ਚੰਡੀਗੜ੍ਹ : ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 300 ਯੂਨਿਟ ਮੁਫ਼ਤ ਬਿਜਲੀ ਕਰਨ ਦਾ ਐਲਾਨ ਕੀਤਾ ਹੈ ਪਰ ਇਸ ਲਈ ਨਾ ਤਾਂ ਬਜਟ ਵਿੱਚ ਕੋਈ ਪੈਸਾ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਅਜੇ ਤੱਕ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮੁਫਤ ਬਿਜਲੀ ਕਿਸ ਨੂੰ ਮਿਲੇਗੀ, ਕਿਹੜੀਆਂ ਸ਼ਰਤਾਂ ਹੋਣਗੀਆਂ। ਜਦੋਂ ਤੱਕ ਇਸ ਦਾ ਸਹੀ ਪਤਾ ਨਹੀਂ ਚੱਲਦਾ , ਓਦੋਂ ਤੱਕ ਇਹ ਇਸ ਨੂੰ ਚੋਣ ਸਟੰਟ ਕਹਿ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਲਾਸਟਿਕ 'ਤੇ ਪਾਬੰਦੀ ਤਾਂ ਲਗਾ ਦਿੱਤੀ ਹੈ, ਪਰ ਆਮ ਲੋਕਾਂ ਕੋਲ ਪਹਿਲਾਂ ਹੀ ਪਏ ਪਲਾਸਟਿਕ ਦਾ ਕੀ ਬਣੇਗਾ, ਇਸ ਨਾਲ ਛੋਟੇ ਲੋਕਾਂ ਨੂੰ ਨੁਕਸਾਨ ਹੋਵੇਗਾ। ਇਸ ਬਾਰੇ ਕੁਝ ਨਹੀਂ ਦੱਸਿਆ, ਪਹਿਲਾਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ, ਫਿਰ ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਅਸ਼ਵਨੀ ਕੁਮਾਰ ਸ਼ਰਮਾ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੀਜੇਪੀ 'ਚ ਰਲੇਵੇ ਨੂੰ ਲੈ ਕੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਪਾਰਟੀ ਜਦੋਂ ਇਹ ਫੈਸਲਾ ਲਵੇਗੀ ਤਦ ਹੀ ਅਸੀਂ ਇਸ 'ਤੇ ਕੁਝ ਕਹਿ ਸਕਦੇ ਹਾਂ। ਸਾਡੀ ਕੇਂਦਰੀ ਲੀਡਰਸ਼ਿਪ ਪਹਿਲਾਂ ਇਸ 'ਤੇ ਵਿਚਾਰ ਕਰੇਗੀ। ਉਸ ਤੋਂ ਬਾਅਦ ਸਾਡੇ ਬਿਆਨ ਨਾਲ ਗੱਲ ਕੀਤੀ ਜਾਵੇਗੀ , ਜਦੋਂ ਇਹ ਗੱਲ ਹੋਵੇਗੀ ,ਉਸ ਤੋਂ ਬਾਅਦ ਹੀ ਅਸੀਂ ਇਸ 'ਤੇ ਕੁਝ ਕਹਿ ਸਕਦੇ ਹਾਂ।
ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਦੋ ਮਤਿਆਂ 'ਚੋਂ ਇਕ ਮਤਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਦਰਜਾ ਨਾ ਦੇਣ ਦਾ ਸੀ, ਇਸ ਬਾਰੇ ਅਜੇ ਤੱਕ ਕੋਈ ਵਿਵਸਥਾ ਨਹੀਂ ਕੀਤੀ ਗਈ, ਨਾ ਹੀ ਕੇਂਦਰ ਸਰਕਾਰ ਨੇ ਇਸ ਬਾਰੇ ਸੋਚਿਆ ਹੈ ਅਤੇ ਨਾ ਹੀ ਕੋਈ ਪੱਤਰ ਜਾਰੀ ਕੀਤਾ ਹੈ। ਇਸ ਬਾਰੇ ਫ਼ੋਨ 'ਤੇ ਹੀ ਗੱਲਬਾਤ ਹੋਈ, ਇਹ ਸਿਰਫ਼ ਇੱਕ ਬੇਨਤੀ ਪ੍ਰਸਤਾਵ ਸੀ, ਜੋ ਸਿਆਸੀ ਤੌਰ 'ਤੇ ਪੇਸ਼ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸੈਨਾਵਾਂ ਨੂੰ ਰਾਜਨੀਤੀ ਲਈ ਬਦਨਾਮ ਕਰਨਾ ਚੰਗੀ ਗੱਲ ਨਹੀਂ, ਇਹ ਪ੍ਰਸਤਾਵ ਕਾਂਗਰਸ ਦੇ ਇਸ਼ਾਰੇ 'ਤੇ ਲਿਆਂਦਾ ਗਿਆ ਅਤੇ ਇਸ ਪ੍ਰਸਤਾਵ 'ਚ ਸਿੱਧੇ ਤੌਰ 'ਤੇ ਦੇਸ਼ ਦੀਆਂ ਫੌਜਾਂ 'ਤੇ ਸਵਾਲ ਉਠਾ ਰਹੇ ਹਨ। ਇਹ ਉਹੀ ਕਾਂਗਰਸ ਹੈ ਜੋ ਸਰਜੀਕਲ ਸਟ੍ਰਾਈਕ ਸਮੇਂ ਸਾਡੇ ਤੋਂ ਸਬੂਤ ਮੰਗਦੀ ਸੀ। ਅਤੇ ਅੱਜ ਫਿਰ ਉਹੀ ਹੋ ਰਿਹਾ ਹੈ ਜੋ ਕਾਂਗਰਸ ਦੇ ਕਹਿਣ 'ਤੇ ਆਮ ਆਦਮੀ ਪਾਰਟੀ ਨੇ ਪ੍ਰਸਤਾਵ ਪਾਸ ਕੀਤਾ, ਇਹ ਪ੍ਰਸਤਾਵ ਗਲਤ ਸੀ, ਦੇਸ਼ ਦੀਆਂ ਫੌਜਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ।
ਭਾਜਪਾ ਪਾਰਟੀ ਹਰ ਪੱਖੋਂ ਵਨ MLA ਵਨ ਪੈਨਸ਼ਨ ਦੇ ਸਾਥ ਹੈ ਪਰ ਇਸ ਤਜਵੀਜ਼ ਨੂੰ ਸਿਆਸੀ ਰੂਪ ਦੇ ਦਿੱਤਾ ਗਿਆ ਕਿ ਕੁਝ ਆਗੂ ਜ਼ਿਆਦਾ ਤਣਾਅ ਲੈ ਰਹੇ ਹਨ, ਜਿਸ ਕਾਰਨ ਉਹ ਅਜਿਹਾ ਕਰ ਰਹੇ ਹਨ ਜਦਕਿ ਅਜਿਹਾ ਨਹੀਂ ਹੈ, ਇਸ ਨੂੰ ਸਿਰਫ਼ ਸਿਆਸੀ ਰੰਗ ਦਿੱਤਾ ਗਿਆ ਪਰ ਫਿਰ ਵੀ ਅਸੀਂ ਇਸ ਦਾ ਸਮਰਥਨ ਕੀਤਾ।