ਫ਼ਾਜ਼ਿਲਕਾ: ਫ਼ਾਜ਼ਿਲਕਾ ਦਾ ASI ਪਵਨ ਕੁਮਾਰ ਨੌਜਵਾਨਾਂ ਨੂੰ ਝਾਲਰ ਵਾਲੀ ਪੱਗ ਬੰਨ੍ਹਣ ਦੀ ਟ੍ਰੇਨਿੰਗ ਦੇ ਰਹੇ ਹਨ। ਪੰਜਾਬ ਪੁਲਿਸ ਦੇ ਵਿਚ ਮੁਲਾਜ਼ਮਾਂ ਵੱਲੋਂ ਬੰਨ੍ਹੀ ਜਾਣ ਵਾਲੀ ਝਾਲਰ ਵਾਲੀ ਪੱਗ ਪੰਜਾਬ ਪੁਲੀਸ ਦੀ ਸ਼ਾਨ ਮੰਨੀ ਜਾਂਦੀ ਹੈ। ਪਰ ਜਦੋਂ ਪੱਗ ਹੀ ਸਹੀ ਨਾ ਬਣੀ ਹੋਵੇ ਤਾਂ ਸ਼ਾਨ ਤੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਹਨ।
ਝਾਲਰ ਵਾਲੀ ਪੱਗ ਨੂੰ ਲੈ ਕੇ ਹੁਣ ਫਾਜ਼ਿਲਕਾ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਫ਼ਾਜ਼ਿਲਕਾ ਦੇ ਟ੍ਰੈਫਿਕ ਪੁਲਿਸ ਦੇ ਵਿਚ ਕੰਮ ਕਰਨ ਵਾਲੇ ASI ਪਵਨ ਕੁਮਾਰ ਨਵੀਂ ਭਰਤੀ ਹੋਏ ਨੌਜਵਾਨਾਂ ਨੂੰ ਝਾਲਰ ਵਾਲੀ ਪੱਗ ਬੰਨ੍ਹਣ ਦੀ ਟ੍ਰੇਨਿੰਗ ਦੇ ਰਹੇ ਹਨ। ਪਵਨ ਕੁਮਾਰ ਦਾ ਕਹਿਣਾ ਹੈ ਕਿ ਝਾਲਰ ਵਾਲੀ ਪੱਗ ਪੰਜਾਬ ਪੁਲਿਸ ਦੀ ਸ਼ਾਨ ਹੈ।
ਅੱਜ ਦੀ ਪੀੜ੍ਹੀ ਨੂੰ ਜਿੱਥੇ ਇਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਪੰਜਾਬ ਪੁਲਿਸ ਵਿਚ ਨਵੀਂ ਭਰਤੀ ਹੋ ਕੇ ਆਏ ਨੌਜਵਾਨਾਂ ਨੂੰ ਸਿੱਖਿਆ ਦੇਣ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪੱਗ ਨੂੰ ਕਿਸ ਤਰ੍ਹਾਂ ਦੇ ਨਾਲ ਬਣਨਾ ਹੈ। ਪਵਨ ਕੁਮਾਰ ਦਾ ਕਹਿਣਾ ਹੈ ਕਿ ਜਿੰਨੀ ਟੌਹਰ ਦੇ ਨਾਲ ਝਾਲਰ ਵਾਲੀ ਪੱਗ ਬੰਨ੍ਹੀ ਹੋਵੇਗੀ ਓਨੀ ਹੀ ਪੰਜਾਬ ਪੁਲਿਸ ਦੀ ਵਰਦੀ ਦੀ ਸ਼ਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 15 ਅਗਸਤ, 26 ਜਨਵਰੀ ਤੇ ਹੋਰ ਮੌਕਿਆਂ 'ਤੇ ਨੌਜਵਾਨਾਂ ਨੂੰ ਉਹ ਪੱਗ ਬਣਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ