Punjab News: ਸਾਹਿਤ ਅਕਾਦਮੀ ਨੇ ਸਾਲ 2022 ਲਈ ਵੱਕਾਰੀ ‘ਸਾਹਿਤ ਅਕਾਦਮੀ’ ਤੇ ‘ਸਾਹਿਤ ਅਕਾਦਮੀ ਅਨੁਵਾਦ’ ਐਵਾਰਡਾਂ ਦਾ ਐਲਾਨ ਕੀਤਾ ਹੈ। ਪੰਜਾਬੀ ਵਿੱਚ ਭੁਪਿੰਦਰ ਕੌਰ ਪ੍ਰੀਤ ਨੂੰ ‘ਨਗਾਰੇ ਵਾਂਙ ਵੱਜਦੇ ਸ਼ਬਦ’ ਲਈ ਸਾਹਿਤ ਅਕਾਦਮੀ ਅਨੁਵਾਦ ਐਵਾਰਡ ਜਦਕਿ ਸੁਖਜੀਤ ਨੂੰ ਕਹਾਣੀ ਸੰਗ੍ਰਹਿ ‘ਮੈਂ ਅਯਨਘੋਸ਼ ਨਹੀਂ’ ਲਈ ਐਵਾਰਡ ਨਾਲ ਸਨਮਾਨਿਆ ਜਾਵੇਗਾ। 


ਅਕਾਦਮੀ ਦੇ ਸਕੱਤਰ ਕੇ. ਸ੍ਰੀਨਿਵਾਸ ਰਾਓ ਅਨੁਸਾਰ ਹਿੰਦੀ ਲਈ ਬਦਰੀ ਨਰਾਇਣ, ਅੰਗਰੇਜ਼ੀ ਲਈ ਅਨੁਰਾਧਾ ਰਾਏ ਤੇ ਉਰਦੂ ਲਈ ਅਨੀਸ ਅਸ਼ਫਾਕ ਸਣੇ 23 ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਸਾਲ 2022 ਦੇ ਵੱਕਾਰੀ ‘ਸਾਹਿਤ ਅਕਾਦਮੀ ਐਵਾਰਡ’ ਨਾਲ ਸਨਮਾਨਿਆ ਜਾਵੇਗਾ।



ਉਨ੍ਹਾਂ ਕਿਹਾ ਕਿ ਅਨੁਵਾਦ ਐਵਾਰਡ ਸ਼੍ਰੇਣੀ ਵਿੱਚ ਹਿੰਦੀ ’ਚ ਤਕਨੀਕੀ ਕਾਰਨਾਂ ਕਰਕੇ ਐਵਾਰਡ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰਾਓ ਨੇ ਦੱਸਿਆ ਕਿ ਅੰਗਰੇਜ਼ੀ ਵਿੱਚ ਐੱਨ ਕਲਿਆਣ ਰਮਨ ਅਤੇ ਉਰਦੂ ਵਿੱਚ ਰੇਣੂ ਬਹਿਲ ਨੂੰ ‘ਸਾਹਿਤ ਅਕਾਦਮੀ ਅਨੁਵਾਦ’ ਐਵਾਰਡ ਨਾਲ ਸਨਮਾਨਿਆ ਜਾਵੇਗਾ। ਰਾਓ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਰਾਇਣ ਨੂੰ ਹਿੰਦੀ ਵਿੱਚ ਉਨ੍ਹਾਂ ਦੇ ਕਾਵਿ-ਸੰਗ੍ਰਹਿ ‘ਤੁਮੜੀ ਕੇ ਸ਼ਬਦ’ ਲਈ ਵੱਕਾਰੀ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ, ਜਦਕਿ ਅਨੁਰਾਧਾ ਰਾਏ ਨੂੰ ਅੰਗਰੇਜ਼ੀ ਵਿੱਚ ਨਾਵਲ ‘ਆਲ ਦਿ ਲਾਈਵਜ਼ ਵੀ ਨੈਵਰ ਲਿਵਡ’ ਲਈ ਤੇ ਉਰਦੂ ਵਿੱਚ ਅਸ਼ਫਾਕ ਨੂੰ ਉਨ੍ਹਾਂ ਦੇ ਨਾਵਲ ‘ਖੁਆਬ ਸਰਾਬ’ ਲਈ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ। 



ਇਸ ਤੋਂ ਇਲਾਵਾ ਸੰਸਕ੍ਰਿਤ ਵਿੱਚ ਜਨਾਰਦਨ ਪ੍ਰਸਾਦ ਪਾਂਡੇ ਮਣੀ, ਮੈਥਿਲੀ ਵਿੱਚ ਅਜਿਤ ਪ੍ਰਸਾਦ, ਮਰਾਠੀ ਵਿੱਚ ਦਸ਼ਰਥ ਬਾਂਦਕਰ ਨੂੰ ਸਾਹਿਤ ਅਕਾਦਮੀ ਐਵਾਰਡ ਦਿੱਤਾ ਜਾਵੇਗਾ। ਰਾਓ ਅਨੁਸਾਰ ਕਸ਼ਮੀਰੀ ਵਿੱਚ ਫਾਰੁਖ਼ ਫਿਆਜ਼, ਗੁਜਰਾਤੀ ਵਿੱਚ ਗੁਲਾਮ ਮੁਹੰਮਦ ਸ਼ੇਖ ਅਤੇ ਨੇਪਾਲੀ ਵਿੱਚ ਕੇਬੀ ਨੇਪਾਲੀ ਨੂੰ ਐਵਾਰਡ ਨਾਲ ਸਨਮਾਨਿਆ ਜਾਵੇਗਾ।



ਉਨ੍ਹਾਂ ਦੱਸਿਆ ਕਿ 23 ਭਾਸ਼ਾਵਾਂ ਲਈ ਐਲਾਨੇ ਇਨ੍ਹਾਂ ਐਵਾਰਡਾਂ ਵਿੱਚ ਸੱਤ ਕਵਿਤਾ ਸੰਗ੍ਰਹਿ, ਛੇ ਨਾਵਲ, ਦੋ ਕਹਾਣੀ ਸੰਗ੍ਰਹਿ, ਦੋ ਸਾਹਿਤਕ ਆਲੋਚਨਾ, ਤਿੰਨ ਨਾਟਕ ਤੇ ਇੱਕ ਸਵੈ-ਜੀਵਨੀ ਸਮੇਤ ਹੋਰ ਵੰਨਗੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੰਗਲਾ ਭਾਸ਼ਾ ਵਿੱਚ ਐਵਾਰਡ ਦਾ ਐਲਾਨ ਤਕਨੀਕੀ ਕਾਰਨਾਂ ਕਰਕੇ ਕੁੱਝ ਦਿਨਾਂ ਮਗਰੋਂ ਕੀਤਾ ਜਾਵੇਗਾ।


 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ



ਕੱਥੂਨੰਗਲ ਥਾਣੇ ਦੇ ਬਿਲਕੁਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਦਿਨ ਦਿਹਾੜੇ ਡਾਕਾ, ਹੋਈ ਲੱਖਾਂ ਦੀ ਲੁੱਟ !



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ