਰਜ਼ੇ ਦੀ ਦਰ ਵਧਣ ਦੇ ਨਾਲ-ਨਾਲ ਸੂਬੇ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੀਆਂ ਰਿਪੋਰਟਾਂ ਦੇ ਨਾਲ ਗੁਜਰਾਤ ‘ਚ ਹਵਾਲਾ ਵੰਡ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਨਿਸ਼ਚਿਤ ਤੌਰ ਤੇ ਇਸ ਸਭ ਦਾ ਮਾਸਟਰਮਾਈਂਡ ਵਜੋਂ ਆਪ ਅਗਵਾਈ ਨਾਲ ਸਬੰਧ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।