ਅੰਮ੍ਰਿਤਸਰ: ਸਾਰਾਗੜ੍ਹੀ ਲੜਾਈ ਦੇ 125 ਵਰ੍ਹੇ ਪੂਰੇ ਹੋਣ ਤੋਂ ਬਾਅਦ ਅੱਜ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਇਕ ਵਿਸ਼ਾਲ ਮਾਰਚ ਕੱਢਿਆ ਗਿਆ। ਇਹ ਮਾਰਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੱਕ ਪਹੁੰਚਾ।ਇਸ ਮਾਰਚ ਦੇ ਵਿੱਚ ਵੱਡੀ ਗਿਣਤੀ ਵਿਚ ਐੱਨਸੀਸੀ ਦੇ ਕੈਡਿਟਾਂ ਅਤੇ ਸਕੂਲ ਦੇ ਬੱਚਿਆਂ ਨੇ ਭਾਗ ਲਿਆ।
ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਵੀ ਆਪਣੀ ਹਾਜ਼ਰੀ ਭਰੀ।ਅੱਜ ਤੋਂ 125 ਸਾਲ ਪਹਿਲਾਂ ਇੰਡੀਅਨ ਬ੍ਰਿਟਿਸ਼ ਆਰਮੀ ਦੇ 21 ਸਿੱਖ ਫ਼ੌਜੀਆਂ ਵੱਲੋਂ ਸਾਰਾਗੜ੍ਹੀ ਕਿਲ੍ਹੇ ਤੇ ਹਮਲਾ ਕਰਨ ਆਏ 10 ਹਜ਼ਾਰ ਤੋਂ ਵੱਧ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਰਾਗੜ੍ਹੀ ਫ਼ਾਊਂਡੇਸ਼ਨ ਦੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਅੱਜ ਅਸੀਂ ਉਨ੍ਹਾਂ ਮਹਾਨ 21 ਯੋਧਿਆਂ ਨੂੰ ਨਮਨ ਕਰ ਰਹੇ ਹਾਂ ਜਿਨ੍ਹਾਂ ਨੇ 10 ਤੋਂ ਵੱਧ ਅਫ਼ਗਾਨ ਹਮਲਾਵਰਾਂ ਦਾ ਸਾਰਾਗੜ੍ਹੀ ਕਿਲੇ ਤੋਂ ਡਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੇ ਦੰਦ ਖੱਟੇ ਕਰ ਦਿੱਤੇ।
ਇੰਡੀਅਨ ਬ੍ਰਿਟਿਸ਼ ਆਰਮੀ ਦੇ ਸੀਨੀਅਰ ਅਫ਼ਸਰਾਂ ਵੱਲੋਂ ਉਦੋਂ ਉਮੀਦ ਜਤਾਈ ਗਈ ਸੀ ਕਿ ਅਫ਼ਗਾਨ ਇਸ ਵਾਰ ਗੁਲਿਸਤਾਨ ਦੇ ਕਿਲ੍ਹੇ ਤੇ ਹਮਲਾ ਕਰਨਗੇ ਜਿਸ ਕਰਕੇ ਉਥੇ ਵੱਡੀ ਗਿਣਤੀ ਵਿਚ ਇੰਡੀਅਨ ਬ੍ਰਿਟਿਸ਼ ਆਰਮੀ ਤਾਇਨਾਤ ਕੀਤੀ ਗਈ ਸੀ ਪਰ ਅਫ਼ਗਾਨਾਂ ਨੇ ਇਸ ਦੇ ਉਲਟ ਸਾਰਾਗੜ੍ਹੀ ਕਿਲ੍ਹੇ ਉੱਤੇ ਹਮਲਾ ਬੋਲ ਦਿੱਤਾ।ਜਿੱਥੇ ਸਿਰਫ਼ 21 ਸਿੱਖ ਜਵਾਨ ਸੀ।
ਉਨ੍ਹਾਂ ਦੱਸਿਆ ਕਿ ਇਹ ਲੜਾਈ ਕਰੀਬ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਦੇਰ ਸ਼ਾਮ ਤੱਕ 21 ਸਿੱਖ ਜਵਾਨਾਂ ਨੇ 10 ਹਜ਼ਾਰ ਤੋਂ ਵੱਧ ਗਿਣਤੀ ਦੇ ਅਫ਼ਗਾਨਾਂ ਨੂੰ ਸਾਰਾਗੜ੍ਹੀ ਕਿਲ੍ਹੇ 'ਤੇ ਹੀ ਰੋਕੀ ਰੱਖਿਆ।ਸਾਰਾਗੜ੍ਹੀ ਦੀ ਲੜਾਈ ਦੇ 125 ਵਰ੍ਹੇ ਪੂਰੇ ਹੋਣ ਤੋਂ ਬਾਅਦ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕੱਢਿਆ ਇਹ ਮਾਰਚ ਕੱਢਿਆ ਗਿਆ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।