ਚੰਡੀਗੜ੍ਹ: ਕਈ ਸਾਲਾਂ ਤੋਂ ਪੰਜਾਬ ਭਵਨ ਸਰੀ ਕੈਨੇਡਾ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਵਿੱਚ ਏਕਤਾ ਕਾਇਮ ਕਰਨ ਵਿਚ ਵੱਡੇ ਪਧਰ 'ਤੇ ਸਫ਼ਲ ਰਿਹਾ ਹੈ।ਪੰਜਾਬ ਭਵਨ ਸਰੀ ਕੈਨੇਡਾ ਆਪਣਾ ਸਲਾਨਾ ਸਾਖਰਤਾ ਅਤੇ ਸੱਭਿਆਚਾਰ ਸੰਮੇਲਨ 1 ਅਤੇ 2 ਅਕਤੂਬਰ, 2022 ਨੂੰ ਆਯੋਜਿਤ ਕਰਨ ਜਾ ਰਿਹਾ ਹੈ।ਇਹ ਜਾਣਕਾਰੀ ਸੁੱਖੀ ਬਾਠ ਨੇ ਸਾਂਝੀ ਕੀਤੀ ਹੈ।


ਇਸ ਸੰਮਲੇਨ 'ਚ ਦੁਨੀਆ ਭਰ ਤੋਂ ਬੁੱਧੀਜੀਵੀ, ਸਾਹਿਤਕਾਰ, ਪ੍ਰਸਿੱਧ ਲੇਖਕ, ਕਵੀ, ਗੀਤਕਾਰ ਅਤੇ ਬਹੁਤ ਮਹਾਨ ਸ਼ਖ਼ਸੀਅਤਾਂ ਸ਼ਾਮਿਲ ਹੋ ਰਹੀਆਂ ਹਨ।


ਇਸ ਵਿਚ ਮਾਹਰਾਂ ਵੱਲੋਂ 5 ਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਇਹਨਾਂ ਵਿਸ਼ਿਆ ਵਿੱਚ ਬਲਿਹਾਰੀ ਕੁਦਰਤਿ ਵਸਿਆ, ਕੌਮਾਂਤਰੀ ਪੰਜਾਬੀ ਸਮਾਜ ਦਾ ਸੰਕਲਪ, ਕੈਨੇਡੀਅਨ ਪੰਜਾਬੀ ਕਲਾਵਾਂ ਅਤੇ ਸੰਚਾਰ ਮਾਧਿਅਮ, ਕੈਨੇਡਾ ਦਾ ਪੰਜਾਬੀ ਸਾਹਿਤ, ਸਾਹਿਤ ਦਾ ਸਿਆਸੀ ਪਰਿਪੇਖ ਹਨ।


ਇਸ ਮਹੱਤਵਪੂਰਨ ਕੌਮਾਂਤਰੀ ਪੰਜਾਬੀ ਕਾਨਫਰੰਸ ਦੀ ਸਫਲਤਾ ਲਈ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਹਨਾਂ ਦੇ ਇਲਾਵਾ ਕੰਮੋਡੋਰ ਗੁਰਬਖਸ਼ ਸਿੰਘ, ਪ੍ਰਧਾਨ ਗੁਰਕਿਰਤ ਸਿੰਘ ਗਿੱਲ ਪੰਜਾਬ ਭਵਨ ਸਰੀ ਨੇ ਆਗਾਮੀ 1-2 ਅਕਤੂਬਰ 2022 ਨੂੰ ਸਰੀ ਵਿਚ ਹੋਣ ਵਾਲੀ ਚੌਥੀ ਕੌਮਾਂਤਰੀ ਕਾਨਫਰੰਸ ਲਈ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। 


ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾਕਟਰ ਦਰਸ਼ਨ ਸਿੰਘ 'ਆਸ਼ਟ' ਨੇ ਵੀ ਕਾਨਫਰੰਸ ਦੀ ਸਫਲਤਾ ਲਈ ਵਧਾਈ ਦਿੱਤੀ।  ਨਿਰਮਲ ਜੌੜਾ ਨੇ ਵੀ ਵਿਸ਼ੇਸ਼ ਤੌਰ ਪੰਜਾਬੀਅਤ ਲਈ ਕੰਮ ਕਰਨ ਵਾਲੀ ਇਸ ਸੰਸਥਾ ਦੇ ਕੰਮ ਦੀ ਸ਼ਲਾਘਾ ਕੀਤੀ ਹੈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।ਇਸ ਮੌਕੇ ਕਿਤਾਬਾਂ ਦੀ ਘੁੰਡ ਚੁਕਾਈ ਦੇ ਨਾਲ-ਨਾਲ ਆਉਣ ਵਾਲੇ ਸਮੇਂ ਵਿਚ ਚੰਗੇ ਵਿਸ਼ਿਆਂ 'ਤੇ ਲਿਖੇ ਗੀਤਾਂ ਦੇ ਪੋਸਟਰ ਵੀ ਰਿਲੀਜ਼ ਕੀਤੇ ਜਾਣਗੇ। ਜਿਹਨਾਂ ਵਿਚ ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਦਾ ਲਿਖਿਆ ਤੇ ਜਸਵੀਰ ਸਿੰਘ ਕੂਨਰ (ਯੂਕੇ) ਦਾ ਗਾਇਆ ਗੀਤ 'ਰੰਗਾਂ ਦੀ ਦੁਨੀਆਂ' ਦਾ ਪੋਸਟਰ ਰਿਲੀਜ਼ ਕੀਤਾ ਜਾਵੇਗਾ।


ਇਹ ਸਮਾਗਮ ਸਰੀ, ਬ੍ਰਿਟਿਸ਼ ਕੋਲੰਬੀਆ ਵਿਚ  ਸਵੇਰੇ ਸਾਢੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: